ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਮੋਹ ਛੱਡਣਾ ਚੰਗਾ ਸੁਨੇਹਾ : ਡਾ. ਹਰਜਿੰਦਰ ਸਿੰਘ
ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਮੋਹ ਛੱਡਣਾ ਚੰਗਾ ‘ਸੁਨੇਹਾ’, ਕਰਨ ਲੱਗੇ ਆਪਣੇ ਕਾਰੋਬਾਰ : ਡਾ. ਹਰਜਿੰਦਰ ਸਿੰਘ
Publish Date: Sun, 03 May 2026 09:17 PM (IST)
Updated Date: Sun, 03 May 2026 09:20 PM (IST)

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਨੌਜਵਾਨਾਂ ’ਚ ਦਸ ਕੁ ਸਾਲ ਪਹਿਲਾਂ ਜੋ ਵਿਦੇਸ਼ਾਂ ਪ੍ਰਤੀ ਮੋਹ ਸੀ, ਉਹ ਹੁਣ ਉਨ੍ਹਾਂ ਨੇ ਤਿਆਗ ਦਿੱਤਾ ਹੈ, ਜੋ ਇਕ ਚੰਗਾ ਸੁਨੇਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਦੇ ਉਸਤਾਦ ਡਾ. ਹਰਜਿੰਦਰ ਸਿੰਘ ਕੰਬੋਜ ਪੈਸਟੀਸਾਈਡ ਸਟੋਰ ਕੋਲੀਆਂਵਾਲ ਨੇ ‘ਸੁਨੇਹਾ ਪੈਸਟੀਸਾਈਡ ਐਂਡ ਸੀਡ ਸਟੋਰ ਕਰਤਾਰਪੁਰ ਰੋਡ, ਭੁਲੱਥ’ ਦੇ ਸ਼ੁੱਭ ਮਹੂਰਤ ਮੌਕੇ ਬੋਲਦਿਆਂ ਕੀਤਾ। ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਉਪਰੰਤ ਗਿਆਨੀ ਮਹਿੰਦਰ ਸਿੰਘ ਜੀ ਨੇ ਕਥਾ ਕਰਦਿਆਂ ਸੰਗਤਾਂ ਨੂੰ ਉਤਮ ਖੇਤੀ ਦੀ ਗਾਥਾ ਸੁਣਾਈ। ਸੁਨੇਹਾ ਪ੍ਰਿੰਟਿੰਗ ਪ੍ਰੈੱਸ ਆਰਸੀਐੱਫ਼ ਤੇ ਸੁਨੇਹਾ ਫਿਲਮ ਸਿਟੀ ਕਪੂਰਥਲਾ ਦੇ ਪ੍ਰਬੰਧਾਂ ਹੇਠ ਆਰੰਭ ਗਏ ‘ਸੁਨੇਹਾ ਪੈਸਟੀਸਾਈਡ ਐਂਡ ਸੀਡ ਸਟੋਰ ਕਰਤਾਰਪੁਰ ਰੋਡ, ਭੁਲੱਥ’ ਦੇ ਮਾਲਕ ਮਾਤਾ ਪ੍ਰਗਾਸ਼ ਕੌਰ, ਐੱਮਡੀ ਭਜਨ ਸਿੰਘ, ਐੱਮਡੀ ਬਲਦੇਵ ਸਿੰਘ ਸੁਨੇਹਾ, ਇੰਜੀ. ਨਵਦੀਪ ਸਿੰਘ ਤੇ ਐੱਮਡੀ ਨਵਰਾਜ ਸਿੰਘ ਵੱਲੋਂ ਉਸਤਾਦ ਡਾ. ਹਰਜਿੰਦਰ ਸਿੰਘ ਕੰਬੋਜ ਤੇ ਬਲਵਿੰਦਰ ਸਿੰਘ ਸੋਨੂ ਕਿਸਾਨ ਪੈਸਟੀਸਾਈਡ ਸਟੋਰ ਸੁਰਖਪੁਰ ਦਾ ਦਸਤਾਰ ਭੇਟ ਕਰਕੇ ਸਨਮਾਨ ਵੀ ਕੀਤਾ। ਇਸ ਮੌਕੇ ਗੁਰਪਾਲ ਸਿੰਘ ਸ਼ਤਾਬਗੜ੍ਹ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਤੇ ਐੱਮਡੀ ਨਵਰਾਜ ਸਿੰਘ ਭਾਣਜੇ ਸਮੇਤ ਸਮੂਹ ਝੰਡ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਖੇਤੀਬਾੜੀ ਮਾਹਿਰ ਡਾ. ਪ੍ਰਸ਼ਾਂਤ, ਡਾ. ਅਭਿਸ਼ੇਕ, ਡਾ. ਹਰਜਿੰਦਰ ਸਿੰਘ ਕੰਬੋਜ ਪੈਸਟੀਸਾਈਡ ਸਟੋਰ ਕੋਲੀਆਂਵਾਲ, ਕਰਨ ਪੈਸਟੀਸਾਈਡ ਬੂਸੋਵਾਲ, ਕਿਸਾਨ ਮਾਰਟ ਕਪੂਰਥਲਾ, ਪੱਪੂ ਸ਼ਾਹ, ਚਰਨਜੀਤ ਸਿੰਘ ਸ਼ਾਹ, ਅਮਰਜੀਤ ਸਿੰਘ ਸਡਾਨਾ ਪ੍ਰਤੀਨਿਧ ਕਪੂਰਥਲਾ, ਡਾ. ਬਲ ਭੁਲੱਥ, ਰਤਨ ਸਿੰਘ ਸਰਪੰਚ, ਗਿਆਨ ਸਿੰਘ ਸ਼ਾਹ, ਜਸਵੀਰ ਸਿੰਘ ਲਿੱਟਾ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ, ਨਰਿੰਦਰ ਸਿੰਘ ਕਿਸਾਨ ਯੂਨੀਅਨ ਕਾਦੀਆਂ, ਭਜਨ ਸਿੰਘ ਮੀਰਪੁਰ, ਨੰਬਰਦਾਰ ਸੁਖਦੇਵ ਸਿੰਘ ਸ਼ਤਾਬਗੜ੍ਹ, ਬਿੱਕਰ ਸਿੰਘ ਸ਼ਤਾਬਗੜ੍ਹ, ਮਹਿੰਦਰਪਾਲ ਸਿੰਘ ਸਾਬੀ ਮਹਿਰੋਕ, ਭਵਰਪ੍ਰੀਤ ਸਿੰਘ ਸ਼ਤਾਬਗੜ੍ਹ, ਮਾ. ਪ੍ਰਭਜਿੰਦਰ ਸਿੰਘ ਕਰ੍ਹਾ, ਦਲਜੀਤ ਸਿੰਘ ਕਰ੍ਹਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।