ਆਜ਼ਾਦ ਪੇਂਡੂ ਚੌਕੀਦਾਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਹੋਈ ਅਹਿਮ ਮੀਟਿੰਗ
ਆਜ਼ਾਦ ਪੇਂਡੂ ਚੌਕੀਦਾਰ ਵੈਲਫ਼ੇਅਰ ਐਸੋਸੀਏਸ਼ਨ ਦੀ ਹੋਈ ਅਹਿਮ ਮੀਟਿੰਗ
Publish Date: Fri, 15 May 2026 06:36 PM (IST)
Updated Date: Fri, 15 May 2026 06:39 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਆਜ਼ਾਦ ਪੇਂਡੂ ਚੌਕੀਦਾਰ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਦੀ ਇਕ ਅਹਿਮ ਮੀਟਿੰਗ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਤਹਿਸੀਲ ਫਗਵਾੜਾ ਦੇ ਵੱਖ ਵੱਖ ਪਿੰਡਾਂ ਵਿਚੋਂ ਚੌਕੀਦਾਰ ਸਾਥੀਆਂ ਨੇ ਭਾਗ ਲਿਆ ਅਤੇ ਸਮੂਹ ਪੇਂਡੂ ਚੌਕੀਦਾਰ ਸਾਥੀਆਂ ਵੱਲੋਂ ਪਿੰਡਾ ਵਿਚ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਸਮੂਹ ਪੇਂਡੂ ਚੌਕੀਦਾਰ ਸਾਥੀਆਂ ਨੂੰ ਜਥੇਬੰਦੀ ਵੱਲੋਂ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੋ ਮਾਨਯੋਗ ਅਦਾਲਤ ਵਿੱਚ ਪੇਂਡੂ ਚੌਕੀਦਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਕੇਸ ਚੱਲ ਰਿਹਾ ਹੈ। ਉਸ ਦੇ ਸਬੰਧ ਵਿਚ ਪੂਰੀ ਜਾਣਕਾਰੀ ਸਮੂਹ ਪੇਂਡੂ ਚੌਕੀਦਾਰ ਸਾਥੀਆਂ ਨੂੰ ਦਿੱਤੀ ਗਈ ਅਤੇ ਸਮੂਹ ਚੌਕੀਦਾਰ ਸਾਥੀਆਂ ਵੱਲੋਂ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਪਰੰਤ ਸਮੂਹ ਚੌਕੀਦਾਰ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਆਜ਼ਾਦ ਪੇਂਡੂ ਚੌਕੀਦਾਰ ਵੈੱਲਫ਼ੇਅਰ ਐਸੋਸੀਏਸ਼ਨ ਪੰਜਾਬ ਦੀ ਇਕ 11 ਮੈਂਬਰੀ ਕਮੇਟੀ ਤਹਿਸੀਲ ਵਿਚ ਬਣਾਈ ਜਾਵੇ। ਇਸ ਜਥੇਬੰਦੀ ਦਾ ਪ੍ਰਧਾਨ ਅਜੀਤ ਸਿੰਘ ਨੂੰ ਬਣਾਇਆ ਗਿਆ। ਮਦਨ ਲਾਲ ਸੀਨੀਅਰ ਮੀਤ ਪ੍ਰਧਾਨ, ਮੱਖਣ ਰਾਮ, ਸੋਮਨਾਥ, ਕਸ਼ਮੀਰ ਰਾਮ, ਹਰਬੰਸ ਲਾਲ, ਬਲਵਿੰਦਰ ਕੁਮਾਰ, ਤਰੁਨਜੀਤ ਕੌਰ, ਕਮਲਾ ਦੇਵੀ, ਬਲਵਿੰਦਰ ਸਿੰਘ, ਸੁਰਿੰਦਰ ਪਾਲ, ਕੁਲਵਿੰਦਰ ਸਿੰਘ ਸਮੂਹ ਸਾਥੀ ਕਮੇਟੀ ਵਿੱਚ ਸ਼ਾਮਲ ਕੀਤੇ ਗਏ। ਸਮੂਹ ਸਾਥੀਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜਥੇਬੰਦੀ ਵੱਲੋਂ ਲਗਾਈ ਡਿਊਟੀ ਨੂੰ ਪੁਰੀ ਤਨਦੇਹੀ ਨਾਲ ਨਿਭਾਉਣਗੇ। ਆਖੀਰ ਵਿਚ ਸਮੂਹ ਪੇਂਡੂ ਚੌਕੀਦਾਰ ਸਾਥੀਆਂ ਨੂੰ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਵੱਲੋਂ ਵਧਾਈ ਦਿੱਤੀ ਗਈ। ਅੱਜ ਦੀ ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਕਾਸ਼ ਸਿੰਘ ਕਪਿਆਲ ਸੀਨੀਅਰ ਆਗੂ ਭਵਾਨੀਗੜ੍ਹ ਆਦਿ ਸਾਥੀ ਹਾਜ਼ਰ ਸਨ।