Kapurhala News : ਬੇਗੋਵਾਲ 'ਚ ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਅੱਜ ਬੇਗੋਵਾਲ ਬਾਜ਼ਾਰ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਨਜ਼ਰ ਆਇਆ ਜਦੋਂ ਮੀਖੋਵਾਲ ਪਾਰਕ ਦੇ ਬਾਹਰ ਮੇਨ ਬਾਜ਼ਾਰ 'ਚ ਦੋ ਨੌਜਵਾਨਾਂ 'ਚ ਆਪਸੀ ਤਕਰਾਰ ਵੱਧਣ ਕਰਕੇ ਝੜਪ ਖੂਨੀ ਰੂਪ ਧਾਰਨ ਕਰ ਗਈ...
Publish Date: Mon, 11 May 2026 09:10 PM (IST)
Updated Date: Mon, 11 May 2026 09:14 PM (IST)
ਸੁਖਜਿੰਦਰ ਸਿੰਘ ਮੁਲਤਾਨੀ, ਬੇਗੋਵਾਲ : ਅੱਜ ਬੇਗੋਵਾਲ ਬਾਜ਼ਾਰ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਨਜ਼ਰ ਆਇਆ ਜਦੋਂ ਮੀਖੋਵਾਲ ਪਾਰਕ ਦੇ ਬਾਹਰ ਮੇਨ ਬਾਜ਼ਾਰ 'ਚ ਦੋ ਨੌਜਵਾਨਾਂ 'ਚ ਆਪਸੀ ਤਕਰਾਰ ਵੱਧਣ ਕਰਕੇ ਝੜਪ ਖੂਨੀ ਰੂਪ ਧਾਰਨ ਕਰ ਗਈ ਤੇ ਇਕ ਨੌਜਵਾਨ ਨੇ ਇਕ ਤੇਜ਼ਧਾਰ ਹਥਿਆਰ ਨਾਲ ਦੂਸਰੇ ਨੌਜਵਾਨ 'ਤੇ ਵਾਰ ਕਰ ਦਿੱਤਾ ਜੋ ਬੁਰੀ ਤਰਾਂ ਨਾਲ ਜ਼ਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਬੇਗੋਵਾਲ ਦੇ ਇਕ ਨਿੱਜੀ ਹਸਪਤਾਲ ਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਾਰਨ ਜਲੰਧਰ ਰੈਫਰ ਕਰ ਦਿੱਤਾ ਗਿਆ ਜਿਸਦੀ ਰਸਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਲਾਪੀਰ ਬੇਗੋਵਾਲ ਵਜੋਂ ਹੋਈ ਹੈ । ਇਸ ਮੌਕੇ ਏ ਐਸ ਆਈ ਜਸਵੀਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ । ਹਮਲਾਵਰ ਇਸ ਟਾਇਮ ਫਰਾਰ ਹੈ ।