ਹਵਾਲਾਤੀ ਤੋਂ 19 ਗ੍ਰਾਮ ਨਸ਼ਾ ਤੇ 80 ਗ੍ਰਾਮ ਭੰਗ ਬਰਾਮਦ
ਜਾਸੰ, ਕਪੂਰਥਲਾ : ਮਾਡਰਨ
Publish Date: Fri, 27 Feb 2026 10:36 PM (IST)
Updated Date: Fri, 27 Feb 2026 10:40 PM (IST)
ਜਾਸੰ, ਕਪੂਰਥਲਾ : ਮਾਡਰਨ ਜੇਲ੍ਹ ’ਚ ਤਲਾਸ਼ੀ ਦੌਰਾਨ ਹਵਾਲਾਤੀ ਤੋਂ 19 ਗ੍ਰਾਮ ਨਸ਼ੇ ਵਾਲਾ ਪਦਾਰਥ ਤੇ 80 ਗ੍ਰਾਮ ਭੰਗ ਬਰਾਮਦ ਹੋਈ ਹੈ। ਥਾਣਾ ਕੋਤਵਾਲੀ ’ਚ ਮੁਲਜ਼ਮ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਡਰਨ ਜੇਲ੍ਹ ਕਪੂਰਥਲਾ ਦੇ ਸਹਾਇਕ ਸੁਰਪਡੈਂਟ ਕਿਰਪਾਲ ਸਿੰਘ ਨੇ ਦੱਸਿਆ ਕਿ ਉਹ ਜੇਲ੍ਹ ਸਟਾਫ ਨਾਲ ਬੈਰਕਾਂ ਦੀ ਤਲਾਸ਼ੀ ਕਰ ਰਹੇ ਸਨ। ਇਸ ਦੌਰਾਨ ਜੇਲ੍ਹ ਦੇ ਵਾਰਡ ਨੰਬਰ 7 ਦੇ ਕਮਰਾ ਨੰਬਰ 9 ’ਚ ਬੰਦ ਹਵਾਲਾਤੀ ਪਵਨ ਕੁਮਾਰ ਉਰਫ ਹੱਟਨ ਉਰਫ ਕੰਨੂ ਵਾਸੀ ਬਾਂਸਾ ਵਾਲੀ ਗਲੀ ਜਲੰਧਰ ਦੀ ਤਲਾਸ਼ੀ ਲਈ ਤਾਂ ਉਸ ਦੇ ਸਿਰਹਾਣੇ ਥੱਲਿਓਂ ਇਕ ਸੰਤਰੀ ਰੰਗ ਦਾ ਲਿਫਾਫਾ ਮਿਲਿਆ, ਜਿਸ ’ਚ 19 ਗ੍ਰਾਮ ਨਸ਼ੇ ਵਾਲਾ ਪਦਾਰਥ ਤੇ 80 ਗ੍ਰਾਮ ਭੰਗ ਬਰਾਮਦ ਹੋਈ। ਮੁਲਜ਼ਮ ਵਿਰੁੱਧ ਥਾਣਾ ਕੋਤਵਾਲੀ ’ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।