ਸੋਨਮਦੀਪ ਨੇ ਸੰਭਾਲਿਆ ਐੱਸਐੱਚਓ ਫੱਤੂਢੀਂਗਾ ਦਾ ਅਹੁਦਾ
ਇੰਸ: ਸੋਨਮਦੀਪ ਨੇ ਸੰਭਾਲਿਆ ਐਸਐਚਓ ਥਾਣਾ ਫੱਤੂਢੀਂਗਾ ਦਾ ਅਹੁਦਾ
Publish Date: Mon, 25 Nov 2024 08:13 PM (IST)
Updated Date: Tue, 26 Nov 2024 04:08 AM (IST)
ਸੋਨਮਦੀਪ ਨੇ ਸੰਭਾਲਿਆ ਐੱਸਐੱਚਓ ਫੱਤੂਢੀਂਗਾ ਦਾ ਅਹੁਦਾ
ਮਹਿਕਮੇ ’ਚ ਇਮਾਨਦਾਰ ਅਤੇ ਸਖਤ ਅਫਸਰ ਵਜੋਂ ਜਾਣੇ ਜਾਂਦੇ ਹਨ ਇੰਸ: ਸੋਨਮਦੀਪ ਕੌਰ ਕੈਪਸ਼ਨ : 25ਕੇਪੀਟੀ24 ਐਸਐਚਓ ਥਾਣਾ ਫੱਤੂਢੀਂਗਾ ਇੰਸ: ਸੋਨਮਦੀਪ ਕੌਰ । ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨੀਂ ਐੱਸ.ਐੱਸ.ਪੀ ਕਪੂਰਥਲਾ ਵਤਸਲਾ ਗੁਪਤਾ ਵੱਲੋਂ ਕੀਤੇ ਗਏ ਤਬਾਦਲਿਆਂ ਦੌਰਾਨ ਐੱਸਐੱਚਓ ਸਦਰ ਸੋਨਮਦੀਪ ਕੌਰ ਨੂੰ ਐੱਸਐੱਚਓ ਫੱਤੂਢੀਂਗਾ ਨਿਯੁਕਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇੰਸਪੈਕਟਰ ਸੋਨਮਦੀਪ ਕੌਰ ਜਿਥੇ ਪੁਲਿਸ ਪ੍ਰਸ਼ਾਸਨ ਵਿੱਚ ਇੱਕ ਇਮਾਨਦਾਰ ਅਤੇ ਸਖਤ ਅਫਸਰ ਵਜੋਂ ਜਾਣੇ ਜਾਂਦੇ ਹਨ ਉਥੇ ਹੀ ਕਪੂਰਥਲਾ ਦੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਐੱਸ.ਐੱਚ.ਓ ਆਪਣੀਆਂ ਵਧੀਆਂ ਸੇਵਾਵਾਂ ਨਿਭਾਉਂਦੇ ਹੋਏ ਕਈ ਗੁੰਝਲਦਾਰ ਮਾਮਲਿਆਂ ਨੂੰ ਹੱਲ ਕਰ ਚੁਕੇ ਹਨ। ਇਸੇ ਕਰਕੇ ਹੀ ਉਨ੍ਹਾਂ ਨੂੰ ਸਮੇਂ ਸਮੇਂ ’ਤੇ ਪੁਲਿਸ ਵਿਭਾਗ ਵਿੱਚ ਅਹਿਮ ਜਿੰਮੇਵਾਰੀ ਸੌਂਪੀ ਜਾਂਦੀ ਹੈ। ਜਿਲਾ ਪੁਲਿਸ ਵੱਲੋਂ ਕੀਤੇ ਗਏ ਤਬਾਦਲਿਆਂ ’ਚ ਐਸਐਚਓ ਸੋਨਮਦੀਪ ਕੌਰ ਨੂੰ ਥਾਣਾ ਸਦਰ ਤੋਂ ਤਬਦੀਲ ਕਰਦੇ ਹੋਏ ਜਿੱਥੇ ਐਸਐਚਓ ਫੱਤੂਢੀਂਗਾ ਨਿਯੁਕਤ ਕੀਤਾ ਗਿਆ ਉਥੇ ਹੀ ਐਸਐਚਓ ਸਤਨਾਮਪੁਰਾ ਗੌਰਵ ਧੀਰ ਨੂੰ ਐਸਐਚਓ ਸਦਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਕੋਤਵਾਲੀ ਵਿੱਚ ਐਸਐਚਓ ਕਿਰਪਾਲ ਸਿੰਘ ਨੂੰ ਥਾਣਾ ਰਾਵਲਪਿੰਡੀ ਫਗਵਾੜਾ ਤੋਂ ਐਸਐਚਓ ਕੋਤਵਾਲੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਥਾਣਾ ਕੋਤਵਾਲੀ ’ਚ ਤਾਇਨਾਤ ਅਸ਼ੋਕ ਕੁਮਾਰ ਨੂੰ ਐਸਐਚਓ ਥਾਣਾ ਰਾਵਲਪਿੰਡੀ ਫਗਵਾੜਾ ਤਾਇਨਾਤ ਕੀਤਾ ਗਿਆ। ਐਸਐਚਓ ਥਾਣਾ ਫੱਤੂਢੀਂਗਾ ਦਾ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਚਓ ਇੰਸਪੈਕਟਰ ਸੋਨਮਦੀਪ ਕੌਰ ਨੇ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਇਸ ਤਰ੍ਹਾਂ ਦਾ ਅਨਸਰ ਦਿਖਾਈ ਦਿੰਦਾ ਹੈ ਜੋ ਨਸ਼ਾ ਤਸਕਰੀ ਕਰਦਾ ਹੈ ਜਾਂ ਸਮਾਜ ਦੇ ਲੋਕਾਂ ਨੂੰ ਭੜਕਾਅ ਰਿਹਾ ਹੈ ਤਾਂ ਉਸਦੀ ਜਾਣਕਾਰੀ ਉਨ੍ਹਾਂ ਨੂੰ ਦਿੱਤੀ ਜਾਵੇ ਤਾਂ ਜੋ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।