ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਕਾਸਟਿਊਮ ਮੁਕਾਬਲਾ ਕਰਵਾਇਆ
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੰਟਰ-ਹਾਊਸ ਕਾਸਟਿਊਮ ਮੁਕਾਬਲਾ ਆਯੋਜਿਤ
Publish Date: Tue, 28 Apr 2026 06:45 PM (IST)
Updated Date: Tue, 28 Apr 2026 06:46 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਕਲਾਸ 1 ਤੇ 2 ਦੇ ਵਿਦਿਆਰਥੀਆਂ ਲਈ ਇੰਟਰ-ਹਾਊਸ ਕਾਸਟਿਊਮ ਪਾਰਟੀ ਮੁਕਾਬਲੇ ਦਾ ਸਫਲ ਆਯੋਜਨ ਵਰਲਡ ਅਰਥ ਵੀਕ ਦੇ ਤਹਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਵਿਸ਼ਾ ਵਰਲਡ ਅਰਥ ਡੇ ਸੀ, ਜਿਸ ਦਾ ਉਦੇਸ਼ ਨੰਨੇ ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ। ਸਕੂਲ ਦਾ ਮਾਹੌਲ ਉਸ ਵੇਲੇ ਰੌਣਕ ਨਾਲ ਭਰ ਗਿਆ ਜਦੋਂ ਬੱਚਿਆਂ ਨੇ ਦਰੱਖਤਾਂ, ਨਦੀਆਂ, ਜਾਨਵਰਾਂ ਤੇ ਧਰਤੀ ਬਚਾਉਣ ਦੇ ਸੁਨੇਹੇ ਦਰਸਾਉਂਦੀਆਂ ਸੋਹਣੇ ਪਹਿਰਾਵਿਆਂ ਵਿਚ ਪੇਸ਼ਕਾਰੀ ਦਿੱਤੀ। ਪ੍ਰਿੰਸੀਪਲ ਡਾ. ਏਐੱਸ ਸੇਖੋਂ ਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਧਰਤੀ ਨੂੰ ਸਾਫ਼ ਤੇ ਹਰਿਆ-ਭਰਿਆ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਦਾ ਆਯੋਜਨ ਐਕਟੀਵਿਟੀ ਇੰਚਾਰਜ ਸ਼੍ਰੀਮਤੀ ਨੇਹਾ ਜੋਸ਼ੀ ਤੇ ਸ਼੍ਰੀਮਤੀ ਕਰੁਣਾ ਦੀ ਦੇਖ-ਰੇਖ ਹੇਠ ਕੀਤਾ ਗਿਆ।