ਭਾਣੋਲੰਗਾ ਦੀ ਟੁੱਟੀ ਸੜਕ ਨਾ ਬਣੀ ਤਾਂ ਤਿੱਖਾ ਸੰਘਰਸ਼ ਹੋਗਾ : ਕਿਸਾਨ ਮਜ਼ਦੂਰ ਆਗੂ
ਭਾਣੋਲੰਗਾ ਦੀ ਟੁੱਟੀ ਸੜਕ ਨਾਂ ਬਣੀ ਤਾਂ ਇੱਕ ਹਫ਼ਤੇ ਬਾਅਦ ਤਿੱਖਾ ਸੰਘਰਸ਼ ਕੀਤਾ ਜਾਵੇਗਾ : ਕਿਸਾਨ ਮਜ਼ਦੂਰ ਆਗੂ
Publish Date: Thu, 14 May 2026 06:50 PM (IST)
Updated Date: Thu, 14 May 2026 06:51 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਜ਼ੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਤੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਾਹੀਵਾਲ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ਦੌਰਾਨ ਪਿੰਡਾਂ ਵਿਚ ਫੰਡ ਇਕੱਠਾ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਫ਼ੈਸਲਾ ਲਿਆ ਗਿਆ ਕਿ ਕਾਪੀ ਹੱਥ ਵਿਚ ਫੜ ਕੇ ਪਿੰਡ-ਪਿੰਡ ਜਾ ਕੇ ਫੰਡ ਇਕੱਠਾ ਕੀਤਾ ਜਾਵੇਗਾ। ਮੀਟਿੰਗ ਵਿਚ ਪਿੰਡ ਭਾਣੋ ਲੰਗੇ ਦੀ ਲੰਮੇ ਸਮੇਂ ਤੋਂ ਟੁੱਟੀ ਪਈ ਸੜਕ ਦਾ ਮਸਲਾ ਵੀ ਗੰਭੀਰਤਾ ਨਾਲ ਚੁੱਕਿਆ ਗਿਆ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਕੱਤਰ ਮਹਿੰਦਰ ਸਿੰਘ, ਖਜਾਨਚੀ ਸਰਬਜੀਤ ਸਿੰਘ, ਗੁਰਮੁਖ ਸਿੰਘ, ਭੁਪਿੰਦਰ ਸਿੰਘ, ਨਿਰਵੈਲ ਸਿੰਘ, ਪਿਆਰਾ ਸਿੰਘ, ਸਾਧੂ ਸਿੰਘ, ਗੁਲਜ਼ਾਰ ਸਿੰਘ, ਗੁਰਮੁਖ ਸਿੰਘ, ਤੇਗਾ ਸਿੰਘ ਸਮੇਤ ਬੀਬੀਆਂ ਨਿਰਮਲ ਕੌਰ, ਸੁਰਜੀਤ ਕੌਰ, ਭਜਨ ਕੌਰ, ਜੋਗਿੰਦਰ ਕੌਰ ਤੇ ਸਰਬਜੀਤ ਕੌਰ ਹਾਜ਼ਰ ਸਨ।