ਮਾਤਾ ਭੱਦਰਕਾਲੀ ਮੇਲੇ ਸਬੰਧੀ ਹਵਨ ਯਗ ਕਰਵਾਇਆ
ਨਿਊ ਜੁਡੀਸ਼ੀਅਲ ਕੰਪਲੈਕਸ ’ਚ ਮਾਤਾ ਭੱਦਰਕਾਲੀ ਮੇਲੇ ਸਬੰਧੀ ਹਵਨ ਯਗ ਕਰਵਾਇਆ
Publish Date: Thu, 07 May 2026 08:07 PM (IST)
Updated Date: Thu, 07 May 2026 08:08 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਮਾਤਾ ਭੱਦਰਕਾਲੀ ਮੇਲੇ ਦੇ ਸਬੰਧ ਵਿਚ ਨਿਊ ਜੁਡੀਸ਼ੀਅਲ ਕੰਪਲੈਕਸ ਨੂਰਪੁਰ ਦੋਨਾ ਵਿਖੇ ਹਵਨ ਯਗ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ, ਵਧੀਕ ਸੈਸ਼ਨ ਜੱਜ ਰਸ਼ਮੀ ਕਪਿਲਾ, ਵਧੀਕ ਸੈਸ਼ਨ ਜੱਜ ਗੁਰਮੀਤ ਸਿੰਘ ਟਿਵਾਣਾ, ਵਧੀਕ ਸੈਸ਼ਨ ਜੱਜ-ਕਮ-ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਰਾਣਾ ਕੰਵਰਦੀਪ ਕੌਰ ਚਾਹਲ ਆਦਿ ਨੇ ਹਵਨ ਯਗ ਵਿਚ ਆਹੂਤੀਆਂ ਪਾਈਆਂ। ਇਸ ਮੌਕੇ ਸੀਜੇਐੱਮ ਸੁਮਨ ਪਾਠਕ, ਜੁੀਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨਵਜੀਤਪਾਲ ਕੌਰ, ਜੁੀਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਅਮਰਜੀਤ ਸਿੰਘ, ਜੁੀਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸੁਰੇਸ਼ ਕੁਮਾਰ, ਡੀਐੱਲਐੱਸਏ-ਕਮ-ਸੀਜੇਐੱਮ ਹਿਰਦੇਜੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਐਡਵੋਕੇਟ ਐੱਸਐੱਸ ਮੱਲ੍ਹੀ ਨੇ ਦਸਿਆ ਕਿ ਮਾਤਾ ਭੱਦਰਕਾਲੀ ਜੀ ਦਾ ਮੇਲਾ ਹਰ ਸਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਲੱਖਾਂ ਸ਼ਰਧਾਲੂਆਂ ਵੱਲੋਂ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ। ਇਸ ਮੌਕੇ ਐਡਵੋਕੇਟ ਜੇਜੇ ਐੱਸ ਅਰੋੜਾ, ਦਲਜੀਤ ਸਿੰਘ ਟਿੱਬਾ, ਗੁਰਮੀਤਪਾਲ ਸਿੰਘ ਪੱਟੀ, ਮੰਗਤ ਰਾਮ ਕਾਲੀਆ, ਅਮਨਦੀਪ ਸਿੰਘ, ਸੁਸ਼ੀਲ ਰਾਵਤ, ਵਿਜੇ ਕੁਮਾਰ ਪੁਰੀ, ਚੰਦਰ ਸ਼ੇਖਰ, ਇੰਰਦਜੀਤ ਸਿੰਘ ਥਿੰਦ, ਰਘਬੀਰਪਾਲ ਸਿੰਘ ਬਾਜਵਾ, ਰੋਬਿਨ ਅਰੋੜਾ, ਮਨਪ੍ਰੀਤ ਕੌਰ ਥਿੰਦ, ਹਮੀਸ਼ ਕੁਮਾਰ, ਮਨੀਸ਼ ਲੁਥਰਾ, ਸੁਰਿੰਦਰ ਕੁਮਾਰ ਆਦਿ ਐਡਵੋਕੇਟ ਹਾਜ਼ਰ ਸਨ।