ਜਤਿੰਦਰ ਸੇਠੀ ਨੂੰ ਸਦਮਾ, ਮਾਤਾ ਦਾ ਦੇਹਾਂਤ
ਪੱਤਰਕਾਰ ਜਤਿੰਦਰ ਸੇਠੀ ਨੂੰ ਸਦਮਾਂ ਮਾਤਾ ਦਾ ਦੇਹਾਂਤ
Publish Date: Sat, 21 Feb 2026 07:35 PM (IST)
Updated Date: Sat, 21 Feb 2026 07:36 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵਿਕਾ ਤੇ ਸ਼੍ਰੀ ਰਾਮਲੀਲਾ ਕਮੇਟੀ ਚੌਂਕ ਚੇਲਿਆਂ ਦੇ ਪ੍ਰਧਾਨ ਪਵਨ ਸੇਠੀ ਦੀ ਧਰਮ ਪਤਨੀ ਤੇ ਪੱਤਰਕਾਰ ਜਤਿੰਦਰ ਸੇਠੀ ਦੀ ਸਤਿਕਾਰਯੋਗ ਮਾਤਾ ਜਯੋਤੀ ਸੇਠੀ ਦਾ ਅਚਾਨਕ ਸਵਰਗਵਾਸ ਹੋ ਜਾਣ ਨਾਲ ਇਲਾਕੇ ਵਿਚ ਗਹਿਰਾ ਸ਼ੋਕ ਛਾ ਗਿਆ ਹੈ। ਸ਼੍ਰੀਮਤੀ ਜਯੋਤੀ ਸੇਠੀ ਜੀ ਬਹੁਤ ਹੀ ਧਾਰਮਿਕ, ਨਿਮਰ ਸੁਭਾਉ ਤੇ ਸਮਾਜ ਸੇਵਾ ਨਾਲ ਜੁੜੀ ਹੋਈ ਸ਼ਖਸੀਅਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ, ਜਿਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਵੱਡੀ ਗਿਣਤੀ ਵਿਚ ਸਹਿਯੋਗੀਆਂ ਵੱਲੋਂ ਅੰਤਿਮ ਵਿਦਾਈ ਦਿੱਤੀ ਜਾਵੇਗੀ। ਇਸ ਦੁੱਖ ਦੀ ਘੜੀ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ ਹੇਠ ਸਮੂਹ ਪੱਤਰਕਾਰਾਂ ਤੇ ਅਹੁਦੇਦਾਰਾਂ ਵੱਲੋਂ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਬਲਵਿੰਦਰ ਸਿੰਘ ਧਾਲੀਵਾਲ, ਜਗਜੀਤ ਸਿੰਘ ਧੰਜੂ, ਵਰੁਣ ਸ਼ਰਮਾ, ਦੀਪਕ ਧੀਰ, ਨਰੇਸ਼ ਕੁਮਾਰ ਹੈਪੀ, ਡਾ. ਪਰਮਜੀਤ ਸਿੰਘ ਡਡਵਿੰਡੀ, ਲਕਸ਼ਮੀ ਨੰਦਨ, ਵਿਕੀ ਤਲਵੰਡੀ ਚੌਧਰੀਆਂ, ਅਰਵਿੰਦ ਪਾਠਕ, ਜਗਮੋਹਨ ਸਿੰਘ ਥਿੰਦ, ਦਿਲਬਾਗ ਸਿੰਘ ਝੰਡ, ਸੱਤਪਾਲ ਕਾਲ਼ਾ, ਚਰਨਜੀਤ ਸਿੰਘ ਢਿੱਲੋਂ, ਮਲਕੀਤ ਕੌਰ, ਨਿਰਮਲ ਸਿੰਘ ਹੈਪੀ, ਗੌਰਵ ਧੀਰ, ਸਿਮਰਨ ਸੰਧੂ, ਅਸ਼ਵਨੀ ਜੋਸ਼ੀ, ਬਲਬੀਰ ਸਿੰਘ ਧੰਜੂ, ਤਿਲਕ ਰਾਜ ਜੋਸ਼ੀ, ਨਰਿੰਦਰ ਹਨੀ, ਜਗੀਰ ਸਿੰਘ ਬਾਜਵਾ, ਕੰਵਲਪ੍ਰੀਤ ਸਿੰਘ ਕੌੜਾ, ਲਖਵੀਰ ਸਿੰਘ ਲੱਖੀ, ਮਾਸਟਰ ਦੇਸ ਰਾਜ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਦੀਪਕ ਸ਼ਰਮਾਂ, ਕੁਲਬੀਰ ਸਿੰਘ ਮਿੰਟੂ, ਤਰਸੇਮ ਸਿੰਘ ਥਿੰਦ, ਕੁਲਵੰਤ ਸਿੰਘ ਨੂਰੋਵਾਲ, ਰਾਕੇਸ਼ ਕੁਮਾਰ, ਅਮਰਜੀਤ ਸਿੰਘ, ਚੰਦਰ ਮੜੀਆ, ਡਾ. ਕੁਲਵਿੰਦਰ ਸਿੰਘ ਲਾਡੀ, ਲਵਪ੍ਰੀਤ ਸਿੰਘ ਖਿੰਡਾ, ਗੁਰਪਿੰਦਰ ਸਿੰਘ ਜੱਗੂ, ਸੁਰਿੰਦਰ ਸਿੰਘ ਬੱਬੂ, ਜਰਨੈਲ ਸਿੰਘ ਗਿੱਲ ਤੇ ਮਨੋਜ ਸ਼ਰਮਾ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।