ਨੈਸ਼ਨਲ ਟੇਲੈਂਟ ਸਰਚ ਟੈਸਟ ’ਚ ਜਸਮੀਨ ਦਾ ਦੂਸਰਾ ਰੈਂਕ
ਨੈਸ਼ਨਲ ਟੈਲੈਂਟ ਸਰਚ ਟੈਸਟ ਵਿੱਚ ਦੂਸਰਾ ਰੈਂਕ ਹਾਸਲ ਕਰਕੇ ਜਸਮੀਨ ਨੇ ਪਿੰਡ ਨਰੂੜ ਦਾ ਨਾਮ ਕੀਤਾ ਰੌਸ਼ਨ
Publish Date: Thu, 07 May 2026 09:45 PM (IST)
Updated Date: Thu, 07 May 2026 09:47 PM (IST)
ਕਿਰਪਾਲ ਸਿੰਘ ਮਾਇਓ ਪੱਟੀ, ਪੰਜਾਬੀ ਜਾਗਰਣ ਪਾਂਸ਼ਟਾ : ਨੈਸ਼ਨਲ ਟੇਲੈਂਟ ਸਰਚ ਟੈਸਟ ਪੰਜਾਬ ਅਧੀਨ ਕਰਵਾਏ ਗਈ ਪ੍ਰੀਖਿਆ ਵਿਚ ਸੈਂਟ ਸੋਲਜਰ ਪਬਲਿਕ ਸਕੂਲ ਪਾਸ਼ਟਾ ਦੀ ਵਿਦਿਆਰਥਨ ਜਸਮੀਨ ਵੱਲੋਂ ਦੂਸਰਾ ਰੈਂਕ ਪ੍ਰਾਪਤ ਕਰਨ ’ਤੇ ਸਕੂਲ ਪ੍ਰਬੰਧਕਾਂ ਤੇ ਇਲਾਕਾ ਵਾਸੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਧਾਈਆਂ ਦਿਤੀਆਂ ਗਈਆਂ। ਇਸ ਸਬੰਧੀ ਸਕੂਲ ਦੇ ਮੁੱਖ ਪ੍ਰਬੰਧਕ ਜਗਦੀਸ਼ ਪਰਮਾਰ ਨੇ ਦਸਿਆ ਕਿ ਬੀਤੇ ਦਿਨੀਂ ਸਰਕਾਰ ਵੱਲੋਂ ਕਰਵਾਈ ਗਈ 19ਵੀਂ ਨੈਸ਼ਨਲ ਟੈਲੇਂਟ ਸਰਚ ਟੈਸਟ 2025-26 ਪਰੀਖਿਆ ਵਿਚ ਪੰਜਵੀਂ ਦੀ ਵਿਦਿਆਰਥਨ ਜਸਮੀਨ ਵੱਲੋਂ ਭਾਰਤ ਵਿਚ ਦੂਸਰਾ ਰੈਂਕ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਹਿਲਾਂ ਜ਼ਿਲ੍ਹਾ ਪੱਧਰ ਉਪਰੰਤ ਰਾਜ ਪੱਧਰੀ ਪ੍ਰੀਖਿਆ ਵਿਚ ਮੈਰਿਟ ਵਿਚ ਆਉਣ ਤੋਂ ਬਾਅਦ ਪੂਰੇ ਭਾਰਤ ਵਿਚ ਜਸਮੀਨ ਵੱਲੋਂ ਦੂਸਰਾ ਰੈਂਕ ਹਾਸਲ ਕੀਤਾ ਗਿਆ ਹੈ।