ਹੇਮਾ ਹੱਤਿਆਕਾਂਡ ਨਾਲ ਜੁੜਿਆ ਇਕ ਹੋਰ ਮੁਲਜ਼ਮ ਕਾਬੂ
ਹਥਿਆਰਾਂ ਸਣੇ ਹਰਿਆਣਾ ਪੁਲਿਸ
Publish Date: Sat, 21 Feb 2026 10:48 PM (IST)
Updated Date: Sat, 21 Feb 2026 10:51 PM (IST)

ਹਥਿਆਰਾਂ ਸਣੇ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ ਕਪੂਰਥਲਾ ਪੁਲਿਸ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ’ਚ ਜਾਸੰ, ਕਪੂਰਥਲਾ : ਦੋ ਜਨਵੀਰ ਨੂੰ ਹੋਏ ਹਿੰਮਤਪ੍ਰੀਤ ਕੌਰ ਉਰਫ ਹੇਮਾ ਹੱਤਿਆਕਾਂਡ ਨਾਲ ਜੁੜੇ ਮੁੱਖ ਮੁਲਜ਼ਮ ਦੇ ਨਾਲ ਬਾਈਕ ਚਾਲਕ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ ਹਨ। ਹੁਣ ਕਪੂਰਥਲਾ ਪੁਲਿਸ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਕਪੂਰਥਲਾ ਲਿਆਉਣ ’ਚ ਜੁਟ ਗਈ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਜੀਂਦ ’ਚ ਪੁਲਿਸ ਨੇ ਕਪੂਰਥਲਾ ’ਚ ਹੋਈ ਹੱਤਿਆ ਦੇ ਮਾਮਲੇ ’ਚ ਫਰਾਰ ਚੱਲ ਰਹੇ ਇਕ ਮੁਲਜ਼ਮ ਨੂੰ ਨਾਜਾਇਜ਼ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲੋਂ ਦੋ ਦੇਸੀ ਪਿਸਤੌਲ ਤੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਜੀਂਦ ਡਿਟੈਕਟਿਵ ਸਟਾਫ ਦੇ ਇੰਚਾਰਜ ਏਐੱਸਆਈ ਕਮਲ ਸਿੰਘ ਅਨੁਸਾਰ ਪੁਲਿਸ ਟੀਮ ਰਾਮਰਾਇ ਜਾਣ ਵਾਲੇ ਰਸਤੇ ’ਤੇ ਨਹਿਰ ਦੇ ਪੁਲ ਕੋਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਇਕ ਨੌਜਵਾਨ ਨਾਜਾਇਜ਼ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ’ਚ ਹੈ। ਸੂਚਨਾ ਮਿਲਨ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਰੇਡ ਕੀਤੀ । ਪੁਲਿਸ ਵਾਹਨ ਦੇਖ ਕੇ ਮੁਲਜ਼ਮ ਪਿੰਡ ਵੱਲ ਭੱਜਿਆ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ’ਚ ਮੁਲਜ਼ਮ ਨੇ ਆਪਣੀ ਪਛਾਣ ਵਿਕ੍ਰਮਜੀਤ ਉਰਫ ਵਿੱਕੀ ਵਾਸੀ ਕਪੂਰਥਲਾ ਪੰਜਾਬ ਦੱਸੀ। ਤਲਾਸ਼ੀ ਦੌਰਾਨ ਉਸ ਦੇ ਬੈਗ ਤੋਂ 32 ਬੋਰ ਤੇ 45 ਬੋਰ ਦੇ ਦੋ ਦੇਸੀ ਪਿਸਤੌਲ ਤੇ 11 ਕਾਰਤੂਸ ਬਰਾਮਦ ਹੋਏ। ਪੁੱਛਗਿੱਛ ’ਚ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਕਪੂਰਥਲਾ ’ਚ ਹਿੰਮਤਪ੍ਰੀਤ ਕੌਰ ਉਰਫ ਹੇਮਾ ਦੀ ਹੱਤਿਆ ਦੇ ਮਾਮਲੇ ’ਚ ਸ਼ਾਮਲ ਹੈ। ਇਹ ਮਾਮਲਾ ਕਪੂਰਥਲਾ ਥਾਣਾ ਸਿਟੀ ’ਚ ਦਰਜ ਹੈ ਤੇ ਉਹ ਲਗਪਗ ਦੋ ਮਹੀਨਿਆਂ ਤੋਂ ਫਰਾਰ ਚੱਲ ਰਿਹਾ ਸੀ। ਫਿਲਹਾਲ ਮੁਲਜ਼ਮ ਵਿਰੁੱਧ ਨਾਜਾਇਜ਼ ਹਥਿਆਰ ਰੱਖਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ’ਚ ਪੇਸ਼ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉੱਧਰ ਕਪੂਰਥਲਾ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਤੇ ਡੀਐੱਸਪੀ ਦਲਜੀਤ ਸਿੰਘ ਨੇ ਦੱਸਿਆ ਕਿ ਹੇਮਾ ਮਰਡਰ ਕੇਸ ’ਚ ਇਹ ਮੁਲਜ਼ਮ ਲੰਬੇ ਸਮੇਂ ਤੋਂ ਲੋੜੀਂਦਾ ਸੀ। ਹੁਣ ਉਸ ਨੂੰ ਛੇਤੀ ਪ੍ਰੋਡਕਸ਼ਨ ਵਾਰੰਟ ’ਤੇ ਕਪੂਰਥਲਾ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਦੋ ਜਨਵਰੀ ਨੂੰ ਮੁਹੱਲਾ ਸੀਨਪੁਰਾ ’ਚ ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹਿੰਮਤਪ੍ਰੀਤ ਕੌਰ ਉਰਫ ਹੇਮਾ ਦੀ ਹੱਤਿਆ ਕਰ ਦਿੱਤੀ ਸੀ।