ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਓਵਰਆਲ ਟਰਾਫੀ ਜਿੱਤੀ
ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਓਵਰਆਲ ਟਰਾਫੀ ਜਿੱਤੀ
Publish Date: Sat, 21 Feb 2026 10:18 PM (IST)
Updated Date: Sat, 21 Feb 2026 10:21 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ 20 ਫਰਵਰੀ 2026 ਨੂੰ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਆਯੋਜਿਤ ਟੈਕ-ਟਾਈਟਨਜ਼ 2026 ਅੰਤਰ-ਕਾਲਜ ਆਈਟੀ ਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਓਵਰਆਲ ਟਰਾਫੀ ਜਿੱਤੀ। ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਤੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ, ਕਸ਼ਿਸ਼ ਭਾਰਗਵ ਨੇ ਸੋਲੋ ਡਾਂਸ ਵਿਚ, ਅਮਨਪ੍ਰੀਤ ਕੌਰ ਨੇ ਲੋਕ ਗੀਤ ਵਿਚ, ਰਮਣੀਕ, ਨੀਤੂ, ਅਮਨਪ੍ਰੀਤ ਕੌਰ ਤੇ ਦਵਿੰਦਰਦੀਪ ਕੌਰ ਨੇ ਕਵੀਸ਼ਰੀ ਵਿਚ, ਜਸਲੀਨ ਕੌਰ, ਨਵਪ੍ਰੀਤ ਕੌਰ ਤੇ ਜਸਲੀਨ ਕੌਰ ਨੇ ਬਿਜ਼ਨੈੱਸ ਕੁਇਜ਼ ਵਿਚ ਤੇ ਹਰਮੀਤ ਕੌਰ ਨੇ ਆਨ-ਦਿ-ਸਪਾਟ ਫੋਟੋਗ੍ਰਾਫੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪਲਕਪ੍ਰੀਤ ਕੌਰ, ਕਿਰਨਦੀਪ ਕੌਰ, ਜਸਪ੍ਰੀਤ ਕੌਰ ਦੀ ਟੀਮ ਆਈਟੀ ਕੁਇਜ਼ ਵਿਚ ਦੂਜੇ ਸਥਾਨ ਤੇ ਰਹੀ ਤੇ ਪੂਰਵਸ਼ੀ ਤੇ ਲਵਪ੍ਰੀਤ ਕੌਰ ਸਾਫਟਵੇਅਰ ਸ਼ੋਅਕੇਸ ਵਿਚ ਦੂਜੇ ਸਥਾਨ ਤੇ ਰਹੀਆਂ। ਨੈੱਟ ਸੈਵੀ ਵਿਚ ਸਿਮਰਨਪ੍ਰੀਤ ਕੌਰ ਤੇ ਤਨੀਸ਼ਾ, ਪੀਪੀਟੀ ਪੇਸ਼ਕਾਰੀ ਵਿਚ ਆਕ੍ਰਿਤੀ ਤੇ ਕਮਲਜੀਤ ਕੌਰ ਤੇ ਰੀਲ ਕਰੀਏਸ਼ਨ ਵਿਚ ਮੁਸਕਾਨ ਬੇਗਮ ਤੇ ਵੰਦਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਇਸ ਵਿਸ਼ੇਸ਼ ਮੌਕੇ ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਦਿੰਦੇ ਹੋਏ ਕਿਹਾ ਕਿ ਕੁੜੀਆਂ ਦੀ ਸਿੱਖਿਆ ਵਿਚ ਮੋਹਰੀ ਹਿੰਦੂ ਕੰਨਿਆ ਕਾਲਜ, ਕਪੂਰਥਲਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ।