ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ ਬਰਸੀਂ ਨੂੰ ਸਮਰਪਿਤ ਕਵੀ ਦਰਬਾਰ
ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 38 ਵੀ ਬਰਸੀਂ ਨੂੰ ਸਮਰਪਿਤ ਕਵੀ ਦਰਬਾਰ
Publish Date: Wed, 27 May 2026 07:24 PM (IST)
Updated Date: Thu, 28 May 2026 04:08 AM (IST)

ਨਿਰਮਲ ਕੁਟੀਆ ਸੀਚੇਵਾਲ ਅੱਜ ਨਤਮਸਤਕ ਹੋਣਗੇ ਮੁੱਖ ਮੰਤਰੀ ਪੰਜਾਬ ਸੰਤ ਸੀਚੇਵਾਲ ਵੱਲੋਂ ਅਲ ਨੀਨੋ ਤੋਂ ਬਚਾਅ ਦਾ ਸੱਦਾ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 38ਵੀ ਸਲਾਨਾ ਬਰਸੀਂ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਕਵੀਆਂ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ। ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀ ਜਿੱਥੇ ਸੰਤ ਅਵਤਾਰ ਸਿੰਘ ਜੀ ਵੱਲੋ ਇਸ ਇਲਾਕੇ ਨੂੰ ਕਿਵੇਂ ਗੁਰਬਾਣੀ ਨਾਲ ਜੋੜਿਆ। ਉਨ੍ਹਾਂ ਵੱਲੋਂ ਦੱਸੇ ਸੇਵਾ ਦੇ ਮਾਰਗ ‘ਤੇ ਚੱਲਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਿੱਖਿਆ, ਖੇਡਾਂ, ਵਾਤਾਵਰਣ ਅਤੇ ਖ਼ਾਸ ਕਰਕੇ ਬਾਬੇ ਨਾਨਕ ਦੀ ਵੇਈਂ ਨੂੰ ਜਿਸ ਤਰ੍ਹਾਂ ਸਾਫ਼ ਕਰਕੇ ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਦਾ ਨਾਂਅ ਪੂਰੀ ਦੁਨੀਆਂ ਵਿੱਚ ਚਮਕਾਇਆ ਹੈ। ਇਸ ਮੌਕੇ ਆਏ ਕਵੀਆਂ ਨੂੰ ਸਨਮਾਨਿਤ ਕਰਦਿਆ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਦੁਨੀਆਂ ਵਿੱਚ ਤੇਜ਼ੀ ਨਾਲ ਬਦਲ ਰਹੇ ਜਲਵਾਯੂ ਦਾ ਪ੍ਰਭਾਵ ਸਮੁੱਚੇ ਸੰਸਾਰ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆਂ ਦਾ ਅਜਿਹਾ ਇੱਕੋ ਇੱਕ ਧਰਮ ਹੈ ਜੋ ਸਰਬੱਤ ਦੇ ਭਲੇ ਦਾ ਹੋਕਾ ਦਿੰਦਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਗੋਲਬਲ ਵਾਰਮਿੰਗ, ਜਲਵਾਯੂ ਤਬਦੀਲੀਆਂ ਅਤੇ ਅਲ-ਨੀਨੋ ਦਾ ਪ੍ਰਭਾਵ ਵੀ ਦੇਖਣ ਮਿਲ ਰਿਹਾ ਹੈ। ਅਲ-ਨੀਨੋ ਦੌਰਾਨ ਪ੍ਰਸ਼ਾਂਤ ਮਹਾਸਾਗਰ ਦਾ ਪਾਣੀ ਲੋੜ ਨਾਲੋਂ ਵੱਧ ਗਰਮ ਹੋ ਜਾਂਦਾ ਹੈ ਇਸ ਨਾਲ ਸਮੁੱਚੇ ਸੰਸਾਰ ਵਿੱਚ ਹਵਾਵਾਂ ਦਾ ਵਹਾਅ ਬਦਲ ਜਾਂਦਾ ਹੈ। ਇਸ ਨਾਲ ਜਦੋਂ ਮੀਂਹ ਪੈਣ ਦਾ ਸਮਾਂ ਹੁੰਦਾ ਹੈ ਉਦੋਂ ਤੇਜ਼ ਗਰਮੀ ਪੈਂਦੀ ਹੈ ਜਿਹੜੀ ਸਹਿਣੀ ਬੜੀ ਔਖੀ ਹੁੰਦੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਅਤ ਦੀ ਗਰਮੀ ਤੋਂ ਬਚਣ ਲਈ ਪਾਣੀ ਜ਼ਿਆਦਾ ਪੀਣ ਦੀ ਲੋੜ ਹੁੰਦੀ ਹੈ ਤੇ ਬਿਨ੍ਹਾਂ ਕਾਰਨ ਘਰੋਂ ਬਾਹਰ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਬਦਲ ਰਿਹਾ ਮੌਸਮ ਸਾਡੇ ਚੌਗਿਰਦੇ ਲਈ ਖਤਰਨਾਕ ਹੈ। ਜਿਹੜੇ ਕਵੀਆਂ ਨੇ ਅੱਜ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਭੇਜੀਆਂ ਉਨ੍ਹਾਂ ਵਿੱਚ ਪ੍ਰੋ. ਰਾਮ ਮੂਰਤੀ, ਸੰਤ ਸਿੰਘ ਸੰਧੂ, ਮੁਖਤਿਆਰ ਸਿੰਘ ਚੰਦੀ, ਬੀਬਾ ਬਲਵੰਤ, ਡਾ. ਸਤਬੀਰ ਸਿੰਘ ਸ਼ਾਂਤ, ਸੁਖਜਿੰਦਰ ਕੌਰ, ਲਾਡੀ ਭੁੱਲਰ, ਜੋਗਿੰਦਰ ਸਿੰਘ ਉਮਰਾਨੰਗਲ, ਹਜ਼ਾਰਾ ਸਿੰਘ, ਗਿੱਲ, ਲਾਲੀ ਕਰਤਾਰਪੁਰੀ, ਦੀਸ਼ ਦਬੁਰਜ਼ੀ, ਸੁਰਜੀਤ ਸਾਜਨ, ਲਾਡੀ ਲਾਹੌਰੀ, ਗਿਆਨ ਸਿੰਘ ਮਲਸੀਆ, ਬਾਬਾ ਬਲਦੇਵ ਕ੍ਰਿਸ਼ਨ ਸਿੰਘ ਜੀ ਤੇ ਸੰਤ ਸੁਖਜੀਤ ਸਿੰਘ ਜੀ ਜਿੱਥੇ ਸਟੇਜ ਦਾ ਸੰਚਾਲਨ ਕੀਤਾ, ਉਥੇ ਇਸ ਕਵੀ ਦਰਬਾਰ ਦੀ ਸਮਾਪਤੀ ਆਪਣੀ ਮੌਲਿਕ ਰਚਨਾ ਨਾਲ ਕੀਤੀ। ਬਾਕਸ ਨਿਰਮਲ ਕੁਟੀਆ ਸੀਚੇਵਾਲ ਅੱਜ ਆਉਣਗੇ ਮੁੱਖ ਮੰਤਰੀ ਪੰਜਾਬ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ ਸਲਾਨਾ 38ਵੀ ਸਲਾਨਾ ਬਰਸੀ ਮੌਕੇ ਨਤਮਸਤਕ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਰਮਲ ਕੁਟੀਆ ਸੀਚੇਵਾਲ 28 ਮਈ ਨੂੰ ਪਹੁੰਚਣਗੇ। ਉਨ੍ਹਾਂ ਦੀ ਆਮਦ ਨੂੰ ਲੈਕੇ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ, ਐਸਐਸਪੀ ਹਰਵਿੰਦਰ ਸਿੰਘ ਵਿਰਕ ਅਤੇ ਐੱਸਡੀਐੱਮ ਸ਼ਾਹਕੋਟ ਅਦਿਤਿਆ ਗੁਪਤਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੁੱਖ ਮੰਤਰੀ ਪੰਜਾਬ ਸੰਤ ਅਵਤਾਰ ਸਿੰਘ ਜੀ ਦੀ ਬਰਸੀ ਸਮਾਗਮਾ ਵਿੱਚ ਪਹਿਲਾਂ ਵੀ ਦੋ ਵਾਰ ਆ ਚੁੱਕੇ ਹਨ।