ਗੱਡੀ ਚਾਲਕ ਨੇ ਗੱਡੀ ਭਜਾ ਲਈ ਤਾਂ ਪੁਰਾਣੀ ਬਿਲਡਿੰਗ ਸਾਹਮਣੇ ਜੀਟੀ ਰੋਡ ਫਗਵਾੜਾ ਪੁਲਿਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਚਾਲਕ ਨੇ ਆਪਣੀ ਗੱਡੀ ਗਲਤ ਸਾਈਡ ਤੇ ਮੋੜ ਲਈ ਪੁਲਿਸ ਪਾਰਟੀ ਨੇ ਚਾਰੇ ਪਾਸੇ ਤੋਂ ਮੁਲਜ਼ਮਾਂ ਦੀ ਗੱਡੀ ਨੂੰ ਘੇਰਾ ਪਾ ਲਿਆ ਤੇ ਕਾਰ ਚਾਲਕ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਗੱਡੀ ਪਿੱਛੇ ਨੂੰ ਭਜਾ ਕੇ ਮਾਰਨ ਦੀ ਨੀਅਤ ਨਾਲ ਮੁਲਾਜ਼ਮਾਂ ਦੇ ਉੱਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਗੌਰਵ ਯਾਦਵ, ਆਈ.ਪੀ.ਐਸ., ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਗੁਰਮੀਤ ਸਿੰਘ, ਆਈ.ਪੀ.ਐੱਸ., ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ, ਅਤੇ ਵਾਤਸਲ ਗੁਪਤਾ, ਆਈ.ਪੀ.ਐਸ., ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਿਸ, ਕਪੂਰਥਲਾ ਦੇ ਕੁਸ਼ਲ ਦਿਸ਼ਾ-ਨਿਰਦੇਸ਼ ਹੇਠ ਕਪੂਰਥਲਾ ਪੁਲਿਸ ਵੱਲੋਂ 16.8 ਕਿਲੋਗ੍ਰਾਮ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ।ਐੱਸਐੱਸਪੀ ਗੌਰਵ ਤੂਰਾ ਨੇ ਪਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਪੀ ਮਾਧਵੀ ਸ਼ਰਮਾ, ਡੀਐਸ ਪੀ ਭਾਰਤ ਭੂਸ਼ਣ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਵੱਖ ਵੱਖ ਪੁਲਿਸ ਪਾਰਟੀਆਂ ਨੂੰ ਨਾਲ ਲੈ ਕੇ ਨੰਗਲ ਮੱਝਾ ਹਾਈਵੇ ਮੋੜ ਜੀਟੀ ਰੋਡ ਪੁਰਾਣੀ ਬਿਲਡਿੰਗ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀ, ਕੁਝ ਦੇਰ ਬਾਅਦ ਇੱਕ ਬਲੈਨੋ ਗੱਡੀ ਰੰਗ ਗ੍ਰੇ ਪੀ ਬੀ 02 ਈਏ 0192 ਆਈ ਜਿਸ ਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ ਤੇ ਦੂਜੀ ਸੀਟ ਤੇ ਇੱਕ ਮੋਨਾ ਨੌਜਵਾਨ ਅਤੇ ਪਿਛਲੀ ਸੀਟ ਪਰ ਇੱਕ ਮੋਨਾ ਨੌਜਵਾਨ ਅਤੇ ਇੱਕ ਲੜਕੀ ਬੈਠੇ ਹੋਏ ਦਿਖਾਈ ਦਿੱਤੇ ਜਿਸ ਨੂੰ ਨਾਕਾਬੰਦੀ ਕਰਕੇ ਨੰਗਲ ਮੱਝਾ ਵਿਖੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਨੇ ਗੱਡੀ ਭਜਾ ਲਈ ਤਾਂ ਪੁਰਾਣੀ ਬਿਲਡਿੰਗ ਸਾਹਮਣੇ ਜੀਟੀ ਰੋਡ ਫਗਵਾੜਾ ਪੁਲਿਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਚਾਲਕ ਨੇ ਆਪਣੀ ਗੱਡੀ ਗਲਤ ਸਾਈਡ ਤੇ ਮੋੜ ਲਈ ਪੁਲਿਸ ਪਾਰਟੀ ਨੇ ਚਾਰੇ ਪਾਸੇ ਤੋਂ ਮੁਲਜ਼ਮਾਂ ਦੀ ਗੱਡੀ ਨੂੰ ਘੇਰਾ ਪਾ ਲਿਆ ਤੇ ਕਾਰ ਚਾਲਕ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਗੱਡੀ ਪਿੱਛੇ ਨੂੰ ਭਜਾ ਕੇ ਮਾਰਨ ਦੀ ਨੀਅਤ ਨਾਲ ਮੁਲਾਜ਼ਮਾਂ ਦੇ ਉੱਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਮੁਲਾਜ਼ਮਾਂ ਨੇ ਆਪਣੀ ਰਾਈਫਲ ਨਾਲ ਗੱਡੀ ਦੇ ਟਾਇਰਾਂ 'ਤੇ ਹਮਲਾ ਕਰਕੇ ਉਸ ਨੂੰ ਪੈਂਚਰ ਕਰ ਦਿੱਤਾ।
ਗੱਡੀ ਚਾਲਕ ਵੱਲੋਂ ਆਪਣੀ ਗੱਡੀ ਦੇ ਸ਼ੀਸ਼ੇ ਅੰਦਰ ਤੋਂ ਲੋਕ ਕਰ ਦਿੱਤੇ ਗਏ ਪੁਲਿਸ ਵੱਲੋਂ ਸ਼ੀਸ਼ੇ ਤੋੜ ਕੇ ਗੱਡੀ ਵਿਚੋਂ ਚਾਰਾਂ ਨੂੰ ਬਾਹਰ ਕੱਢਿਆ ਗਿਆ ਤਾਂ ਉਨ੍ਹਾਂ ਨੇ ਆਪਣਾ ਨਾਮ ਜਸਕਰਨ ਸਿੰਘ ਉਰਫ ਜਸ ਪੁੱਤਰ ਮੇਜਰ ਸਿੰਘ ਵਾਸੀ ਦਾਊਕੇ ਜ਼ਿਲ੍ਹਾ ਅੰਮ੍ਰਿਤਸਰ, ਹਰਪਾਲ ਸਿੰਘ ਪੁੱਤਰ ਸੂਬਾ ਸਿੰਘ ਦਾਊਕੇ ਜਿਲਾ ਅਮਮ੍ਰਿਤਸਰ, ਬਲਵਿੰਦਰ ਸਿੰਘ ਉਰਫ ਰਾਜੂ ਪੁੱਤਰ ਮਹਿੰਦਰ ਸਿੰਘ ਵਾਸੀ ਪੰਡੋਰੀ ਸੁਲਤਾਨਪੁਰ ਲੋਧੀ, ਸੁਮਨਪ੍ਰੀਤ ਉਰਫ ਪ੍ਰੀਆ ਪੁੱਤਰੀ ਲੱਡੂ ਵਾਸੀ ਤਰਨ ਤਰਨ ਦੱਸਿਆ ਜਿਨ੍ਹਾਂ ਦੀ ਗੱਡੀ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 16.8 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਉਕਤ ਚਾਰੇ ਆਰੋਪੀਆਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਥਾਣਾ ਸਦਰ ਫਗਵਾੜਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ।
ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਨ੍ਹਾਂ ਦੀ ਰਿਮਾਂਡ ਤੋਂ ਬਾਅਦ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।ਇਸ ਮੌਕੇ ਐੱਸਪੀ ਮਾਧਵੀ ਸ਼ਰਮਾ, ਡੀਐੱਸਪੀ ਭਾਰਤ ਭੂਸ਼ਣ, ਐੱਸਐੱਚਓ ਅਮਨਪ੍ਰੀਤ ਕੌਰ, ਐੱਸਐੱਚਓ ਅਮਨ ਸ਼ਰਮਾ ਵੀ ਹਾਜ਼ਰ ਸਨ।