ਕਾਰਗਿਲ ਯੁੱਧ ਦੇ ਹੀਰੋ ਨੂੰ ਐੱਨਸੀਸੀ ਵੱਲੋਂ ਸਨਮਾਨ
ਵਿਜੇ ਸੋਨੀ, ਫਗਵਾੜਾ : ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਹਾੜਾ ਭਾਰਤ ਦੇ ਲੱਗਭਗ ਸਾਰੇ ਹੀ ਇਲਾਕਿਆਂ ਵਿਚ ਮਨਾਇਆ ਜਾਂਦਾ ਹੈ ਅਤੇ ਆਪ੍ਰਰੇਸ਼ਨ ਵਿਜੇ ਦੌਰਾਨ ਜਿਨ੍ਹਾਂ ਵੀਰ ਸੈਨਿਕਾਂ ਨੇ ਸ਼ਹਾਦਤ ਦਿੱਤੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਇਹ ਸਾਲ ਆਪ੍ਰਰੇਸ਼ਨ ਵਿਜੇ ਦੀ 20ਵਾਂ ਸਾਲ ਹੈ। ਜਿਸ ਨੂੰ ਕਾਰਗਿਲ ਵਾਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ।
Publish Date: Fri, 26 Jul 2019 05:10 PM (IST)
Updated Date: Fri, 26 Jul 2019 05:10 PM (IST)

ਵਿਜੇ ਸੋਨੀ, ਫਗਵਾੜਾ : ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਹਾੜਾ ਭਾਰਤ ਦੇ ਲੱਗਭਗ ਸਾਰੇ ਹੀ ਇਲਾਕਿਆਂ ਵਿਚ ਮਨਾਇਆ ਜਾਂਦਾ ਹੈ ਅਤੇ ਆਪ੍ਰਰੇਸ਼ਨ ਵਿਜੇ ਦੌਰਾਨ ਜਿਨ੍ਹਾਂ ਵੀਰ ਸੈਨਿਕਾਂ ਨੇ ਸ਼ਹਾਦਤ ਦਿੱਤੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਇਹ ਸਾਲ ਆਪ੍ਰਰੇਸ਼ਨ ਵਿਜੇ ਦੀ 20ਵਾਂ ਸਾਲ ਹੈ। ਜਿਸ ਨੂੰ ਕਾਰਗਿਲ ਵਾਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਅੱਠ ਪੰਜਾਬ ਬਟਾਲੀਅਨ ਐਨਸੀਸੀ ਫਗਵਾੜਾ ਵੱਲੋਂ ਆਪ੍ਰਰੇਸ਼ਨ ਵਿਜੇ ਦਿਵਸ 26 ਜੁਲਾਈ ਇੰਟਰਨੈਸ਼ਨਲ ਕੈਂਬਰਿਜ ਸਕੂਲ ਫਗਵਾੜਾ ਵਿਖੇ ਕਾਰਗਿਲ ਵਾਰ ਦੇ ਹੀਰੋ ਐਮਪੀਐਸ ਬਾਜਵਾ ਰਿਟਾਇਰਡ ਨੂੰ ਸਨਮਾਨਿਤ ਕਰਕੇ ਮਨਾਇਆ ਗਿਆ ਜੋ ਕਿ ਕਾਰਗਿਲ ਵਾਰ ਵਿਚ ਇਕ ਸੌ ਬੰਨਵੇਂ ਮਾਊਂਟੇਨ ਬਿ੍ਗੇਡ ਨੂੰ ਕਮਾਂਡ ਕਰ ਰਹੇ ਸੀ ਇਕ ਲੰਮੀ ਅਤੇ ਘਾਤਕ ਲੜਾਈ ਤੋਂ ਬਾਅਦ ਬਿ੍ਗੇਡੀਅਰ ਐਮਪੀਐਸ ਬਾਜਵਾ ਨੇ ਆਪਣੇ ਸਾਥੀਆਂ ਦੇ ਨਾਲ ਟਾਈਗਰ ਹਿੱਲ ਨੂੰ ਪਾਕਿਸਤਾਨੀਆਂ ਤੋਂ ਛੁਡਵਾਇਆ ਸੀ ਬਿ੍ਗੇਡੀਅਰ ਐਮਪੀਐਸ ਬਾਜਵਾ ਨੇ ਇਸ ਸਮੇਂ ਤੇ ਆਪਣੇ ਅਨੁਭਵ ਨੂੰ ਐਨਸੀਸੀ ਕੈਡਿਟਸ ਅਤੇ ਹਾਲ ਵਿਚ ਮੌਜੂਦ ਵਿਸ਼ੇਸ਼ ਮਹਿਮਾਨਾਂ ਦੇ ਨਾਲ ਸਾਂਝਾ ਕੀਤਾ ਆਖੀਰ ਵਿਚ ਬਿ੍ਗੇਡੀਅਰ ਅਦਿਤਯ ਮੈਦਾਨ ਗਰੁੱਪ ਕਮਾਂਡਰ ਜਲੰਧਰ, ਯੂਨਿਟ ਕਮਾਂਡਰ ਕਰਨਲ ਕੁਲਵੰਤ ਸਿੰਘ ਸੈਨਾ ਮੈਡਲ ਅਤੇ ਐਡਮ ਸੁਜਾਤਾ ਮੰਦੋਤਰਾਂ ਜੀ ਨੇ ਬਿ੍ਗੇਡੀਅਰ ਐਮਪੀਐਸ ਬਾਜਵਾ ਰਿਟਾਇਰ ਨੂੰ ਮੋਮੈਂਟੋ ਦਿੱਤਾ ਅਤੇ ਨਾਲ ਹੀ ਉਨ੍ਹਾਂ ਦੇ ਇਸ ਹੌਸਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਅਰੁਣ ਖੋਸਲਾ ਮੇਅਰ, ਨਿਗਰ ਨਿਗਮ ਕਮਿਸ਼ਨਰ ਬਖ਼ਤਾਵਰ ਸਿੰਘ ਆਈਏਐਸ, ਸਵਾਮੀ ਸੰਤ ਦਾਸ ਪਬਲਿਕ ਸਕੂਲ ਦੀ ਪਿ੍ਰੰਸੀਪਲ ਮੈਡਮ ਅੰਜੂ ਮਹਿਤਾ, ਕੈਂਬਿ੍ਜ ਸਕੂਲ ਦੇ ਪਿੰ੍ਸੀਪਲ ਜੋਰਾਵਰ ਸਿੰਘ, ਸੈਫਰਨ ਪਬਲਿਕ ਸਕੂਲ ਤੋਂ ਸੰਦੀਪਾ ਸੂਦ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਅੱਠ ਪੰਜਾਬ ਬਟਾਲੀਅਨ ਦੇ ਨਾਲ ਜੁੜੇ ਹੋਏ ਵੱਖ-ਵੱਖ ਅੱਠ ਸਕੂਲਾਂ ਦੇ 500 ਕੈਡਿਟਸ ਅਤੇ ਏਐਨਓ ਹਾਜ਼ਰ ਸਨ।