ਪੀਟੀਯੂ ਨੇ ਇੰਜੀਨੀਅਰਿੰਗ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕੀਤੀ
ਆਈ.ਕੇ.ਜੀ ਪੀ.ਟੀ.ਯੂ ਨੇ ਇੰਜੀਨੀਅਰਿੰਗ ਵਿਦਿਆਰਥੀਆਂ ਲਈ ਇੱਕ ਸਾਂਝੀ ਫਰੈਸ਼ਰ ਪਾਰਟੀ ਦੀ ਕੀਤੀ ਮੇਜ਼ਬਾਨੀ
Publish Date: Thu, 19 Feb 2026 08:37 PM (IST)
Updated Date: Thu, 19 Feb 2026 08:39 PM (IST)

--ਕਪੂਰਥਲਾ ਤੇ ਜਲੰਧਰ ਦੇ ਸਕੂਲਾਂ ਦੇ ਪ੍ਰਿੰਸੀਪਲ ਵਿਸ਼ੇਸ਼ ਸੱਦੇ ’ਤੇ ਸ਼ਾਮਲ ਹੋਏ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਨੇ ਇੰਜੀਨੀਅਰਿੰਗ ਕੋਰਸਾਂ ਦੀਆਂ ਸਾਰੀਆਂ ਸ਼ਾਖਾਵਾਂ ਲਈ ਇਕ ਸਾਂਝੀ ਫਰੈਸ਼ਰ ਪਾਰਟੀ ਦੀ ਮੇਜ਼ਬਾਨੀ ਕੀਤੀ। ਉਪ-ਕੁਲਪਤੀ (ਵਾਈਸ-ਚਾਂਸਲਰ) ਪ੍ਰੋ. (ਡਾ.) ਸੁਸ਼ੀਲ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਨਵਦੀਪਕ ਸੰਧੂ, ਰਜਿਸਟਰਾਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ, ਜਦੋਂ ਕਿ ਜਲੰਧਰ ਤੇ ਕਪੂਰਥਲਾ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਫੈਕਲਟੀ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ। ਇਹ ਸਮਾਗਮ ਯੂਨੀਵਰਸਿਟੀ ਦੇ ਅਕਾਦਮਿਕ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਸੀ। ਸਮਾਰੋਹ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਨਾਲ ਹੋਈ। ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਹੋਏ ਵਾਈਸ-ਚਾਂਸਲਰ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਯੂਨੀਵਰਸਿਟੀ ਦੇ ਅਮੀਰ ਇਤਿਹਾਸ ਤੇ ਆਈਕੇਜੀ ਪੀਟੀਯੂ ਵਿਚ ਇੰਜੀਨੀਅਰਿੰਗ ਕਰਨ ਦੇ ਵਿਸ਼ਵਵਿਆਪੀ ਲਾਭਾਂ ਤੇ ਮਾਨਤਾ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਕੈਂਪਸਾਂ (ਮੇਨ ਕੈਂਪਸ ਕਪੂਰਥਲਾ, ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ ਤੇ ਮੋਹਾਲੀ) ਵਿਚ ਸਿੱਖਿਆ ਦਾ ਪੱਧਰ ਕਿਵੇਂ ਵਿਲੱਖਣ ਹੈ, ਜਿਸ ਵਿਚ ਜ਼ਿਆਦਾਤਰ ਫੈਕਲਟੀ ਮੈਂਬਰਾਂ ਕੋਲ ਪੀਐੱਚਡੀ ਤੇ ਗਲੋਬਲ ਐਕਸਪੋਜ਼ਰ ਹੈ। ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਸਟੇਜ ਦੀ ਮੇਜ਼ਬਾਨੀ ਕੀਤੀ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪ੍ਰਬੰਧਕ ਕੋਰ ਕਮੇਟੀ ਵਿਚ ਡੀਨ ਅਕਾਦਮਿਕ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ (ਡਾ.) ਯਾਦਵਿੰਦਰ ਸਿੰਘ ਬਰਾੜ, ਡੀਨ ਕਾਲਜ ਵਿਕਾਸ ਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ (ਡਾ. ਬਲਕਾਰ ਸਿੰਘ), ਡੀਨ ਵਿਦਿਆਰਥੀ ਭਲਾਈ ਤੇ ਇਲੈਕਟ੍ਰਾਨਿਕਸ ਵਿਭਾਗ ਦੇ ਮੁਖੀ (ਡਾ. ਸਤਬੀਰ ਸਿੰਘ), ਐਸੋਸੀਏਟ ਡੀਨ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ (ਡਾ. ਰਾਜੀਵ ਕੁਮਾਰ ਬੇਦੀ) ਤੇ ਐਸੋਸੀਏਟ ਡੀਨ ਪੀ ਐਂਡ ਈਪੀ ਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ (ਡਾ. ਰਾਜੀਵ ਚੌਹਾਨ) ਸ਼ਾਮਲ ਸਨ। ਐੱਮਜੀਐੱਨ ਸਕੂਲ ਕਪੂਰਥਲਾ, ਆਨੰਦ ਪਬਲਿਕ ਸਕੂਲ ਕਪੂਰਥਲਾ ਤੇ ਸਾਈਂਦਾਸ ਸਕੂਲ ਜਲੰਧਰ ਦੇ ਪ੍ਰਿੰਸੀਪਲਾਂ ਤੇ ਫੈਕਲਟੀ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ ਤੇ ਉਨ੍ਹਾਂ ਸ਼ਾਮਲ ਹੋ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਆਲ ਇੰਡੀਆ ਰੇਡੀਓ ਜਲੰਧਰ ਦੀ ਐੱਫਐੱਮ ਟੀਮ ਨੇ ਵੀ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ।