ਚੇਤ ਮੇਲੇ ’ਤੇ ਕੰਗ ਪਰਿਵਾਰ ਨੇ ਲਾਇਆ ਜੂਸ ਦਾ ਲੰਗਰ
ਬਾਬਾ ਬਾਲਕ ਨਾਥ ਧਾਮ ਵਿਖੇ ਚੇਤ ਮੇਲੇ ਦੌਰਾਨ ਕੰਗ ਅਤੇ ਪਰਿਵਾਰ ਨੇ ਲਾਇਆ ਜੂਸ ਦਾ ਲੰਗਰ
Publish Date: Tue, 24 Mar 2026 07:20 PM (IST)
Updated Date: Tue, 24 Mar 2026 07:22 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਦਿਓਟ ਸਿੱਧ ਬਾਬਾ ਬਾਲਕ ਨਾਥ ਧਾਮ (ਹਿਮਾਚਲ ਪ੍ਰਦੇਸ਼) ਵਿਖੇ ਜਾਰੀ ਚੇਤ ਮਹੀਨੇ ਦੇ ਸਾਲਾਨਾ ਮੇਲੇ ਵਿਚ ਬਾਬਾ ਜੀ ਦੇ ਦਰਸ਼ਨਾਂ ਲਈ ਫਗਵਾੜਾ ਦੇ ਖੇੜਾ ਰੋਡ ਸਥਿਤ ਸ਼੍ਰੀ ਕ੍ਰਿਸ਼ਨ ਧਾਮ ਮੰਦਿਰ ਤੋਂ ਮਹੰਤ ਬ੍ਰਿਜ ਕੁਮਾਰ ਭਾਰਦਵਾਜ ਦੀ ਅਗਵਾਈ ਹੇਠ 72ਵੀਂ ਯਾਤਰਾ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਫਗਵਾੜਾ ਵਾਪਸ ਪਰਤ ਆਈ ਹੈ। ਯਾਤਰਾ ਦੌਰਾਨ ਸ਼ਾਹਤਲਾਈ ਤੋਂ ਬਾਬਾ ਜੀ ਦੀ ਗੁਫਾ ਤੱਕ ਦੇ ਰਸਤੇ ਵਿਚ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ ਤੇ ਬਾਬਾ ਜੀ ਦੇ ਪਰਮ ਭਗਤ ਲਾਇਨ ਗੁਰਦੀਪ ਸਿੰਘ ਕੰਗ ਚਾਰਟਰ ਪ੍ਰਧਾਨ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਤੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) (321-ਡੀ) ਦੇ ਪਰਿਵਾਰ ਵੱਲੋਂ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੇ ਜੂਸ ਦਾ ਲੰਗਰ ਛਕਾਇਆ ਗਿਆ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਮੇਲੇ ਦੇ ਦਿਨਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ ਤੇ ਦਿਨ ਵੇਲੇ ਗਰਮੀ ਵੀ ਵੱਧ ਜਾਂਦੀ ਹੈ, ਇਸ ਲਈ ਉਹ ਹਰ ਸਾਲ ਯਾਤਰੀਆਂ ਦੀ ਸਹੂਲਤ ਲਈ ਠੰਢੇ ਜੂਸ ਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਲੰਗਰ ਲਗਾਉਂਦੇ ਹਨ। ਪੂਰੀ ਯਾਤਰਾ ਦੌਰਾਨ ਬਾਬਾ ਜੀ ਦੀ ਚੌਕੀ ਵੀ ਹਰ ਰਾਤ ਕਰਵਾਈ ਜਾਂਦੀ ਹੈ, ਜਿਸ ਵਿਚ ਸ਼ਰਧਾਲੂ ਭਗਤੀ ਭਾਵਨਾ ਦੇ ਨਾਲ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ। ਭੰਡਾਰੇ ਦੀ ਸੇਵਾ ਵੀ ਸੁਚਾਰੂ ਢੰਗ ਨਾਲ ਚੱਲਦੀ ਹੈ। ਇਸ ਦੌਰਾਨ ਮੰਦਿਰ ਦੇ ਮਹੰਤ ਬ੍ਰਿਜ ਕੁਮਾਰ ਭਾਰਦਵਾਜ ਨੇ ਗੁਰਦੀਪ ਸਿੰਘ ਕੰਗ ਤੇ ਉਨ੍ਹਾਂ ਦੇ ਪਰਿਵਾਰ ਦਾ ਯਾਤਰਾ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਯਾਤਰਾ ਵਿਚ ਕਮਲਜੀਤ ਕੌਰ ਕੰਗ, ਮੋਨਿਕਾ ਕੰਗ, ਪ੍ਰਣਬ ਕੰਗ, ਐੱਨਆਰਆਈ ਗੁਰਿੰਦਰ ਸਿੰਘ ਕੰਗ, ਕ੍ਰਿਸ਼ਕਾ, ਸੁਖਦੇਵ ਰਾਜ ਮਨੀਲਾ, ਅਵਤਾਰ ਕੌਰ ਕੰਗ, ਜੀਆ, ਐੱਨਆਰਆਈ ਸੋਨੂੰ ਖਾਨਖਾਨਾ, ਬਾਬਾ ਬਾਲਕ ਨਾਥ ਸੇਵਾ ਸੰਮਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਹਰਕਮਲ, ਸ਼ਿਵਾਨੀ ਭਾਰਦਵਾਜ, ਰਾਕੇਸ਼ ਕੁਮਾਰ, ਲਾਲ ਚੰਦ ਆਦਿ ਸ਼ਾਮਲ ਸਨ।