ਬਲੱਡ ਬੈਂਕ ਨੇ ਜਸਟਿਸ ਪ੍ਰੀਆ ਸੂਦ ਦਾ ਕੀਤਾ ਸਨਮਾਨ
ਬਲੱਡ ਬੈਂਕ ਵਿਖੇ ਮਨਾਇਆ ਕੋਮਾਂਤਰੀ ਮਹਿਲਾ ਦਿਵਸ, ਜਸਟਿਸ ਪ੍ਰੀਆ ਸੂਦ ਨੂੰ ਕੀਤਾ ਸਨਮਾਨਤ
Publish Date: Tue, 10 Mar 2026 06:58 PM (IST)
Updated Date: Tue, 10 Mar 2026 07:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਕੌਮਾਂਤਰੀ ਮਹਿਲਾ ਦਿਵਸ ਮੌਕੇ ਇਕ ਸਮਾਗਮ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਚੇਅਰਮੈਨ ਕੇਕੇ ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਤੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਕਰਵਾਇਆ ਗਿਆ। ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸੈਸ਼ਨ ਜੱਜ ਜਸਟਿਸ ਪ੍ਰੀਆ ਸੂਦ ਨੂੰ ਜੀਵਨ ਵਿਚ ਉੱਚਾ ਮੁਕਾਮ ਹਾਸਲ ਕਰਨ ਵਾਲੀ ਸਫਲ ਮਹਿਲਾ ਤੇ ਸਮੂਹ ਔਰਤਾਂ ਲਈ ਪ੍ਰੇਰਣਾ ਸਰੋਤ ਹੋਣ ਦੇ ਨਾਤੇ ਸਨਮਾਨਿਤ ਕੀਤਾ ਗਿਆ। ਐਵਾਰਡ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਵਿਚ ਉਡਿਅਨ ਸ਼ਾਲਿਨੀ ਗਰੁੱਪ, ਇਨਰਵ੍ਹੀਲ ਕਲੱਬ, ਜੇਸੀਜ਼, ਰੋਟਰੀ, ਲਾਇਨਜ਼, ਅਲਾਇੰਸ ਕਲੱਬ, ਭਾਰਤ ਵਿਕਾਸ ਪ੍ਰੀਸ਼ਦ, ਸਿਟੀਜ਼ਨ ਰਾਈਟਸ ਫੋਰਮ, ਡਿਵਾਈਨ ਏਂਜਲ ਆਦਿ ਦੇ ਨੁਮਾਇੰਦੇ ਸ਼ਾਮਲ ਸਨ। ਪਤਵੰਤਿਆਂ ਵੱਲੋਂ ਜਸਟਿਸ ਪ੍ਰੀਆ ਸੂਦ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਣ ਉਪਰੰਤ ਫੁੱਲਾਂ ਦਾ ਹਾਰ ਪਾ ਕੇ ਤੇ ਸ਼ਾਲ, ਮੋਮੈਂਟੋਂ ਤੇ ਮਾਣ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਗੁਰਮੀਤ ਪਲਾਹੀ ਵੱਲੋਂ ਜਸਟਿਸ ਪ੍ਰੀਆ ਸੂਦ ਦਾ ਪ੍ਰਸ਼ੰਸਾ ਪੱਤਰ ਪੜ੍ਹਿਆ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਜਸਟਿਸ ਪ੍ਰੀਆ ਸੂਦ ਨੂੰ ਸਫਲ ਤੇ ਸਸ਼ਕਤ ਮਹਿਲਾ ਬਨਾਉਣ ਵਿਚ ਸਹਿਯੋਗ ਲਈ ਉਨ੍ਹਾਂ ਦੇ ਮਾਤਾ-ਪਿਤਾ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਦੌਰਾਨ ਮੌਜੂਦ ਰਹੇ ਰਿਟਾ. ਪ੍ਰਿੰਸੀਪਲ ਨੀਲਮ ਸੇਠੀ ਨੇ ਮਹਿਲਾ ਦਿਵਸ ਬਾਰੇ ਚਾਨਣਾ ਪਾਇਆ। ਸ਼ਾਲਿਨੀ ਉਡਿਅਨ ਗਰੁੱਪ ਦੀਆਂ ਵਿਦਿਆਰਥਣਾਂ ਆਂਚਲ ਤੇ ਮੋਨਿਕਾ ਨੇ ਮਹਿਲਾ ਦਿਵਸ ਨੂੰ ਸਮਰਪਿਤ ਖੂਬਸੂਰਤ ਕਵਿਤਾਵਾਂ ਪੜ੍ਹੀਆਂ। ਅਖੀਰ ਵਿਚ ਜਸਟਿਸ ਪ੍ਰੀਆ ਸੂਦ ਨੇ ਸਨਮਾਨ ਲਈ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਔਰਤਾਂ ਨੂੰ ਅੱਗੇ ਵਧਾਉਣ ਲਈ ਰੋਜ਼ਾਨਾ ਹੀ ਮਹਿਲਾ ਦਿਵਸ ਮਨਾਉਂਦੇ ਹੋਏ ਉਨ੍ਹਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਆਪਣੇ ਜੀਵਨ ਤੇ ਸੰਘਰਸ਼ਾਂ ਦੇ ਤਜਰਬੇ ਵੀ ਸਾਂਝੇ ਕੀਤੇ। ਇਸ ਮੌਕੇ ਡਾ. ਜੇਐੱਸ ਵਿਰਕ, ਲਾਇਨ ਮੁਕੇਸ਼ ਭਾਟੀਆ, ਲਾਇਨ ਸਰਬਜੀਤ ਸਿੰਘ, ਡਾ. ਅਸ਼ੋਕ ਗੁੰਬਰ, ਸਾਕਸ਼ੀ ਵਧਾਵਨ, ਨੇਹਾ ਗੁਪਤਾ, ਵੀਪੀ ਸਿੰਘ ਅਰੋੜਾ, ਰਵਿੰਦਰ ਗੁਲਾਟੀ, ਹਰਬੰਸ ਲਾਲ, ਭਾਰਤੀ ਰਾਓ, ਬਰਿਜ ਕੁਮਾਰੀ, ਲਾਇਨ ਸੁਸ਼ੀਲ ਸ਼ਰਮਾ, ਨੇਹਾ ਗੁਪਤਾ, ਲਾਇਨ ਅਸ਼ਵਨੀ ਸ਼ਰਮਾ, ਹੇਮੰਤ ਗੁਪਤਾ, ਐੱਸਸੀ ਚਾਵਲਾ, ਕੁਲਦੀਪ ਦੁੱਗਲ, ਰੂਪ ਲਾਲ, ਵੰਦਨਾ ਸ਼ਰਮਾ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਡਾ. ਨੀਲਮ, ਸਵਿਤਾ ਭੱਲਾ, ਪ੍ਰੀਤੀ ਵਧਵਾ, ਕੌਂਸਲਰ ਪਰਵਿੰਦਰ ਕੌਰ ਰਗਬੋਤਰਾ, ਪਦਮ ਕੁਮਾਰ, ਚੰਦਰ ਮੋਹਨ ਸ਼ਰਮਾ, ਜਤਿੰਦਰ ਅੱਗਰਵਾਲ, ਰਮੇਸ਼ ਅੱਗਰਵਾਲ, ਸੁਧੀਰ ਸ਼ਰਮਾ, ਨਰਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।