ਲੱਭਿਆ ਸਮਾਰਟਫੋਨ ਅਸਲ ਮਾਲਕ ਨੂੰ ਵਾਪਸ ਕੀਤਾ
ਇਨਸਾਨੀਅਤ ਅਜੇ ਵੀ ਜਿੰਦਾ : ਮਿਿਲਆ ਹੋਇਆ ਸਮਾਰਟਫੋਨ ਅਸਲੀ ਮਾਲਕ ਨੂੰ ਵਾਪਸ ਕੀਤਾ
Publish Date: Tue, 05 May 2026 07:13 PM (IST)
Updated Date: Tue, 05 May 2026 07:14 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅੱਜ ਦੇ ਸਮੇਂ ਵਿਚ ਜਿਥੇ ਲੋਕ ਆਪਣਾ ਹੀ ਫਾਇਦਾ ਦੇਖਦੇ ਹਨ, ਉਥੇ ਕੁਝ ਲੋਕ ਅਜੇ ਵੀ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸਮਾਜ ਸੇਵਕ ਮਦਨ ਲਾਲ ਕੋਰੋਟੋਨੀਆ ਤੇ ਐਂਟੀ ਕਰਪਸ਼ਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਨੰਦ ਸੋਨੀ ਵੱਲੋਂ ਪੇਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸੜਕ ਦੇ ਕਿਨਾਰੇ ਤੋਂ ਇਕ ਸਮਾਰਟਫੋਨ ਮਿਲਿਆ ਜੋ ਲਾਕ ਸੀ ਤੇ ਉਸ ਵਿਚ ਕੋਈ ਸਿਗਨਲ ਵੀ ਨਹੀਂ ਆ ਰਿਹਾ ਸੀ। ਇਸ ਕਾਰਨ ਫੋਨ ਦੇ ਅਸਲੀ ਮਾਲਕ ਤੱਕ ਪਹੁੰਚਣਾ ਕਾਫ਼ੀ ਮੁਸ਼ਕਲ ਸੀ ਪਰ ਦੋਵਾਂ ਨੇ ਇਮਾਨਦਾਰੀ ਦੀ ਮਿਸਾਲ ਦਿੰਦਿਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਤੇ ਆਖਿਰਕਾਰ ਫੋਨ ਦੇ ਅਸਲ ਮਾਲਕ ਪਵਨ ਸਹੋਤਾ ਤੱਕ ਪਹੁੰਚਣ ਵਿਚ ਕਾਮਯਾਬ ਰਹੇ, ਜੋ ਕਿ ਟੈਲੀਫੋਨ ਵਿਭਾਗ ਤੋਂ ਰਿਟਾਇਰਡ ਜੇਈ ਹਨ। ਮਦਨ ਲਾਲ ਕੋਰੋਟੋਨੀਆ ਤੇ ਨੰਦ ਸੋਨੀ ਨੇ ਉਨ੍ਹਾਂ ਨੂੰ ਮਿਲਕੇ ਫੋਨ ਵਾਪਸ ਸੌਂਪ ਦਿੱਤਾ। ਫੋਨ ਵਾਪਸ ਮਿਲਣ ’ਤੇ ਜਿਥੇ ਪਵਨ ਸਹੋਤਾ ਨੇ ਦੋਵਾਂ ਦਾ ਧੰਨਵਾਦ ਕੀਤਾ, ਉਥੇ ਅਜਿਹੀ ਸਮਾਜ ਸੇਵਾ ਦੀ ਭਾਵਨਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਮੌਕੇ ਜੀਤ ਰਾਮ, ਗੁਰਮੁਖ ਸਿੰਘ ਚੰਨਾ, ਅਮਨਦੀਪ ਸਿੰਘ ਧੰਜੂ, ਰਾਜੂ ਬੰਗੜ ਤੇ ਰਾਜਿੰਦਰ ਕੁਮਾਰ ਆਦਿ ਵੀ ਮੌਜੂਦ ਸਨ।