ਯੂਥ ਫੈਲੋਸ਼ਿਪ ਨੇ ਮਸੀਹੀ ਕੌਮ ਨੂੰ ਸਮਰਪਿਤ ਪਾਸਟਰਾਂ ਨੂੰ ਕੀਤਾ ਸਨਮਾਨਿਤ
ਕਪੂਰਥਲਾ ਵਿੱਚ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੀ ਹੋਈ ਅਹਿਮ ਮੀਟਿੰਗ
Publish Date: Thu, 19 Mar 2026 10:06 PM (IST)
Updated Date: Thu, 19 Mar 2026 10:10 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਪੂਰਥਲਾ ਵਿਖੇ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਹ ਪ੍ਰੋਗਰਾਮ ਖਾਸ ਤੌਰ ‘ਤੇ ਉਨ੍ਹਾਂ ਪਾਸਟਰ ਸਹਿਬਾਨਾਂ ਨੂੰ ਸਮਰਪਿਤ ਕੀਤਾ ਗਿਆ, ਜਿਨ੍ਹਾਂ ਨੇ ਲਗਭਗ 25 ਸਾਲ ਤੋਂ ਵੱਧ ਸਮੇਂ ਤੋਂ ਸੇਵਕਾਈ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੀਟਿੰਗ ਦੌਰਾਨ ਮਸੀਹੀ ਕੌਮ ਦੇ ਅਨਮੋਲ ਰਤਨ ਤੇ ਅਤਿ ਸਤਿਕਾਰਯੋਗ ਪਾਸਟਰ ਮੁਨਸ਼ੀ ਮਸੀਹ, ਪਾਸਟਰ ਹਰਭਜਨ ਸਿੰਘ, ਬਿਸ਼ਪ ਰਾਜ ਕੁਮਾਰ, ਬਿਸ਼ਪ ਡਾ. ਐੱਸਐੱਮ ਥਾਪਰ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ ਤੇ ਸਤਿਕਾਰਯੋਗ ਪਾਸਟਰ ਸੀਮੋਨ ਨਯਰ, ਪਾਸਟਰ ਜੋਇਲ ਮਸੀਹ ਤੇ ਪਾਸਟਰ ਨਿਤਿਨ ਥਾਪਰ ਨੂੰ ਵੀ ਉਨ੍ਹਾਂ ਦੀਆਂ ਸਮਾਜਿਕ ਤੇ ਧਾਰਮਿਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਪਾਸਟਰ ਸਹਿਬਾਨਾਂ ਤੇ ਪੰਜਾਬ ਕ੍ਰਿਸ਼ਚਨ ਯੂਥ ਫੈਲੋਸ਼ਿਪ ਦੇ ਅਹੁਦੇਦਾਰਾਂ ਨੇ ਹਾਜ਼ਰੀ ਭਰੀ ਤੇ ਸਾਂਝੇ ਤੌਰ ‘ਤੇ ਧਾਰਮਿਕ ਤੇ ਸਮਾਜਿਕ ਸੇਵਾ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਵਿਸੇਸ਼ ਤੌਰ ’ਤੇ ਪਿਛਲੇ 37 ਸਾਲ਼ਾ ਤੋਂ ਕੌਮ ਪ੍ਰਤੀ ਸੇਵਾਵਾਂ ਨਿਭਾਉਣ ਵਾਲੇ ਪਾਸਟਰ ਰਾਜਨ ਮਸੀਹ ਜੀ ਨਕੋਦਰ ਵਾਲਿਆ ਨੂੰ ਸਨਮਾਨਿਤ ਕੀਤਾ ਗਿਆ ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਰਬਜੀਤ ਰਾਜ ਜੀ ਦੇ ਮਾਤਾ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੀ ਟੀਮ ਨੂੰ ਵਧਾਉਣ ਲਈ ਕੁਝ ਨਵੀਆਂ ਨਿਯੁਕਤੀਆਂ ਦਾ ਐਲਾਨ ਵੀ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਲਈ ਕਪੂਰਥਲਾ ਜ਼ਿਲ੍ਹੇ ਦੀ ਟੀਮ ਤੇ ਪਾਸਟਰ ਸੇਵਕ ਸਿੱਧੂ, ਪਾਸਟਰ ਹਰਜਿੰਦਰ ਤੇ ਕਪੂਰਥਲਾ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਵਿਲੀਅਮ ਬਿੱਟੂ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਚੇਅਰਮੈਨ ਪੀਟਰ ਚੀਦਾ, ਸਲਾਹਕਾਰ ਜਗਜੀਤ ਪੌਲ ਜੱਗੀ, ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਵਿਲੀਅਮ ਜੱਟਾ, ਲੁਧਿਆਣਾ ਜ਼ਿਲ੍ਹਾ ਪ੍ਰਧਾਨ ਰਾਹੁਲ ਮਸੀਹ ਰੋਬਰਟ, ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਵਾਰਿਸ ਮਸੀਹ, ਸੀਨੀਅਰ ਵਾਈਸ ਪ੍ਰਧਾਨ ਅਲਿਆਸ ਸਿੱਧੂ, ਪੰਜਾਬ ਦੇ ਉਪ ਪ੍ਰਧਾਨ ਸੁਖਦੇਵ ਪਹਾੜੀਪੁਰ, ਹੁਸ਼ਿਆਰਪੁਰ ਦੇ ਪ੍ਰਧਾਨ ਸਾਬੀ ਕਲਿਆਣ ਪੁਰ, ਜਲੰਧਰ ਦੇ ਰੂਰਲ ਪ੍ਰਧਾਨ ਲੂਕਾ, ਕਰਤਾਰਪੁਰ ਤੋਂ ਪਾਸਟਰ ਮਲੂਕ ਚੰਦ, ਪਾਸਟਰ ਵਿੰਗ ਪੰਜਾਬ ਦੇ ਉਪ ਪ੍ਰਧਾਨ ਬਲਵਿੰਦਰ ਸੋਨੂੰ, ਸਕੱਤਰ ਸੁੱਖ ਤਲਵੰਡੀ, ਮਾਲਵਾ ਜ਼ੋਨ ਦੇ ਪ੍ਰਧਾਨ ਪਾਸਟਰ ਸੇਵਕ ਸਿੱਧੂ, ਜ਼ਿਲ੍ਹਾ ਕਪੂਰਥਲਾ ਦੇ ਪਾਸਟਰ ਵਿੰਗ ਦੇ ਪ੍ਰਧਾਨ ਪਾਸਟਰ ਹਰਜਿੰਦਰ, ਕ੍ਰਿਸ਼ਚੀਅਨ ਵੈੱਲਫੇਅਰ ਐਸੋਸੀਏਸ਼ਨ ਦੇ ਚੈਅਰਮੈਨ ਸਟੀਫ਼ਨ ਕਾਲਾ ਤੇ ਪ੍ਰਧਾਨ ਮਲਕੀਅਤ ਖਲੀਲ, ਪਾਸਟਰ ਬਲਦੇਵ, ਪਾਸਟਰ ਬਲਵਿੰਦਰ, ਪਾਸਟਰ ਮਹਿਲਾ ਵਿੰਗ ਪ੍ਰਧਾਨ ਐਡਵੋਕੇਟ ਪਰਵੀਨ ਭੱਟੀ ਤੇ ਮੀਤ ਪ੍ਰਧਾਨ ਜਸਪ੍ਰੀਤ ਕੌਰ ਸਿੱਧੂ ਤੇ ਕਪੂਰਥਲਾ ਦੇ ਸ਼ਹਿਰੀ ਪ੍ਰਧਾਨ ਦਲਵੀਰ ਪੱਡਾ, ਕਪੂਰਥਲਾ ਰੂਰਲ ਦੇ ਪ੍ਰਧਾਨ ਜਸਵਿੰਦਰ ਬਿੱਟਾ ਤੇ ਵਾਈਸ ਪ੍ਰਧਾਨ ਸੋਨੂੰ, ਸ਼ਹਿਰੀ ਵਾਈਸ ਪ੍ਰਧਾਨ ਪਵਨਦੀਪ, ਬਲਵੀਰ ਬਿੱਟੂ, ਸਮੇਤ ਹੋਰ ਆਗੂ ਹਾਜ਼ਰ ਸਨ। ਮੀਟਿੰਗ ਦੌਰਾਨ ਸਭ ਨੇ ਸੰਸਥਾ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਤੇ ਨੌਜਵਾਨਾਂ ਨੂੰ ਧਾਰਮਿਕ ਤੇ ਸਮਾਜਿਕ ਸੇਵਾ ਨਾਲ ਜੋੜਨ ਦਾ ਸੰਕਲਪ ਲਿਆ।