ਜਤਿੰਦਰ ਸੇਠੀ ਬਣੇ ਵਾਰਡ ਨੰਬਰ 2 ਲਈ ਆਸ ਦੀ ਕਿਰਨ
ਜਤਿੰਦਰ ਸੇਠੀ ਬਣੇ ਵਾਰਡ ਨੰਬਰ 2 ਲਈ ਆਸ ਦੀ ਕਿਰਨ
Publish Date: Sun, 03 May 2026 09:31 PM (IST)
Updated Date: Sun, 03 May 2026 09:32 PM (IST)
ਪਿਤਾ ਦੀ ਗੁੜਤੀ ਤੋਂ ਮਿਲੀ ਜਤਿੰਦਰ ਨੂੰ ਸਿਆਸਤ ਦੀ ਸਮਝ
ਆਪਣੇ ਵਾਰਡ ਨੂੰ ਆਪਣਾ ਪਰਿਵਾਰ ਮੰਨਦਾ ਹੈ ਜਤਿੰਦਰ ਸੇਠੀ
ਪੱਤਰ ਪ੍ਰੇਰਕ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਨਗਰ ਕੌਂਸਲ ਚੋਣਾਂ 2026 ਦੇ ਮੱਦੇਨਜ਼ਰ ਵਾਰਡ ਨੰਬਰ 2 ਵਿਚ ਸਿਆਸੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਇਕ ਮਜ਼ਬੂਤ ਤੇ ਲੋਕਪ੍ਰਿਯ ਚਿਹਰਾ ਮੈਦਾਨ ਵਿਚ ਉਤਾਰਿਆ ਗਿਆ ਹੈ। ਨੌਜਵਾਨਾਂ ਦੇ ਦਿਲਾਂ ਦੀ ਧੜਕਣ ਤੇ ਸੀਨੀਅਰ ਪੱਤਰਕਾਰ ਜਤਿੰਦਰ ਸੇਠੀ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ, ਜਿਸ ਨਾਲ ਚੋਣ ਮੁਕਾਬਲਾ ਹੋਰ ਵੀ ਦਿਲਚਸਪ ਬਣ ਗਿਆ ਹੈ। ਜਤਿੰਦਰ ਸੇਠੀ ਵਾਰਡ ਦੇ ਲੋਕਾਂ ਦੇ ਸੁੱਖ-ਦੁੱਖ ਵਿਚ ਹਮੇਸ਼ਾ ਅੱਗੇ ਆ ਕੇ ਖੜ੍ਹੇ ਰਹੇ ਹਨ। ਚਾਹੇ ਕਿਸੇ ਪਰਿਵਾਰ ਨੂੰ ਮੁਸ਼ਕਲ ਵੇਲੇ ਸਹਾਇਤਾ ਦੀ ਲੋੜ ਹੋਵੇ ਜਾਂ ਕਿਸੇ ਇਲਾਕੇ ਦੀ ਸਮੱਸਿਆ ਨੂੰ ਉੱਪਰ ਤੱਕ ਪਹੁੰਚਾਉਣਾ ਹੋਵੇ, ਜਤਿੰਦਰ ਸੇਠੀ ਨੇ ਹਰ ਵਾਰ ਆਪਣੀ ਜ਼ਿੰਮੇਵਾਰੀ ਨਿਭਾਈ ਹੈ।
ਖਾਸ ਗੱਲ ਇਹ ਹੈ ਕਿ 2021 ਦੀ ਪਿਛਲੀ ਨਗਰ ਕੌਂਸਲ ਚੋਣ ਵਿਚ ਵੀ ਜਤਿੰਦਰ ਸੇਠੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜੀ ਸੀ। ਉਸ ਵੇਲੇ ਜਤਿੰਦਰ ਸੇਠੀ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਚੰਗੀ ਟੱਕਰ ਦਿੱਤੀ ਸੀ ਤੇ ਕੁਝ ਥੋੜ੍ਹੇ ਵੋਟਾਂ ਦੇ ਅੰਤਰ ਨਾਲ ਮੁਕਾਬਲਾ ਹਾਰਿਆ ਸੀ। ਜਤਿੰਦਰ ਸੇਠੀ ਨੂੰ ਸਿਆਸਤ ਦੀ ਸਮਝ ਤੇ ਤਜਰਬਾ ਪਿਤਾ ਪਵਨ ਸੇਠੀ ਤੋਂ ਮਿਲਿਆ ਹੈ, ਜੋ ਵਾਰਡ ਨੰਬਰ 2 ਤੋਂ ਕੌਂਸਲਰ ਰਹਿ ਚੁੱਕੇ ਹਨ ਤੇ ਸ੍ਰੀ ਰਾਮ ਲੀਲ੍ਹਾ ਕਮੇਟੀ ਚੌਂਕ ਚੇਲਿਆਂ ਦੇ ਪ੍ਰਧਾਨ ਵੀ ਹਨ। ਪਿਤਾ ਪਵਨ ਸੇਠੀ ਦਾ ਸਮਾਜ ਵਿਚ ਕਾਫੀ ਵੱਡਾ ਰੁਤਬਾ ਰਿਹਾ ਹੈ। ਇਸ ਕਰਕੇ ਸੇਠੀ ਪਰਿਵਾਰ ਦੀ ਵਾਰਡ ਤੇ ਸ਼ਹਿਰ ਵਿਚ ਇਕ ਮਜ਼ਬੂਤ ਪਛਾਣ ਬਣੀ ਹੋਈ ਹੈ। ਨੌਜਵਾਨ ਵਰਗ ਖਾਸ ਤੌਰ ‘ਤੇ ਉਨ੍ਹਾਂ ਨਾਲ ਜੁੜਿਆ ਹੋਇਆ ਹੈ ਤੇ ਉਨ੍ਹਾਂ ਨੂੰ ਇਕ ਇਮਾਨਦਾਰ, ਪੜ੍ਹੇ-ਲਿਖੇ ਤੇ ਨਿਰਸਵਾਰਥ ਸੇਵਾ ਕਰਨ ਵਾਲੇ ਆਗੂ ਵਜੋਂ ਦੇਖਦਾ ਹੈ। ਚੋਣ ਮੈਦਾਨ ਵਿਚ ਉਤਰਦੇ ਹੀ ਜਤਿੰਦਰ ਸੇਠੀ ਲੋਕਾਂ ਦੀ ਪਹਿਲੀ ਪਸੰਦ ਵਜੋਂ ਉਭਰ ਰਹੇ ਹਨ। ਜਤਿੰਦਰ ਸੇਠੀ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡ ਨੂੰ ਆਪਣੇ ਪਰਿਵਾਰ ਵਾਂਗ ਮੰਨਦੇ ਹਨ ਤੇ ਹਰੇਕ ਵਸਨੀਕ ਦੇ ਸੁੱਖ-ਦੁੱਖ ਵਿਚ ਹਮੇਸ਼ਾ ਨਾਲ ਖੜ੍ਹੇ ਰਹਿਣਗੇ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਵਾਰਡ ਨੰਬਰ 2 ਦੇ ਵੋਟਰ ਆਪਣੇ ਇਸ ਭਰੋਸੇ ਨੂੰ ਵੋਟਾਂ ਵਿਚ ਕਿਵੇਂ ਬਦਲਦੇ ਹਨ।