Kapurthala Crime : ਕਪੂਰਥਲਾ 'ਚ ਬਿਹਾਰ ਪੁਲਿਸ ਦੀ ਛਾਪੇਮਾਰੀ, ਵਪਾਰੀ ਪਤੀ-ਪਤਨੀ ਨੂੰ ਲਿਆ ਹਿਰਾਸਤ ਵਿੱਚ
ਉਨ੍ਹਾਂ ਦੱਸਿਆ ਕਿ ਬਿਹਾਰ ਪੁਲਿਸ ਦੀ ਟੀਮ, ਜਿਸ ਵਿੱਚ ਥਾਣਾ ਰੂਪਸਪੁਰ ਦੇ ਏਐਸਆਈ ਇਮਰਾਨ ਅਲੀ ਸਮੇਤ ਸੱਤ ਪੁਲਿਸ ਅਧਿਕਾਰੀ ਸ਼ਾਮਿਲ ਸਨ, ਜ਼ਰੂਰੀ ਦਸਤਾਵੇਜ਼ਾਂ ਸਮੇਤ ਕਪੂਰਥਲਾ ਪਹੁੰਚੀ ਸੀ। ਟੀਮ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
Publish Date: Mon, 13 Apr 2026 09:31 PM (IST)
Updated Date: Mon, 13 Apr 2026 09:34 PM (IST)
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ, ਕਪੂਰਥਲਾ : ਕਪੂਰਥਲਾ ਵਿੱਚ ਅੱਜ ਬਿਹਾਰ ਦੇ ਪਟਨਾ ਤੋਂ ਆਈ ਪੁਲਿਸ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਵਪਾਰੀ ਪਤੀ-ਪਤਨੀ ਨੂੰ ਹਿਰਾਸਤ ਵਿੱਚ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਏਐੱਸਸੀਓ ਕੰਪਨੀ ਨਾਲ ਸੰਬੰਧਿਤ ਅਨਿਲ ਕੁਮਾਰ ਗੁਪਤਾ ਅਤੇ ਉਸਦੀ ਪਤਨੀ ਸਵਿਤਾ ਗੁਪਤਾ ਵਜੋਂ ਹੋਈ ਹੈ।
ਇਸ ਸਬੰਧੀ ਡੀਐਸਪੀ ਸਬ ਡਿਵੀਜ਼ਨ ਸ਼ੀਤਲ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਪਟਨਾ ਦੇ ਥਾਣਾ ਰੂਪਸਪੁਰ ਵਿੱਚ ਜਾਲਸਾਜ਼ੀ ਦੇ ਚਾਰ ਮਾਮਲੇ ਦਰਜ ਹਨ। ਬਿਹਾਰ ਪੁਲਿਸ ਨੇ ਅਦਾਲਤ ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਦੇ ਆਧਾਰ ’ਤੇ ਕਪੂਰਥਲਾ ਵਿੱਚ ਰੇਡ ਕਰਕੇ ਦੋਵਾਂ ਨੂੰ ਹਿਰਾਸਤ ਵਿੱਚ ਲਿਆ।
ਉਨ੍ਹਾਂ ਦੱਸਿਆ ਕਿ ਬਿਹਾਰ ਪੁਲਿਸ ਦੀ ਟੀਮ, ਜਿਸ ਵਿੱਚ ਥਾਣਾ ਰੂਪਸਪੁਰ ਦੇ ਏਐਸਆਈ ਇਮਰਾਨ ਅਲੀ ਸਮੇਤ ਸੱਤ ਪੁਲਿਸ ਅਧਿਕਾਰੀ ਸ਼ਾਮਿਲ ਸਨ, ਜ਼ਰੂਰੀ ਦਸਤਾਵੇਜ਼ਾਂ ਸਮੇਤ ਕਪੂਰਥਲਾ ਪਹੁੰਚੀ ਸੀ। ਟੀਮ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਕੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਬਿਹਾਰ ਪੁਲਿਸ ਹੁਣ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ਹਾਸਿਲ ਕਰੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਟਨਾ ਲਿਜਾਇਆ ਜਾਵੇਗਾ। ਇਸ ਕਾਰਵਾਈ ਦੌਰਾਨ ਕਪੂਰਥਲਾ ਪੁਲਿਸ ਨੇ ਵੀ ਪੂਰਾ ਸਹਿਯੋਗ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।