ਬਲਾਕ ਪ੍ਰਧਾਨ ਨਰੇਸ਼ ਭਾਰਦਵਾਜ ਦਾ ਸਨਮਾਨ
ਬਲਾਕ ਕਾਂਗਰਸ ਫਗਵਾੜਾ (ਸ਼ਹਿਰੀ) ਦੇ ਨਵੇਂ ਪ੍ਰਧਾਨ ਨਰੇਸ਼ ਭਾਰਦਵਾਜ ਦਾ ਸਨਮਾਨ
Publish Date: Sun, 19 Apr 2026 07:08 PM (IST)
Updated Date: Sun, 19 Apr 2026 07:09 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਬਲਾਕ ਕਾਂਗਰਸ ਫਗਵਾੜਾ (ਸ਼ਹਿਰੀ) ਦੇ ਨਵੇਂ ਪ੍ਰਧਾਨ ਨਰੇਸ਼ ਭਾਰਦਵਾਜ ਦਾ ਵੋਹਰਾ ਐਜੂਕੇਸ਼ਨ ਹੱਬ ਪਹੁੰਚਣ ’ਤੇ ਸਾਹਿਲ ਵੋਹਰਾ ਅਤੇ ਵਿਨੇ ਵੋਹਰਾ ਦੀ ਅਗਵਾਈ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਬਲਾਕ ਪ੍ਰਧਾਨ ਅਤੇ ਕੌਸਲਰ ਸੰਜੀਵ ਬੁੱਗਾ, ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਸੂਬਾ ਉਪ ਪ੍ਰਧਾਨ ਇੰਦਰਜੀਤ ਕਰਵਲ ਸਮੇਤ ਹੋਰ ਵਿਸ਼ੇਸ ਮਹਿਮਾਨ ਹਾਜ਼ਰ ਸਨ। ਸਾਰੇ ਹਾਜ਼ਰੀਨਾਂ ਨੇ ਨਰੇਸ਼ ਭਾਰਦਵਾਜ ਨੂੰ ਸਨਮਾਨਿਤ ਕਰਦੇ ਹੋਏ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ। ਸੰਜੀਵ ਬੁੱਗਾ ਨੇ ਕਿਹਾ ਕਿ ਨਰੇਸ਼ ਭਾਰਦਵਾਜ ਪਹਿਲਾਂ ਵੀ ਮਾਰਕੀਟ ਕਮੇਟੀ ਫਗਵਾੜਾ ਦੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਬਲਾਕ ਪ੍ਰਧਾਨ ਵਜੋਂ ਵੀ ਆਪਣੀ ਡਿਊਟੀ ਬਖੂਬੀ ਨਿਭਾਉਣਗੇ। ਇੰਦਰਜੀਤ ਕਰਵਲ, ਸਾਹਿਲ ਵੋਹਰਾ ਅਤੇ ਵਿਨੇ ਵੋਹਰਾ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਫਗਵਾੜਾ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ, ਕਿਉਂਕਿ ਉਨ੍ਹਾਂ ਦੀ ਸਾਰੇ ਵਾਰਡਾਂ ਵਿੱਚ ਵਧੀਆ ਪਹੁੰਚ ਅਤੇ ਸਾਫ-ਸੁਥਰੀ ਛਵੀ ਹੈ। ਇਸ ਮੌਕੇ ਨਰੇਸ਼ ਭਾਰਦਵਾਜ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਉਨ੍ਹਾਂ ਨੂੰ ਸਨਮਾਨ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਪੂਰੀ ਨਿਸ਼ਠਾ ਨਾਲ ਕੰਮ ਕਰਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਵਾਰਡ ਪੱਧਰ ‘ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਜ਼ਬੂਤੀ ਮਿਲ ਸਕੇ। ਇਸ ਮੌਕੇ ਸਤੀਸ਼ ਘਈ, ਅਰਮਾਨ ਘਈ, ਅਗਮ, ਤਰਨ ਸਿੰਘ, ਗੋਪਾਲ ਲੁੰਬਾ, ਐਡਵੋਕੇਟ ਸੁਮਿਤ, ਨਵੀ ਮਾਨ, ਨਿਖਿਲ, ਰਾਹੁਲ ਸ਼ਰਮਾ, ਰਾਜਾ ਸ਼ਰਮਾ, ਗੌਰਵ, ਜੱਜ, ਹਨੀ ਧਾਲੀਵਾਲ, ਸਾਹਿਲ ਅਰੋੜਾ, ਮਨੂ ਸੈਣੀ, ਰਾਹੁਲ ਕਰਵਾਲ, ਨਨੂ ਆਦਿ ਵੀ ਹਾਜ਼ਰ ਸਨ।