ਅਕਾਲ ਗਲੈਕਸੀ ਸਕੂਲ ’ਚ ਇਨਵੈਸਟਿਚਰ ਸੈਰੇਮਨੀ ਕਰਵਾਈ
ਅਕਾਲ ਗਲੈਕਸੀ ਸਕੂਲ ਵਿੱਚ ਇਨਵੈਸਟਿਚਰ ਸੈਰੇਮਨੀ ਕਰਵਾਈ
Publish Date: Sat, 25 Apr 2026 07:05 PM (IST)
Updated Date: Sun, 26 Apr 2026 04:14 AM (IST)

ਕੈਪਸ਼ਨ : 25ਕੇਪੀਟੀ24 ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿੱਚ ਕਰਵਾਈ ਗਈ ਇਨਵੈਸਟਿਚਰ ਸੈਰੇਮਨੀ ਮੌਕੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਮਧੂ ਸ਼ਰਮਾ, ਪ੍ਰਿੰਸੀਪਲ ਮੋਨਾ ਘਈ, ਮੈਨੇਜਮੈਂਟ ਮੈਂਬਰ ਮਨਜੀਤ ਕੌਰ ਜੱਜ। ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿੱਚ ਪ੍ਰਿੰਸੀਪਲ ਮਧੂ ਸ਼ਰਮਾ ਦੀ ਨਿਗਰਾਨੀ ਹੇਠ ਇਨਵੈਸਟਿਚਰ ਸੈਰੇਮਨੀ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਰੂਹਾਨੀ ਸ਼ਬਦ ਗਾਇਨ ਨਾਲ ਹੋਈ, ਜਿਸ ਨੇ ਸਾਰੇ ਮਾਹੌਲ ਨੂੰ ਆਤਮਿਕ ਅਤੇ ਪ੍ਰੇਰਣਾਦਾਇਕ ਬਣਾਇਆ। ਇਸ ਅਵਸਰ ‘ਤੇ ਵਿਦਿਆਰਥੀਆਂ ਵੱਲੋਂ ਆਪਣੇ ਅਹੁਦਿਆਂ ਦੀ ਮਰਯਾਦਾ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਸਹੁੰ ਚੁੱਕੀ ਗਈ। ਇਸ ਦੇ ਨਾਲ ਹੀ ਅਧਿਆਪਕ ਵਰਗ ਨੂੰ ਵੀ ਵੱਖ-ਵੱਖ ਪ੍ਰਸ਼ਾਸਕੀ ਅਤੇ ਸਹ-ਪਾਠਕ੍ਰਮਿਕ ਅਹੁਦਿਆਂ ‘ਤੇ ਨਿਯੁਕਤ ਕੀਤਾ ਗਿਆ। ਕੋਆਰਡੀਨੇਟਰ ਵਜੋਂ ਪੂਜਾ ਚਾਵਲਾ,ਮਮਤਾ ਗੁਪਤਾ ਅਤੇ ਅਮਨ ਵਾਲੀਆ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜਦਕਿ ਪਬਲਿਕ ਰਿਲੇਸ਼ਨ ਅਫਸਰ ਵਿਸ਼ਵਪ੍ਰੀਤ ਨੂੰ ਨਿਯੁਕਤ ਕੀਤਾ ਗਿਆ। ਐਕਟੀਵਿਟੀ ਕੋਆਰਡੀਨੇਟਰ ਨੀਨਾ ਆਨੰਦ ਅਤੇ ਹਾਊਸ ਇੰਚਾਰਜ ਮੈਡਮ ਰਜਨੀ ਚਾਵਲਾ, ਰਮਨਦੀਪ ਕੌਰ, ਰਵਿੰਦਰ ਪਾਲ ਕੌਰ ਅਤੇ ਆਰਤੀ ਕੋਹਲੀ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।ਵਿਦਿਆਰਥੀ ਕੌਂਸਲ ਦੀ ਘੋਸ਼ਣਾ ਵੀ ਇਸ ਮੌਕੇ ‘ਤੇ ਕੀਤੀ ਗਈ। ਮਨਰਾਜ ਸਿੰਘ ਨੂੰ ਹੈਡ ਬੋਏ ਅਤੇ ਸ਼ੁਬਲੀਨ ਕੌਰ ਨੂੰ ਹੈਡ ਗਰਲ ਨਿਯੁਕਤ ਕੀਤਾ ਗਿਆ। ਅਭਿਜੋਤ ਸਿੰਘ ਵਾਈਸ ਹੈਡ ਬੋਏ ਅਤੇ ਲਕਸ਼ਿਕਾ ਨੂੰ ਵਾਈਸ ਹੈਡ ਗਰਲ ਬਣਾਇਆ ਗਿਆ। ਐਕਟੀਵਿਟੀ ਲੀਡਰ ਵਜੋਂ ਰਿਹਾਨਾ ਅਤੇ ਸ਼ੁਭਮਪ੍ਰੀਤ ਸਿੰਘ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ । ਖੇਡਾਂ ਦੇ ਖੇਤਰ ਵਿੱਚ ਸਨੇਹਨੂਰ ਕੌਰ ਅਤੇ ਗੁਰਮਾਨ ਸਿੰਘ ਨੂੰ ਸਪੋਰਟਸ ਕੈਪਟਨ ਨਿਯੁਕਤ ਕੀਤਾ ਗਿਆ, ਜਦਕਿ ਗੁਰਸੀਰਤ ਕੌਰ (ਬੈਡਮਿੰਟਨ), ਸੁਮਨਦੀਪ ਕੌਰ (ਖੋ-ਖੋ) ਅਤੇ ਗੈਵਿਨ ਸਿੰਘ (ਕਬੱਡੀ) ਨੂੰ ਵੱਖ-ਵੱਖ ਖੇਡਾਂ ਦੇ ਕੈਪਟਨ ਵਜੋਂ ਮਾਣ ਪ੍ਰਾਪਤ ਹੋਇਆ। ਸਟੂਡੈਂਟਸ ਸੈਕਟਰੀ ਵਜੋਂ ਪਾਹੁਲ ਕੌਰ ਦੀ ਨਿਯੁਕਤੀ ਕੀਤੀ ਗਈ ।ਹਾਊਸ ਸਿਸਟਮ ਅਧੀਨ ਵੀ ਵਿਦਿਆਰਥੀਆਂ ਨੂੰ ਅਹੁਦੇ ਦਿੱਤੇ ਗਏ-ਵੀਨਸ ਹਾਊਸ ਲਈ ਗੁਰਨਮਨ ਕੌਰ (ਕੈਪਟਨ) ਅਤੇ ਗੁਰਨੂਰ ਸਿੰਘ (ਵਾਈਸ ਕੈਪਟਨ), ਅਰਥ ਹਾਊਸ ਲਈ ਮਨਸੀਰਤ ਕੌਰ (ਕੈਪਟਨ) ਅਤੇ ਮੰਨਤ ਕੌਰ ,(ਵਾਈਸ ਕੈਪਟਨ), ਮਰਕਰੀ ਹਾਊਸ ਲਈ ਅਮਰੀਤ ਕੌਰ (ਕੈਪਟਨ) ਅਤੇ ਬਵਯਾ,(ਵਾਈਸ ਕੈਪਟਨ), ਜਦਕਿ ਨੈਪਚੂਨ ਹਾਊਸ ਲਈ ਸਿਦਕ ਕੌਰ (ਕੈਪਟਨ)ਅਤੇ ਮਨਵੀਰ ਕੌਰ(ਵਾਈਸ ਕੈਪਟਨ) ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਸਮਾਗਮ ਦੌਰਾਨ ਪ੍ਰਿੰਸੀਪਲ ਮੋਨਾ ਘਈ(ਸੀਨੀਅਰ ਵਿੰਗ)ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਅਨੁਸ਼ਾਸਨ ਅਤੇ ਨਿਸ਼ਠਾ ਨਾਲ ਆਪਣੇ ਫ਼ਰਜ਼ ਨਿਭਾਉਣ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਪ੍ਰਿੰਸੀਪਲ ਮਧੂ ਸ਼ਰਮਾ(ਜੂਨੀਅਰ ਵਿੰਗ)ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਆਪਣੇ ਅਹੁਦਿਆਂ ਦੀ ਇਮਾਨਦਾਰੀ ਨਾਲ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੈਨੇਜਮੈਂਟ ਮੈਂਬਰ ਮੈਡਮ ਮਨਜੀਤ ਕੌਰ ਨੇ ਵੀ ਆਪਣੇ ਸੰਬੋਧਨ ਵਿੱਚ ਮਿਹਨਤ, ਅਨੁਸ਼ਾਸਨ ਅਤੇ ਟੀਮ ਵਰਕ ਦੀ ਮਹੱਤਤਾ ਉਜਾਗਰ ਕੀਤੀ। ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਉੱਚੇ ਆਦਰਸ਼ਾਂ ਨੂੰ ਅਪਣਾਉਣ, ਸਖ਼ਤ ਮਿਹਨਤ ਕਰਨ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਨੇਤ੍ਰਿਤਵ ਗੁਣਾਂ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਦੇ ਹਨ । ਸਮਾਗਮ ਸੁਚੱਜੇ ਢੰਗ ਨਾਲ ਸੰਪੰਨ ਹੋਇਆ ਤੇ ਸਾਰੇ ਹਾਜ਼ਰੀਨ ਵੱਲੋਂ ਨਵ-ਨਿਯੁਕਤ ਵਿਦਿਆਰਥੀਆਂ ਨੂੰ ਭਵਿੱਖ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।