ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸਿਨ ਜ਼ਰੂਰੀ
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਐੱਚ ਪੀ ਵੀ ਵੈਕਸਿਨ ਜ਼ਰੂਰੀ - ਸਿਵਲ ਸਰਜਨ
Publish Date: Thu, 05 Mar 2026 07:47 PM (IST)
Updated Date: Thu, 05 Mar 2026 07:50 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਮਹਿਲਾਵਾਂ ਵਿਚ ਸਮੇਂ ਰਹਿੰਦਿਆਂ ਐੱਚਪੀਵੀ ਵੈਕਸਿਨ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਚਲ ਰਹੇ ਐੱਚਪੀਵੀ ਟੀਕਾਕਰਨ ਅਭਿਆਨ ਦੇ ਸੰਬਧ ਵਿਚ ਕਹੇ। ਉਨ੍ਹਾਂ ਦਸਿਆ ਕਿ ਭਾਰਤ ਵਿਚ ਮਹਿਲਾਵਾਂ ਵਿਚ ਮੌਤ ਦਾ ਇਕ ਵੱਡਾ ਕਾਰਨ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ। ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਦਸਿਆ ਕਿ ਉਕਤ ਟੀਕਾ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਸਾਰੇ ਸਰਕਾਰੀ ਸਿਹਤ ਕੇਂਦਰਾਂ ਜਿਥੇ ਮੈਡੀਕਲ ਅਫ਼ਸਰ ਦੀ ਤਾਇਨਾਤੀ ਹੈ, ਵਿਖੇ ਮੁਫ਼ਤ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ ਨੇ ਦਸਿਆ ਕਿ ਉਕਤ ਐੱਚਪੀਵੀ ਮੁਹਿੰਮ 90 ਦਿਨਾਂ ਤੱਕ ਚਲੇਗੀ ਤੇ ਲਾਭਪਾਤਰੀ ਵੱਲੋਂ ਆਪਣਾ ਅਧਾਰ ਕਾਰਡ ਨਾਲ ਲੈ ਕੇ ਜਾਣਾ ਜ਼ਰੂਰੀ ਹੈ। ਡਾ. ਭਗਤ ਨੇ ਇਹ ਵੀ ਦਸਿਆ ਕਿ ਇਸ ਟੀਕੇ ਨੂੰ ਲਗਾਉਣ ਨਾਲ ਮਹਿਲਾਵਾਂ ਵਿਚ ਸਰਵਾਈਕਲ ਕੈਂਸਰ ਦੇ ਖਤਰੇ ਨੂੰ 90 ਤੋਂ 95 ਫੀਸਦੀ ਤਕ ਘਟਾਇਆ ਜਾ ਸਕਦਾ ਹੈ। ਅੱਜ ਸਿਵਲ ਹਸਪਤਾਲ ਵਿਖੇ ਚਲ ਰਹੀ ਟੀਕਾਕਰਨ ਮੁਹਿੰਮ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖ ਦਿਆਲ ਸਿੰਘ, ਡਾ. ਭੁਮੇਸ਼ਵਰੀ, ਏਏਐੱਮ ਸ਼ਰਨਜੀਤ ਕੌਰ, ਰਜਨੀ ਬਾਲਾ, ਜਯੋਤੀ ਆਨੰਦ ਤੇ ਹੋਰ ਹਾਜ਼ਰ ਸਨ।