ਪੰਜਾਬ ਦੀ ਭਲਾਈ ਲਈ ਅਕਾਲੀ ਦਲ ਨੂੰ ਸੱਤਾ ’ਚ ਲਿਆਉਣਾ ਜ਼ਰੂਰੀ : ਵਾਲੀਆ
ਪੰਜਾਬ ਦੀ ਭਲਾਈ ਲਈ ਅਕਾਲੀ ਦਲ ਨੂੰ ਸੱਤਾ ਚ ਲਿਆਉਣਾ ਜ਼ਰੂਰੀ-ਵਾਲੀਆ
Publish Date: Mon, 18 May 2026 07:10 PM (IST)
Updated Date: Mon, 18 May 2026 07:12 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕਾਂਗਰਸ, ਆਪ ਤੇ ਭਾਜਪਾ ਵਰਗੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਕੱਖ ਨਹੀਂ ਸੰਵਾਰ ਸਕਦੀਆਂ। ਇਨ੍ਹਾਂ ਗੈਰ-ਖੇਤਰੀ ਪਾਰਟੀਆਂ ਨੇ ਪੰਜਾਬ ਨੂੰ ਕਰਜ਼ਾਈ ਤੇ ਕੱਖੋਂ ਹੌਲਾ ਕਰ ਕੇ ਰੱਖ ਦਿੱਤਾ ਹੈ। ਪੰਜਾਬ ਵਾਸੀਓਂ ਜੇਕਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਭਲਾ ਚਾਹੁੰਦੇ ਹੋ ਤਾਂ ਤੁਹਾਨੂੰ ਤੁਹਾਡੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੱਤਾ ਵਿਚ ਲਿਆਉਣਾ ਬਹੁਤ ਜ਼ਰੂਰੀ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਉਦਯੋਗ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਤੇ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਕਿੰਨੜਾ ਨੇ ਇਕ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖੀ। ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ, ਨਿੱਤ ਦਿਹਾੜੇ ਕਤਲ ਹੋ ਰਹੇ ਹਨ, ਲੁੱਟਾਂ-ਖੋਹਾਂ ਹੋ ਰਹੀਆਂ ਹਨ, ਕਾਰੋਬਾਰੀਆਂ ਤੋਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਇਸ਼ਤਿਹਾਰਾਂ ’ਤੇ ਪੈਸੇ ਖਰਚਣ ਤੇ ਤਨਜ਼ ਕੱਸਣ ਵਾਲੇ ਭਗਵੰਤ ਮਾਨ ਅੱਜ ਖੁਦ ਹਰ ਸਾਲ 1100 ਕਰੋੜ ਰੁਪਏ ਪਾਰਟੀ ਦੇ ਪ੍ਰਚਾਰ ਵਾਸਤੇ ਖਰਚ ਰਹੇ ਹਨ। ਲੋਕਾਂ ਦੇ ਟੈਕਸਾਂ ਦਾ ਪੈਸਾ ਤੇ ਸਰਕਾਰੀ ਜਾਇਦਾਦਾਂ ਵੇਚ ਕੇ ਇਕੱਠਾ ਕੀਤਾ ਪੈਸਾ ਦੂਜੇ ਰਾਜਾਂ ਵਿਚ ਇਸ਼ਤਿਹਾਰਬਾਜ਼ੀ’ਤੇ ਖਰਚਿਆ ਜਾ ਰਿਹਾ ਹੈ। ਆਪ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਸਿਰ ਕਰਜ਼ਾ ਚਾਰ ਕਰੋੜ ਤੋਂ ਉੱਪਰ ਹੋ ਚੁੱਕਾ। ਅਕਾਲੀ ਆਗੂਆਂ ਨੇ ਸੂਬੇ ਦੇ ਲੋਕਾਂ ਨੂੰ ਪੰਜਾਬ ਦੀ ਭਲਾਈ ਲਈ ਖੇਤਰੀ ਪਾਰਟੀ ਅਕਾਲੀ ਦਲ ਨੂੰ ਸੱਤਾ ’ਚ ਵਾਪਸ ਲਿਆਉਣ ਦੀ ਅਪੀਲ ਕੀਤੀ। ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਤੇ ਹਰ ਵਰਗ ਦੀ ਭਲਾਈ ਅਕਾਲੀ ਦਲ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ’ਚ ਜੋ ਵੀ ਵਿਕਾਸ ਤੇ ਸੁਧਾਰ ਕਾਰਜ ਕੀਤੇ ਗਏ ਹਨ, ਉਹ ਸਾਰਿਆਂ ਨੂੰ ਜੱਗ ਜ਼ਾਹਿਰ ਹਨ ਤੇ ਇਸ ਵਾਰ ਲੋਕਾਂ ਨੂੰ ਆਪਣੇ ਹੱਕਾਂ ਲਈ ਅੱਗੇ ਆ ਕੇ ਅਕਾਲੀ ਦਲ ਨੂੰ ਮੁੜ ਮੌਕਾ ਦੇਣਾ ਚਾਹੀਦਾ ਹੈ।