ਅਕਾਲ ਅਕੈਡਮੀ ’ਚ ਇਨਵੈਸਟੀਚਰ ਸੈਰੇਮਨੀ ਕਰਵਾਈ
ਅਕਾਲ ਅਕੈਡਮੀ ਵਿੱਚ ਇਨਵੈਸਟੀਚਰ ਸੈਰੇਮਨੀ ਕਰਵਾਈ
Publish Date: Thu, 30 Apr 2026 06:21 PM (IST)
Updated Date: Thu, 30 Apr 2026 06:23 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਕਾਲ ਅਕੈਡਮੀ ਇੰਟਰਨੈਸ਼ਨਲ ਵਿਚ ਇਨਵੈਸਟੀਚਰ ਸੈਰੇਮਨੀ ਕਰਵਾਈ ਗਈ। ਜਿਸ ਵਿਚ ਬੱਚਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਅਹੁਦਿਆਂ ਅਨੁਸਾਰ ਬੈਜ ਲਗਾਏ ਗਏ। ਜਿਸ ਵਿਚ ਕੋਆਰਡੀਨੇਟਰ, ਹਾਊਸ ਇੰਚਾਰਜਸ ਅਤੇ ਐਕਟੀਵਿਟੀ ਇੰਚਾਰਜ ਨੂੰ ਬੈਜ ਦੇ ਕੇ ਉਹਨਾਂ ਦਾ ਅਹੁਦਾ ਸੌਂਪਿਆ ਗਿਆ। ਜਸਕਰਨ ਸਿੰਘ ਹੈੱਡ ਬੁਆਏ ਅਤੇ ਸਵਲੀਨ ਕੌਰ ਹੈੱਡ ਗਰਲ ਚੁਣੇ ਗਏ*। ਅਰਪਨ ਚੰਦੀ ਵਾਈਸ ਹੈੱਡ ਬੁਆਏ ਅਤੇ ਰਮਨਦੀਪ ਕੌਰ ਵਾਈਸ ਹੈੱਡ ਗਰਲ ਚੁਣੇ ਗਏ। ਇਸ ਦੇ ਨਾਲ ਹੀ ਐਮਾਜਾਨ, ਥੇਮਸ, ਗੰਗਾ ਅਤੇ ਨਾਈਲ ਹਾਊਸ ਦੇ ਹਾਊਸ ਕੈਪਟਨ ਅਤੇ ਵਾਈਸ ਹਾਊਸ ਕੈਪਟਨ ਚੁਣੇ ਗਏ। ਇਸ ਮੌਕੇ ਹਰ ਇਕ ਕਲਾਸ ਦੇ ਮਨੀਟਰ ਅਤੇ ਵਾਈਸ ਮਨੀਟਰ ਨੂੰ ਬੈਜ ਦੇ ਕੇ ਉਹਨਾਂ ਦੀਆਂ ਡਿਊਟੀਆਂ ਦੱਸੀਆਂ ਗਈਆਂ। ਸਕੂਲ ਦੇ ਵਾਈਸ ਪ੍ਰੈਸੀਡੈਂਟ ਕੁਲਵਿੰਦਰ ਸਿੰਘ ਨੇ ਬੈਜ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਅਤੇ ਬੱਚਿਆਂ ਨੂੰ ਆਪਣਾ ਕੰਮ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੱਤੀ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਨੂੰ ਸਕੂਲ ਦੇ ਨਿਯਮਾਂ ਅਤੇ ਕਾਨੂੰਨਾਂ ਤੋਂ ਜਾਣੂ ਕਰਵਾਇਆ ਅਤੇ ਅਨੁਸ਼ਾਸ਼ਨ ਵਿਚ ਰਹਿ ਕੇ ਕੰਮ ਕਰਨ ਦੀ ਹਦਾਇਤ ਦਿੱਤੀ। ਇਸ ਮੌਕੇ ਮੈਡਮ ਮਧੂ ਸ਼ਰਮਾ (ਪ੍ਰਿੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ, ਜੂਨੀਅਰ ਵਿੰਗ )ਮੈਡਮ ਮੋਨਾ ਘਈ (ਪ੍ਰਿੰਸੀਪਲ ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੀਨੀਅਰ ਵਿੰਗ) ਕੋਆਰਡੀਨੇਟਰ, ਨਵਨੀਤ ਕੌਰ, ਅਨੂ ਸ਼ਰਮਾ, ਵਿਸ਼ਾਲ ਕੁਮਾਰ ਅਤੇ ਐਕਟੀਵਿਟੀ ਇੰਚਾਰਜ ਨੇਹਾ, ਲਵਨੀਤ ਕੌਰ, ਸੋਨੀਆ ਅਰੋੜਾ,ਹੀਨਾ, ਅਲਕਾ ਰਾਣਾ,ਹਾਊਸ ਇੰਚਾਰਜ ਮਨਦੀਪ ਕੌਰ ਖ਼ਾਲਸਾ,ਮਨਦੀਪ ਕੌਰ, ਮੋਨਿਕਾ, ਸਤਿੰਦਰਜੀਤ ਕੌਰ, ਵਾਈਸ ਹਾਊਸ ਇੰਚਾਰਜ ਸ. ਰਵਿੰਦਰਪਾਲ ਸਿੰਘ, ਅਮਿਤ ਕੁਮਾਰ, ਬਲਵੀਰ ਸਿੰਘ, ਦੀਨ ਦਿਆਲ ਮਿਊਜ਼ਿਕ ਅਧਿਆਪਕ ਕਾਸ਼ਮ ਖ਼ਾਨ, ਸਪੋਰਟਸ ਟੀਚਰ ਅਤੇ ਮੈਡਮ ਗਗਨਦੀਪ ਕੌਰ, ਮਨਦੀਪ ਕੌਰ, ਸਰਬਜੀਤ ਕੌਰ ਚਾਹਲ, ਲਵਨੀਤ ਕੌਰ, ਕਰਨਵੀਰ ਚੌਹਾਨ, ਜਸਵੀਰ ਕੌਰ, ਕਰਨਵੀਰ ਚੌਹਾਨ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।