ਆਨੰਦ ਪਬਲਿਕ ਸਕੂਲ ’ਚ ਕਹਾਣੀ ਮੁਕਾਬਲੇ ਕਰਵਾਏ
ਆਨੰਦ ਪਬਲਿਕ ਸਕੂਲ ’ਚ ਇੰਟਰ-ਹਾਊਸ ਨੈਤਿਕ ਕਹਾਣੀ ਵਾਚਨ ਮੁਕਾਬਲੇ ਕਰਵਾਏ
Publish Date: Tue, 28 Apr 2026 06:40 PM (IST)
Updated Date: Tue, 28 Apr 2026 06:43 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਕਲਾਸ ਚੌਥੀ ਦੇ ਵਿਦਿਆਰਥੀਆਂ ਲਈ ਇੰਟਰ-ਹਾਊਸ ਨੈਤਿਕ ਕਹਾਣੀ ਵਾਚਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿਚ ਰਚਨਾਤਮਕਤਾ, ਆਤਮ-ਵਿਸ਼ਵਾਸ, ਸੰਚਾਰ ਕੌਸ਼ਲ ਤੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੇਰਣਾਦਾਇਕ ਕਹਾਣੀਆਂ ਪੇਸ਼ ਕੀਤੀਆਂ, ਜਿਨ੍ਹਾਂ ਵਿਚ ਮਹੱਤਵਪੂਰਣ ਜੀਵਨ ਮੁੱਲਾਂ ਦਾ ਸੁੰਦਰ ਸੰਦੇਸ਼ ਸੀ। ਭਾਗੀਦਾਰਾਂ ਨੇ ਆਪਣੇ ਆਤਮ-ਵਿਸ਼ਵਾਸ, ਪ੍ਰਗਟਾਵੇ ਤੇ ਕਲਪਨਾ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੰਗ-ਬਿਰੰਗੇ ਤੇ ਆਪਣੇ ਬਣਾਏ ਪ੍ਰਾਪਸ ਨੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ। ਇਸ ਮੌਕੇ ਪ੍ਰਿੰਸਿਪਲ ਡਾ. ਏਐੱਸ ਸੇਖੋਂ ਤੇ ਉਪ-ਪ੍ਰਿੰਸਿਪਲ ਡਾ. ਦੀਪਕ ਅਰੋੜਾ ਨੇ ਜੇਤੂਆਂ ਨੂੰ ਟ੍ਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਐਕਟਿਵਿਟੀ ਇੰਚਾਰਜ ਮਿਸਿਜ਼ ਨੇਹਾ ਜੋਸ਼ੀ ਤੇ ਮਿਸਿਜ਼ ਕਰੁਣਾ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਕੀਤਾ ਗਿਆ।