ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ’ਤੇ ਸਮਾਗਮ ਕਰਵਾਇਆ
ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਤੇ ਸਮਾਗਮ ਕਰਵਾਇਆ
Publish Date: Sat, 21 Feb 2026 07:16 PM (IST)
Updated Date: Sat, 21 Feb 2026 07:18 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪ੍ਰਿੰਸੀਪਲ ਮੀਨੂ ਗੁਪਤਾ ਦੀ ਅਗਵਾਈ ਤਹਿਤ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਬੰਧੀ ਸਕੂਲ ਵਿਚ ਵੱਖ-ਵੱਖ ਸਮਾਗਮ ਕੀਤੇ ਗਏ। ਸਕੂਲ ਦੀ ਸਵੇਰ ਦੀ ਸਭਾ ਵਿਚ ਪ੍ਰਿੰਸੀਪਲ ਗੁਪਤਾ ਨੇ ਮਾਤ ਭਾਸ਼ਾ ਦੀ ਲੋੜ ’ਤੇ ਜ਼ੋਰ ਦਿੱਤਾ। ਮਾਤ-ਬੋਲੀ ਦਾ ਮਹੱਤਵ ਤੇ ਚੁਣੌਤੀਆਂ ਵਿਸ਼ੇ ਉੱਤੇ ਸ਼੍ਰੀਮਤੀ ਦਲਜੀਤ ਕੌਰ ਨੇ ਭਾਸ਼ਣ ਦਿੱਤਾ ਤੇ ਮਾਂ ਬੋਲੀ ਵਿਚ ਵਧੇਰੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੁਆਰਾ ਮਾਂ ਬੋਲੀ ਨਾਲ ਸਬੰਧਤ ਕਵਿਤਾਵਾਂ ਤੇ ਵਿਚਾਰ ਪੇਸ਼ ਕੀਤੇ ਗਏ। ਇਸ ਉਪਰੰਤ ਵਿਦਿਆਰਥੀਆਂ ਨੇ ਪੰਜਾਬੀ ਮਾਂ ਬੋਲੀ ਚੇਤਨਾ ਰੈਲੀ ਵਿਚ ਭਾਗ ਲਿਆ। ਮਨਪ੍ਰੀਤ ਕੌਰ ਨੇ ਗਾਈਡ ਲੈਕਚਰਾਰ ਦਲਜੀਤ ਕੌਰ ਦੀ ਅਗਵਾਈ ਅਧੀਨ ਅੰਤਰ ਸਕੂਲ ਕਵਿਤਾ ਉਚਾਰਨ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੇ ਪੰਜਾਬੀ ਅੱਖਰਕਾਰੀ ਮੁਹਿੰਮ ਅਧੀਨ ਸੁੰਦਰ ਤਖਤੀਆਂ ਤੇ ਸੁੰਦਰ ਲਿਖਤ ਮੁਕਾਬਲੇ ਕਰਵਾਏ ਗਏ। ਚੇਤਨਾ ਰੈਲੀ ਵਿਚ ਸਤੀਸ਼ ਕੁਮਾਰ, ਇਸ਼ਵਿੰਦਰ, ਬੰਦਨਾ ਸ਼ਰਮਾ, ਰਵਿੰਦਰ ਕੁਮਾਰ, ਮਨਜੀਤ ਸਿੰਘ ਸੀਮਾ ਰਜੋਰੀਆ, ਸਵਿਤਾ, ਤਨਵੀਰ, ਮਿੰਨੀ, ਨੀਤੂ ਮਲਹੋਤਰਾ ਤੇ ਸਮੁੱਚਾ ਸਟਾਫ ਹਾਜ਼ਰ ਸੀ।