ਗਰਮ ਹਵਾ ਤੇ ਵਰ੍ਹਦੀ ਅੱਗ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ
ਗਰਮ ਹਵਾ ਤੇ ਵਰ੍ਹਦੀ ਅੱਗ ਨੇ ਲੋਕਾਂ ਨੂੰ ਕੀਤਾ ਪਰੇਸ਼ਾਨ, ਗਰਮ ਲੂ ਤੋਂ ਬੱਚਿਆਂ ਤੇ ਬਜ਼ੁਰਗਾਂ ਦਾ ਕਰੋ ਬਚਾਅ
Publish Date: Sat, 25 Apr 2026 06:29 PM (IST)
Updated Date: Sun, 26 Apr 2026 04:13 AM (IST)

* ਲੂ ਤੋਂ ਬੱਚਿਆਂ ਤੇ ਬਜ਼ੁਰਗਾਂ ਦਾ ਕਰੋ ਬਚਾਅ ਕੈਪਸ਼ਨ-24ਪੀਐਚਜੀ12 ਡਾ:ਰਮਨ ਵਾਜਪਈ। ਕੈਪਸ਼ਨ-24ਪੀਐਚਜੀ13 ਡਾ:ਵੀਰ ਸਿੰਘ ਬਸਰਾ। ਕੈਪਸ਼ਨ-24ਪੀਐਚਜੀ14 ਡਾ:ਬੀਐਸ ਭਾਟੀਆ। ਕੈਪਸ਼ਨ-24ਪੀਐਚਜੀ15 ਡਾ:ਜਤਿੰਦਰ ਸਿੰਘ ਪਰਹਾਰ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਗਰਮੀ ਦੇ ਤਾਪਮਾਨ ’ਚ ਵਾਧਾ ਹੋ ਰਿਹਾ ਹੈ। ਇਸ ਸਾਲ ਦੇ ਪਿਛਲੇ ਕਈ ਦਹਾਕਿਆਂ ਦੇ ਰਿਕਾਰਡ ਟੁੱਟਦੇ ਹੋਏ ਨਜ਼ਰ ਆ ਰਹੇ ਹਨ, ਜਿਥੇ ਪਹਿਲਾਂ ਪਾਰਾ 30 ਡਿਗਰੀ ਪਾਰ ਨਹੀ ਹੁੰਦਾ ਸੀ ਇਸ ਸਾਲ ਅਪ੍ਰੈਲ ਮਹੀਨੇ ’ਚ 38 ਡਿਗਰੀ ਦੇ ਕਰੀਬ ਪੁੱਜਣ ਲੱਗਾ ਹੈ। ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਗਰਮ ਹਵਾ ਤੇ ਲੂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਗਰਮ ਹਵਾ ਦੇ ਥਪੇੜਿਆਂ ਨੇ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਹੀ ਬੰਦ ਕਰਵਾ ਦਿੱਤਾ ਹੈ। ਜਿਵੇਂ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦਾ ਬਾਹਰ ਨਿਕਲਣਾ ਬੰਦ ਹੋਇਆ ਸੀ। ਉਸੇ ਤਰ੍ਹਾਂ ਹੁਣ ਵੀ ਬਾਜ਼ਾਰਾਂ ’ਚ ਸੰਨਾਟਾ ਛਾਉਣ ਲੱਗਾ ਹੈ। ਜੇਕਰ ਮਾਹਰ ਡਾਕਟਰਾਂ ਦੀ ਮੰਨੀਏ ਤਾਂ ਡਾ. ਰਮਨ ਵਾਜਪਈ, ਡਾ. ਵੀਰ ਸਿੰਘ ਬਸਰਾ, ਡਾ. ਬੀਐੱਸ ਭਾਟੀਆ, ਡਾ. ਜਤਿੰਦਰ ਸਿੰਘ ਪਰਹਾਰ ਨੇ ਦਸਿਆ ਕਿ ਕੋਸ਼ਿਸ਼ ਕਰੋ ਕਿ ਦੁਪਹਿਰ ਸਮੇਂ ਘਰਾਂ ਵਿਚੋਂ ਬਾਹਰ ਨਹੀਂ ਨਿਕਲਿਆ ਜਾਵੇ। ਜੇਕਰ ਜਾਣਾ ਜ਼ਰੂਰੀ ਹੋਵੇ ਤਾਂ ਇਕ ਪਾਣੀ ਦੀ ਬੋਤਲ ਨਾਲ ਲੈ ਕੇ ਚੱਲੋ ਅਤੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ।ਬੱਚਿਆਂ ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਹੀਟ ਸਟਰੋਕ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਜਿੱਥੇ ਤੱਕ ਹੋ ਸਕੇ ਘਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰੋ। ਉਨ੍ਹਾਂ ਕਿਹਾ ਕਿ ਗਰਮੀ ਦੇ ਤਾਪਮਾਨ ਵਿਚ ਹੋਏ ਵਾਧੇ ਕਾਰਨ ਸਰੀਰਕ ਤੌਰ ਤੇ ਕਮਜ਼ੋਰ ਲੋਕਾਂ ਤੇ ਇਸ ਦਾ ਬਹੁਤ ਹੀ ਮਾੜਾ ਪ੍ਰਭਾਵ ਪੈ ਸਕਦਾ ਹੈ। ਲੂ ਲੱਗਣ ਦੇ ਲੱਛਣ * ਅੱਖਾਂ ਸਾਹਮਣੇ ਹਨੇਰਾ ਆਉਣਾ। * ਚੱਕਰ ਆ ਕੇ ਡਿੱਗਣਾ। * ਸਿਰਦਰਦ ਤੇ ਉਲਟੀਆਂ। * ਮਾਸਪੇਸ਼ੀਆਂ ਵਿਚ ਦਰਦ। * ਗਰਮੀ ਦੇ ਬਾਵਜੂਦ ਪਸੀਨਾ ਨਾ ਆਉਣਾ * ਹਲਕਾ ਜਾਂ ਤੇਜ਼ ਬੁਖਾਰ * ਘਬਰਾਹਟ ਹੋਣਾ ਇਹ ਲੱਛਣ ਜਦੋਂ ਵੀ ਤੁਹਾਨੂੰ ਆਪਣੇ ਘਰ ਕਿਸੇ ਨੂੰ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਡਾਕਟਰ ਨਾਲ ਸਲਾਹ ਮਸ਼ਵਰਾ ਕਰੋ। ਡਾ. ਰਮਨ ਵਾਜਪਈ, ਡਾ. ਵੀਰ ਸਿੰਘ ਬਸਰਾ, ਡਾ. ਬੀਐਸ ਭਾਟੀਆ,ਡਾ: ਜਤਿੰਦਰ ਸਿੰਘ ਪਰਹਾਰ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਲੂ ਲੱਗ ਜਾਵੇ ਤਾਂ ਬਿਮਾਰ ਵਿਅਕਤੀ ਨੂੰ ਜ਼ਿਆਦਾਤਰ ਪੀਣ ਵਾਲੇ ਪਦਾਰਥਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਜਿਵੇਂ ਕਿ ਤਾਜ਼ਾ ਜੂਸ, ਸ਼ਿਕੰਜਵੀਂ, ਓਆਰਐੱਸ ਦਾ ਘੋਲ ਬਹੁਤ ਹੀ ਉਪਯੋਗੀ ਸਾਬਤ ਹੁੰਦਾ ਹੈ। ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਲਈ ਠੰਢੇ ਪਾਣੀ ਦੀਆਂ ਪੱਟੀਆਂ ਵੀ ਕਾਰਗਰ ਸਾਬਤ ਹੁੰਦੀਆਂ ਹਨ। ਜੇਕਰ ਮਰੀਜ਼ ਨੂੰ ਬੁਖਾਰ ਹੋਵੇ ਤੇ ਤੁਰੰਤ ਡਾਕਟਰ ਨਾਲ ਸਲਾਹ ਮਸ਼ਵਰਾ ਕਰਕੇ ਹੀ ਦਵਾਈ ਦੇਣੀ ਚਾਹੀਦੀ ਹੈ। ਲੂ ਤੋਂ ਬਚਣ ਦੇ ਉਪਾਅ 1. ਪਾਣੀ ਦੀ ਵੱਧ ਤੋਂ ਵੱਧ ਵਰਤੋਂ 2. ਗਰਮੀ ਵਿੱਚ ਸਰੀਰ ਵਿੱਚੋਂ ਮੁੜ੍ਹਕੇ ਰਾਹੀਂ ਪਾਣੀ ਬਹੁਤ ਨਿਕਲਦਾ ਹੈ। 3. ਦਿਨ ਵਿੱਚ 8-10 ਗਲਾਸ ਪਾਣੀ ਜ਼ਰੂਰ ਪੀਓ। 4. ਪਾਣੀ ਦੇ ਨਾਲ-ਨਾਲ ਨਿੰਬੂ ਪਾਣੀ, ਨਾਰੀਅਲ ਪਾਣੀ, ਲੱਸੀ, ਅਤੇ ਸ਼ਕੰਜਵੀ ਦੀ ਵਰਤੋਂ ਕਰੋ। 5. ਬਾਹਰ ਜਾਣ ਵੇਲੇ ਆਪਣੀ ਪਾਣੀ ਦੀ ਬੋਤਲ ਹਮੇਸ਼ਾ ਨਾਲ ਰੱਖੋ। ਖਾਣ-ਪੀਣ ਵਿੱਚ ਬਦਲਾਅ ਹਲਕਾ ਭੋਜਨ: ਜ਼ਿਆਦਾ ਤਲਿਆ ਹੋਇਆ ਜਾਂ ਮਸਾਲੇਦਾਰ ਖਾਣਾ ਖਾਣ ਤੋਂ ਪਰਹੇਜ਼ ਕਰੋ। ਇਹ ਪਚਣ ਵਿੱਚ ਭਾਰੀ ਹੁੰਦਾ ਹੈ ਅਤੇ ਸਰੀਰ ਦੀ ਗਰਮੀ ਵਧਾਉਂਦਾ ਹੈ। ਮੌਸਮੀ ਫਲ: ਤਰਬੂਜ, ਖਰਬੂਜਾ, ਖੀਰਾ ਅਤੇ ਸੰਤਰਾ ਜ਼ਿਆਦਾ ਖਾਓ ਕਿਉਂਕਿ ਇਹਨਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸੂਰਜ ਦੀ ਸਿੱਧੀ ਧੁੱਪ ਤੋਂ ਬਚਾਅ ਦੁਪਹਿਰ ਦਾ ਸਮਾਂ: ਕੋਸ਼ਿਸ਼ ਕਰੋ ਕਿ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲੋ, ਕਿਉਂਕਿ ਇਸ ਸਮੇਂ ਲੂ ਸਭ ਤੋਂ ਤੇਜ਼ ਹੁੰਦੀ ਹੈ। ਕੱਪੜੇ: ਹਮੇਸ਼ਾ ਹਲਕੇ ਰੰਗ ਦੇ ਅਤੇ ਸੂਤੀ (ਛੋਟਟੋਨ) ਕੱਪੜੇ ਪਾਓ। ਸੂਤੀ ਕੱਪੜੇ ਮੁੜ੍ਹਕਾ ਸੋਖ ਲੈਂਦੇ ਹਨ ਅਤੇ ਸਰੀਰ ਨੂੰ ਠੰਡਾ ਰੱਖਦੇ ਹਨ। ਸੁਰੱਖਿਆ : ਬਾਹਰ ਨਿਕਲਣ ਵੇਲੇ ਸਿਰ ਨੂੰ ਰੁਮਾਲ ਜਾਂ ਟੋਪੀ ਨਾਲ ਢਕੋ ਅਤੇ ਸਨਗਲਾਸ (ਧੁੱਪ ਵਾਲੀਆਂ ਐਨਕਾਂ) ਦੀ ਵਰਤੋਂ ਕਰੋ। ਹੀਟ ਸਟ੍ਰੋਕ (ਲੂ ਲੱਗਣਾ) ਦੇ ਲੱਛਣ ਜੇਕਰ ਤੁਹਾਨੂੰ ਹੇਠ ਲਿਖੇ ਲੱਛਣ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ: * ਬਹੁਤ ਜ਼ਿਆਦਾ ਸਿਰ ਦਰਦ ਹੋਣਾ। * ਚੱਕਰ ਆਉਣਾ ਜਾਂ ਉਲਟੀ ਆਉਣ ਦਾ ਮਨ ਕਰਨਾ। * ਸਰੀਰ ਦਾ ਤਾਪਮਾਨ ਅਚਾਨਕ ਵਧਣਾ। ਖਾਸ ਨੁਕਤਾ: ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖੋ, ਕਿਉਂਕਿ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਜਲਦੀ ਹੋ ਸਕਦੀ ਹੈ।ਜਦੋਂ ਵੀ ਘਰ ਤੋਂ ਬਾਹਰ ਨਿਕਲੋ ਤਾਂ ਜ਼ਿਆਦਾ ਪਾਣੀ ਪੀ ਕੇ ਨਿਕਲੋ , ਸਿਰ ਅਤੇ ਮੂੰਹ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ । ਡਾ:ਰਮਨ ਵਾਜਪਈ,ਡਾ: ਵੀਰ ਸਿੰਘ ਬਸਰਾ, ਡਾ ਬੀਐਸ ਭਾਟੀਆ,ਡਾ: ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਗਰਮੀ ਦੀ ਲੂ ਸਾਡੇ ਸਰੀਰ ਦੇ ਪਾਣੀ ਨੂੰ ਸੁਕਾ ਦਿੰਦੀ ਹੈ । ਸਾਡੇ ਚਿਹਰੇ ਦੀ ਨਮੀ ਨੂੰ ਵੀ ਤਹਿਸ ਨਹਿਸ ਕਰ ਦਿੰਦੀ ਹੈ । ਉਨ੍ਹਾਂ ਕਿਹਾ ਕਿ ਜਦੋਂ ਸਰੀਰ ਚ ਡੀਹਾਈਡ੍ਰੇਸ਼ਨ ਹੋ ਜਾਂਦਾ ਹੈ ਤਾਂ ਸਰੀਰ ਦਾ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ।ਸਰੀਰ ਬਾਹਰਲੇ ਤਾਪਮਾਨ ਦੇ ਬਰਾਬਰ ਗਰਮ ਹੋ ਜਾਂਦਾ ਹੈ ।ਜਿਸ ਨੂੰ ਹੀਟ ਸਟਰੋਕ ਕਹਿੰਦੇ ਹਨ ਇਸ ਲਈ ਲੂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।