ਸੱਤਪਾਲ ਕੋਟਰਾਣੀ ਬਣੇ ਫਗਵਾੜਾ ਸ਼ਹਿਰੀ ਯੁਨਿਟ ਦੇ ਪ੍ਰਧਾਨ
ਜੈ ਭੀਮ ਯੂਨਾਈਟਿਡ ਵੁਆਇਸ ਆਫ਼ ਪੰਜਾਬ ਨੇ ਸੱਤਪਾਲ ਕੋਟਰਾਣੀ ਨੂੰ ਥਾਪਿਆ ਫਗਵਾੜਾ ਸ਼ਹਿਰੀ ਯੁਨਿਟ ਦਾ ਪ੍ਰਧਾਨ
Publish Date: Wed, 03 Sep 2025 10:36 PM (IST)
Updated Date: Thu, 04 Sep 2025 04:10 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਜੈ ਭੀਮ ਯੂਨਾਈਟਿਡ ਵੁਆਇਸ ਆਫ਼ ਪੰਜਾਬ ਦੇ ਸਟੇਟ ਕੋਆਰਡੀਨੇਟਰ ਇੰਜ.ਹੈਪੀ ਕੌਲ ਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬਘਾਣੀਆ ਨੇ ਜਥੇਬੰਦੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ ਦੀ ਪ੍ਰਵਾਨਗੀ ਨਾਲ ਸੱਤਪਾਲ ਕੋਟਰਾਣੀ ਨੂੰ ਫਗਵਾੜਾ ਸ਼ਹਿਰੀ ਪ੍ਰਧਾਨ ਤੇ ਮਨਜੀਤ ਕੌਰ ਨੂੰ ਲੇਡੀਜ਼ ਵਿੰਗ ਫਗਵਾੜਾ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਅਮਰਜੀਤ ਕੌਲ ਨੂੰ ਸੈਂਟਰਲ ਕਮੇਟੀ ਮੈਂਬਰ ਤੇ ਬਿੱਲਾ ਕੋਟਰਾਣੀ ਨੂੰ ਵਿਧਾਨ ਸਭਾ ਹਲਕਾ ਫਗਵਾੜਾ ਦਾ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰ ਸੱਤਪਾਲ ਕੋਟਰਾਣੀ, ਮਨਜੀਤ ਕੌਰ, ਅਮਰਜੀਤ ਕੌਲ ਤੇ ਬਿੱਲਾ ਕੋਟਰਾਣੀ ਨੇ ਜਥੇਬੰਦੀ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਖੂ, ਸਟੇਟ ਕੋਆਰਡੀਨੇਟਰ ਇੰਜੀਨੀਅਰ ਹੈਪੀ ਕੌਲ ਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਬਘਾਣੀਆ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਜਥੇਬੰਦੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਤੇ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ’ਤੇ ਪਹਿਰਾ ਦਿੰਦਿਆਂ ਬਸਪਾ ਨੂੰ ਜੈ ਭੀਮ ਯੂਨਾਈਟਡ ਵੁਆਇਸ ਆਫ ਪੰਜਾਬ ਨਾਲ ਜੋੜਨ ਲਈ ਦਿਨ-ਰਾਤ ਕੰਮ ਕਰਾਂਗੇ।
ਇਸ ਮੌਕੇ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਸਮਾਜਿਕ ਜਥੇਬੰਦੀ ਵੱਲੋਂ ਮਿਤੀ 6-7 ਸਤੰਬਰ ਨੂੰ ਡਾ. ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਲਗਾਏ ਜਾ ਰਹੇ ਪਹਿਲੇ ਕੈਡਰ ਕੈਂਪ ਨੂੰ ਲੈ ਕੇ ਬਹੁਜਨ ਸਮਾਜ ਦੇ ਨੌਜਵਾਨਾਂ ਅੰਦਰ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਡਾ.ਹਰਜਿੰਦਰ ਜੱਖੂ ਨੇ ਕਿਹਾ ਕਿ ਉਕਤ ਕੇਡਰ ਕੈਂਪ ’ਚ ਪੂਰੇ ਪੰਜਾਬ ਵਿੱਚੋਂ 125 ਦੇ ਕਰੀਬ ਅੰਬੇਡਕਰੀ ਵਿਚਾਰਧਾਰਾ ’ਤੇ ਪਹਿਰਾ ਦੇਣ ਵਾਲੇ ਮਿਸ਼ਨਰੀ ਆਗੂ ਹਿੱਸਾ ਲੈਣਗੇ। ਡਾ. ਜੱਖੂ ਨੇ ਬਹੁਜਨ ਸਮਾਜ ਨੂੰ ਅਪੀਲ ਕੀਤੀ ਕਿ ਜੋ ਵੀ ਇਸ ਕੇਡਰ ਕੈਂਪ ’ਚ ਹਿੱਸਾ ਲੈਣਾ ਚਾਹੁੰਦਾ ਹੈ ਉਹ ਜਥੇਬੰਦੀ ਦੇ ਹੈੱਡ ਆਫਿਸ ਚਾਹਲ ਨਗਰ ਫਗਵਾੜਾ ’ਚ ਆ ਕੇ ਫਾਰਮ ਭਰ ਸਕਦਾ ਹੈ।