ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਨਡਾਲਾ ਨੇ ਕੀਤੀ ਐੱਸਡੀਓ ਨਾਲ ਮੀਟਿੰਗ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਨਡਾਲਾ ਦੀ ਮੀਟਿੰਗ ਐੱਸਡੀਉ ਨਡਾਲਾ ਨਾਲ ਹੋਈ
Publish Date: Tue, 20 Jan 2026 09:55 PM (IST)
Updated Date: Tue, 20 Jan 2026 09:57 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਦੀ ਮੀਟਿੰਗ ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਖਜ਼ਾਨਚੀ ਬਲਵਿੰਦਰ ਸਿੰਘ, ਸੰਗਠਨ ਸਕੱਤਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਐੱਸਡੀਓ ਨਡਾਲਾ ਨਾਲ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਨਾਲ ਸਬੰਧਤ ਕਈ ਮੰਗਾਂ ਸਨ, ਜਿਨ੍ਹਾਂ ਵਿਚ ਬਾਦਸ਼ਾਹਪੁਰ ਕਲੌਨੀ ਇਬਰਾਹੀਮਵਾਲ ਵਿਖੇ ਨੀਵੀਆਂ ਤਾਰਾਂ ਨੂੰ ਉੱਚਾ ਕਰਨਾ, ਬਿਜਲੀ ਘਰ ਵਿਚ ਟਰਾਂਸਫਰ ਨੂੰ ਲੈਕੇ ਆਉਣ ਲਈ ਗੱਡੀ ਦਾ ਪ੍ਰਬੰਧ ਕਰਨਾ, ਖਪਤਕਾਰਾਂ ਨੂੰ ਜੁਰਮਾਨੇ ਤੇ ਤੰਗ ਪਰੇਸ਼ਾਨ ਕਰਨ ਸਬੰਧੀ, ਪਿੰਡਾਂ ਵਿਚ ਜ਼ਮੀਨ ’ਤੇ ਪਈਆਂ ਤਾਰਾਂ ਤੇ ਨਵੇਂ ਬਕਸੇ ਲਗਾਉਣ ਸਬੰਧੀ, ਨਵੇਂ ਸਮਾਰਟ ਮੀਟਰਾਂ ਨਾ ਲਗਾਉਣਾ ਸਬੰਧੀ ਮੰਗਾਂ ’ਤੇ ਗੱਲਬਾਤ ਹੋਈ ਤੇ ਸਾਰੀਆਂ ਹੀ ਮੰਗਾਂ ’ਤੇ ਪ੍ਰਸ਼ਾਸਨ ਵੱਲੋ ਸਹਿਮਤੀ ਦਿੱਤੀ ਗਈ ਕਿ ਮੰਗਾਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਜ਼ੋਨ ਆਗੂ ਰਣਜੀਤ ਸਿੰਘ, ਗੁਰਵਿੰਦਰ ਸਿੰਘ, ਜਸਵੰਤ ਸਿੰਘ, ਪ੍ਰਧਾਨ ਹਰਬੰਸ ਸਿੰਘ ਹਾਜ਼ਰ ਸਨ।