ਨਿਰਮਲ ਕੁਟੀਆ ਵਿਖੇ ਨਤਮਸਤਕ ਹੋਏ ਜਥੇਦਾਰ ਚੰਦੀ
ਨਿਰਮਲ ਕੁਟੀਆ ਵਿਖੇ ਨਤਮਸਤਕ ਹੋਏ ਜਥੇਦਾਰ ਚੰਦੀ
Publish Date: Mon, 11 May 2026 07:16 PM (IST)
Updated Date: Mon, 11 May 2026 07:18 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦਿਹਾਤੀ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਚੰਦੀ ਨੇ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਵਿਖੇ ਨਤਮਸਤਕ ਹੋ ਕੇ ਸੰਤ-ਮਹਾਂਪੁਰਖਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ, ਪੰਜਾਬ ਦੀ ਚੜ੍ਹਦੀ ਕਲਾ ਤੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਜਥੇਦਾਰ ਚੰਦੀ ਨੇ ਕਿਹਾ ਕਿ ਸੰਤ-ਮਹਾਂਪੁਰਖਾਂ ਦੀ ਰਹਿਨੁਮਾਈ ਸਮਾਜ ਨੂੰ ਸੱਚ ਤੇ ਸੇਵਾ ਦੇ ਮਾਰਗ ’ਤੇ ਚਲਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਅਸਥਾਨ ਨਾਲ ਲੋਕਾਂ ਦੀ ਡੂੰਘੀ ਆਸਥਾ ਜੁੜੀ ਹੋਈ ਹੈ ਤੇ ਅਜਿਹੇ ਪਵਿੱਤਰ ਸਥਾਨ ਸਮਾਜ ਵਿਚ ਆਪਸੀ ਭਾਈਚਾਰੇ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ। ਇਸ ਦੌਰਾਨ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਦੇ ਮੁੱਖ ਸੰਚਾਲਕ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਜਥੇਦਾਰ ਰਜਿੰਦਰ ਸਿੰਘ ਚੰਦੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਮੰਗੀ, ਗੁਰਦੀਪ ਸਿੰਘ ਖੇੜਾ ਤੇ ਹੋਰ ਦਿਹਾਤੀ ਆਗੂ ਹਾਜ਼ਰ ਸਨ।