ਤਿੰਨ ਰੋਜ਼ਾ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ
ਲਾਲਾਂ ਵਾਲੇ ਪੀਰ ਦੀ ਯਾਦ ਵਿੱਚ ਤਿੰਨ ਰੋਜ਼ਾ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ
Publish Date: Sun, 01 Mar 2026 09:45 PM (IST)
Updated Date: Sun, 01 Mar 2026 09:46 PM (IST)
ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸਖੀ ਸਰਵਰ ਲਾਲਾਂ ਵਾਲੇ ਪੀਰ ਦੀ ਯਾਦ ਵਿੱਚ ਅੱਜ ਲਾਲਾਂ ਵਾਲਾ ਪੀਰ ਸਟੇਡੀਅਮ ਤਲਵੰਡੀ ਚੌਧਰੀਆਂ ਵਿਖੇ 58ਵਾਂ ਜੋੜ ਮੇਲੇ ਦੇ ਸੰਬੰਧ ਵਿੱਚ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਦੀ ਆਰੰਭਤਾ ਹੋਈ। 60 ਕਿਲੋ ਵਾਲੀਬਾਲ ਦੇ ਮੈਚਾਂ ਦਾ ਉਦਘਾਟਨ ਸਰਪੰਚ ਬਲਵਿੰਦਰ ਸਿੰਘ ਲੱਡੂ ਚੇਅਰਮੈਨ ਜੋੜ ਮੇਲਾ ਕਮੇਟੀ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ’ਤੇ ਕੀਤਾ। ਉਦਘਾਟਨੀ ਮੈਚ ਵਿੱਚ ਤਲਵੰਡੀ ਚੌਧਰੀਆਂ ਦੀ ਟੀਮ ਨੇ ਜਾਰਜਪੁਰ ਨੂੰ ਹਰਾਇਆ। ਦੂਜੇ ਮੈਚ ਵਿੱਚ ਭੰਡਾਲ ਬੇਟ ਨੇ ਵੇਈਪੂਈ, ਦਿਆਲਪੁਰ ਨੇ ਹਰੀਪੁਰ ਖਾਲਸਾ, ਵਿਰਕਾਂ ਨੇ ਕੋਟਲੀ ਗਾਜਰਾਂ ਨੂੰ ਹਰਾਇਆ। 60 ਕਿਲੋ ਦੇ ਦੂਜੇ ਰਾਊਂਡ ਵਿੱਚ ਭੰਡਾਲ ਬੇਟ ਨੇ ਵਿਰਕਾਂ ਨੂੰ ਇੱਕ ਫਸਲੇ ਮੁਕਾਬਲੇ ਵਿੱਚ ਹਰਾਇਆ। ਖ਼ਬਰ ਲਿਖਣ ਤਕ ਦਿਆਲਪੁਰ ਅਤੇ ਕਾਦੀਆਂ ਦੀਆਂ ਟੀਮਾਂ ਦੇ ਵਿਚਕਾਰ ਮੈਚ ਚੱਲ ਰਿਹਾ ਸੀ। ਇਸ ਮੌਕੇ ਵਾਲੀਬਾਲ ਪ੍ਰਬੰਧਕ ਕਮੇਟੀ ਦੇ ਮੈਂਬਰ ਜੀਤ ਸਿੰਘ ਚਲਧੀਏ ਨੇ ਦੱਸਿਆ ਕਿ 60 ਕਿਲੋ ਦਾ ਫਾਈਨਲ ਦੋ ਮਾਰਚ ਨੂੰ ਅਤੇ ਦੋ ਮਾਰਚ ਨੂੰ ਹੀ ਪਿੰਡ ਪੱਧਰ ਵਾਲੀਬਾਲ ਮੈਚ ਕਰਵਾਏ ਜਾਣਗੇ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਲੱਡੂ, ਮਨਜੀਤ ਸਿੰਘ ਲਾਲੀ, ਕੁਲਦੀਪ ਸਿੰਘ ਚੰਦੀ, ਹਰਜੀਤ ਸਿੰਘ ਰਾਣਾ, ਰਣਜੀਤ ਸਿੰਘ ਨੰਡਾ, ਦਵਿੰਦਰ ਸਿੰਘ ਓਠੀ, ਸੁਖਦੇਵ ਸਿੰਘ ਥਾਣਾ, ਵੀਰਪਾਲ ਕੋਚ, ਹਰਜਾਪ ਸਿੰਘ ਸੰਧੂ ਕੋਚ, ਬਲਦੇਵ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ ਐੱਸਡੀਓ, ਜਤਿੰਦਰ ਸਿੰਘ ਸੰਧੂ, ਕਮਲ ਕੁਮਾਰ ਵੇਅਰ ਹਾਊਸ, ਹਜ਼ਾਰਾ ਸਿੰਘ ਸੁਆਮੀ, ਤਜਿੰਦਰ ਸਿੰਘ ਭਾਰਜ, ਰੇਸ਼ਮ ਸਿੰਘ ਰੌਣਕੀ ਭਲਵਾਨ, ਭਿੰਦਾ ਓਠੀ ਨੰਬਰਦਾਰ, ਰਣਜੀਤ ਸਿੰਘ ਰਾਜਾ, ਭੂਸ਼ਣ ਕੁਮਾਰ ਬਿੱਲਾ, ਸੰਤੋਖ ਸਿੰਘ, ਮਨਦੀਪ ਸਿੰਘ ਲਾਹੌਰੀ, ਰਵਿੰਦਰ ਸਿੰਘ ਮੱਲੀ, ਯੁਵਰਾਜ, ਅਭੀਜੀਤ, ਸ਼ਿਵ ਕੁਮਾਰ ਗਿੱਲ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਸ਼ਾਮਲ ਸਨ।