ਅਧਿਆਪਕ ਸਕੂਲ ’ਚ ਨਹੀਂ ਹੋਵੇਗਾ ਤਾਂ ਨਵੇਂ ਦਾਖਲੇ ਕਿਵੇਂ ਹੋਣਗੇ : ਜੀਟੀਯੂ
ਜੇਕਰ ਅਧਿਆਪਕ ਸਕੂਲ ਵਿਚ ਨਹੀਂ ਹੋਵੇਗਾ ਤਾਂ ਨਵੇਂ ਦਾਖਲੇ ਕਿਵੇਂ ਹੋਣਗੇ : ਜੀ.ਟੀ.ਯੂ.
Publish Date: Wed, 29 Apr 2026 07:54 PM (IST)
Updated Date: Thu, 30 Apr 2026 04:14 AM (IST)
-ਜੀ.ਟੀ.ਯੂ. ਬਲਾਕ ਕਪੂਰਥਲਾ-3 ਦੀ ਮੀਟਿੰਗ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਜੀ.ਟੀ.ਯੂ. (ਗੌਰਮਿੰਟ ਟੀਚਰਜ਼ ਯੂਨੀਅਨ) ਬਲਾਕ ਕਪੂਰਥਲਾ-3 ਦੀ ਮੀਟਿੰਗ ਬਲਾਕ ਪ੍ਰਧਾਨ ਜਗਜੀਤ ਸਿੰਘ ਰਾਜੂ ਦੀ ਅਗਵਾਈ ਵਿਚ ਹੋਈ । ਇਸ ਮੀਟਿੰਗ ਵਿਚ ਸੀਨੀਅਰ ਆਗੂ ਨਿਰਮਲ ਸਿੰਘ ਬੂਲਪੁਰ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਐਸਆਈਆਰ ਤੇ ਡਿਊਟੀ ਲਗਾ ਕੇ ਜਣਗਣਨਾ ਤੇ ਡਿਊਟੀਆਂ ਦੂਰ ਦੂਰ ਖੇਤਰ ਵਿਚ ਲਗਾਈਆਂ ਗਈਆਂ ਹਨ, ਦੂਸਰੇ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੀ ਹੈ। 79 ਤੋਂ 80 ਫੀਸਦੀ ਤੱਕ ਅਧਿਆਪਕਾਂ ਦੀਆਂ ਡਿਊਟੀਆਂ ਇਨ੍ਹਾਂ ਗੈਰ ਵਿਦਿਅਕ ਕੰਮ ਤੇ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਸਕੂਲ ਵਿਚ ਨਹੀਂ ਹੋਵੇਗਾ ਤਾਂ ਨਵੇਂ ਦਾਖਲੇ ਕਿਵੇਂ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਫੇਲ੍ਹ ਕਰਨ ਦੀ ਸਾਜਿਸ਼ ਲੱਗਦੀ ਹੈ। ਯੂਨੀਅਨ ਵੱਲੋਂ ਮੰਗ ਕੀਤੀ ਕਿ ਅਧਿਆਪਨ ਦਾ ਕੰਮ ਹੀ ਸਰਕਾਰ ਲਵੇ। ਜੀ.ਟੀ.ਯੂ. ਵੱਲੋਂ ਮਿਡ ਡੇ ਮੀਲ ਵਰਕਸ ਯੂਨੀਅਨ ਵੱਲੋਂ 9 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੈਲੀ ਵਿਚ ਜੀ.ਟੀ.ਯੂ. ਵੱਲੋਂ ਸ਼ਾਮਿਲ ਹੋਇਆ ਜਾਵੇਗਾ। ਇਸ ਮੌਕੇ ਪੀ.ਐਸ.ਐਸ.ਐਫ. ਦੇ ਜ਼ਿਲ੍ਹਾ ਜਨਰਲ ਸਕੱਤਰ ਤਰਮਿੰਦਰ ਸਿੰਘ ਮੱਲ੍ਹੀ, ਦਵਿੰਦਰ ਔਜਲਾ, ਨਰੇਸ਼ ਕੁਮਾਰ, ਸੁਰਜੀਤ ਸਿੰਘ, ਮਲਕੀਤ ਸਿੰਘ ਪੀਰੇਵਾਲ ਆਦਿ ਸ਼ਾਮਲ ਸਨ।