ਏਕਤਾ ਪਾਰਟੀ ਦੀ ਅਹਿਮ ਮੀਟਿੰਗ ਆਯੋਜਿਤ
ਏਕਤਾ ਪਾਰਟੀ ਦੀ ਅਹਿਮ ਮੀਟਿੰਗ ਆਯੋਜਿਤ
Publish Date: Fri, 06 Feb 2026 10:14 PM (IST)
Updated Date: Fri, 06 Feb 2026 10:17 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਏਕਤਾ ਪਾਰਟੀ ਦੀ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਪ੍ਰਧਾਨਗੀ ਹੇਠ ਪਿੰਡ ਨਵਾਂ ਪਿੰਡ ਭੱਠੇ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਕਾਂਗਰਸ ਪਾਰਟੀ ਨੇ ਹਲਕਾ ਕਪੂਰਥਲਾ ਦਾ ਕੋਈ ਵੀ ਵਿਕਾਸ ਨਹੀਂ ਕੀਤਾ। ਅੱਜ ਕਪੂਰਥਲਾ ਨਗਰ ਨਿਗਮ ਨਾ-ਮਾਤਰ ਹੋ ਕੇ ਰਹਿ ਗਈ ਹੈ। ਅੱਜ ਵੋਟਾਂ ਦੀ ਖਾਤਰ ਸ਼ਹਿਰ ਨੂੰ ਇਕ ਪ੍ਰਾਈਵੇਟ ਨਗਰ ਨਿਗਮ ਬਣਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ਼ਹਿਰ ਦੀਆਂ ਸੜ੍ਹਕਾਂ, ਨਾਲੀਆਂ ਤੇ ਸਟਰੀਟ ਲਾਈਟਾਂ ਦਾ ਬਹੁਤ ਬੁਰਾ ਹਾਲ ਹੈ। ਇਸ ਮੀਟਿੰਗ ਵਿਚ ਨਵਾਂ ਪਿੰਡ ਭੱਠੇ ਤੋਂ ਚੰਨੀ ਆਪਣੇ ਸਾਥੀਆਂ ਨਾਲ ਏਕਤਾ ਪਾਰਟੀ ਵਿਚ ਸ਼ਾਮਲ ਹੋਏ, ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਅਰੁਣ ਸਭਰਵਾਲ, ਸੁਰਜੀਤ ਮਾਨ, ਕਨੂੰ, ਸਾਹਿਲ, ਸੰਨੀ, ਮੰਨਣ ਵਾਨਵਾਲਾ, ਧਰਮਿੰਦਰ, ਰਾਜਾ, ਅਭੀ, ਰਾਕੇਸ਼, ਜੋਬਨ, ਸੂਰਜ ਤੇ ਹੋਰ ਮੌਜੂਦ ਸਨ।