ਇੰਸ. ਬਿਕਰਮਜੀਤ ਸਿੰਘ ਨੇ ਬਤੌਰ ਐੱਸਐੱਚਓ ਭੁਲੱਥ ਦਾ ਚਾਰਜ ਸੰਭਾਲਿਆ
ਇੰਸਪੈਕਟਰ ਬਿਕਰਮਜੀਤ ਸਿੰਘ ਨੇ ਬਤੌਰ ਐੱਸ.ਐਚ.ਓ ਭੁਲੱਥ ਚਾਰਜ ਸੰਭਾਲਿਆ
Publish Date: Thu, 26 Mar 2026 10:05 PM (IST)
Updated Date: Thu, 26 Mar 2026 10:08 PM (IST)

ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਜ਼ਿਲ੍ਹਾ ਪੁਲਿਸ ਮੁਖੀ ਕਪੂਰਥਲਾ ਗੌਰਵ ਤੂਰਾ ਦੇ ਨਿਰਦੇਸ਼ਾਂ ਅਨੁਸਾਰ ਥਾਣਾ ਭੁਲੱਥ ਵਿਖੇ ਤਾਇਨਾਤ ਐੱਸਐੱਚਓ ਰਣਜੀਤ ਸਿੰਘ ਦਾ ਤਬਾਦਲਾ ਕਪੂਰਥਲਾ ਵਿਖੇ ਹੋਣ ’ਤੇ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਨੂੰ ਬਤੌਰ ਐੱਸਐੱਚਓ ਥਾਣਾ ਭੁਲੱਥ ਤਾਇਨਾਤ ਕੀਤਾ ਗਿਆ ਹੈ। ਅੱਜ ਇੰਸਪੈਕਟਰ ਬਿਕਰਮਜੀਤ ਸਿੰਘ ਚੌਹਾਨ ਵੱਲੋਂ ਬਤੌਰ ਐੱਸਐੱਚਓ ਥਾਣਾ ਭੁਲੱਥ ਦਾ ਚਾਰਜ ਸੰਭਾਲਦੇ ਹੋਏ ਕਿਹਾ ਕਿ ਬਿਨਾ ਕਿਸੇ ਭੇਦਭਾਵ ਲੋਕਾਂ ਦੇ ਕੰਮ ਕੀਤੇ ਜਾਣਗੇ ਤੇ ਬੁਰੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਪੂਰੀ ਸਖਤੀ ਕੀਤੀ ਜਾਵੇਗੀ ਤੇ ਕਿਤੇ ਵੀ ਨਸ਼ਾ ਤਸਕਰੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਉਹ ਬਾਜ਼ ਆ ਜਾਣ ਨਹੀਂ ਤਾਂ ਜਲਦ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਬੁਲਟ ਦੇ ਪਟਾਕੇ ਮਾਰਨ ਵਾਲਿਆ ਨੂੰ ਤਾੜਣਾ ਕੀਤੀ ਕਿ ਉਹ ਅਜਿਹਾ ਨਾ ਕਰਨ ਨਹੀ ਤਾਂ ਚਲਾਨ ਕਰਕੇ ਵਾਹਨ ਜ਼ਬਤ ਕੀਤੇ ਜਾਣਗੇ। ਉਨ੍ਹਾਂ ਕਿਹਾ ਪੁਲਿਸ ਲੋਕਾਂ ਦੀ ਸੇਵਾ ਸੁਰੱਖਿਆ ਲਈ ਵਚਨਬੱਧ ਹੈ ਤੇ ਲੋਕਾਂ ਲਈ ਹਰ ਵਕਤ ਹਾਜ਼ਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਨੂੰ ਸੱਚੀ ਇਤਲਾਹ ਦੇਣ। ਉਨ੍ਹਾਂ ਕਿਹਾ ਜੇ ਕਿਸੇ ਵਿਅਕਤੀ ਨੂੰ ਕੋਈ ਕੰਮ ਹੋਵੇ ਤਾਂ ਉਹ ਬਿਨਾ ਝਿਜਕ ਦਫਤਰ ਆ ਕੇ ਮਿਲ ਸਕਦਾ ਹੈ, ਕਾਨੂੰਨ ਅਧੀਨ ਉਸ ਵਿਅਕਤੀ ਦਾ ਕੰਮ ਕੀਤਾ ਜਾਵੇਗਾ।