ਸੰਤ ਹੀਰਾ ਦਾਸ ਸਕੂਲ ਦੀ ਹਸ਼ਮੀਤ ਕੌਰ ਰਹੀ ਅੱਵਲ
ਪੰਜਾਬ ਬੋਰਡ ਦੇ 10 ਵੀਂ ਦੇ ਨਤੀਜੇ "ਚ ਸੰਤ ਹੀਰਾ ਦਾਸ ਸਕੂਲ ਦੀ ਹਸ਼ਮੀਤ ਕੌਰ ਸਕੂਲ ਵਿਚੋਂ ਆਈ ਅਵੱਲ
Publish Date: Sat, 16 May 2026 07:37 PM (IST)
Updated Date: Sat, 16 May 2026 07:39 PM (IST)
ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆ : ਸੰਤ ਹੀਰਾ ਦਾਸ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆ ਦੀਆਂ ਵਿਦਿਆਰਥਣਾਂ ਦਾ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਦੌਰਾਨ ਹਸ਼ਮੀਤ ਕੌਰ ਨੇ 85 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਪੂਰਨਿਮਾ ਨੇ 80 ਫ਼ੀਸਦ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ, ਤੇ ਹਰਲੀਨ ਕੌਰ ਨੇ 77 ਫੀਸਦੀ ਅੰਕਾਂ ਨਾਲ ਤੀਸਰੀ ਪੁਜੀਸ਼ਨ ਹਾਸਲ ਕੀਤੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਸਿੰਘ ਸੰਘਾ, ਡਾਇਰੈਕਟਰ ਡਾ. ਰਾਮ ਮੂਰਤੀ ਤੇ ਪ੍ਰਿੰਸੀਪਲ ਰਜਿੰਦਰ ਕੌਰ ਨੇ ਅੱਵਲ ਦਰਜੇ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਤੇ ਬਾਕੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜਿਥੇ ਤੁਸੀਂ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ, ਉੱਥੇ ਆਪਣੇ ਮਾਂ-ਬਾਪ ਦਾ ਮਾਣ ਵੀ ਵਧਾਇਆ ਹੈ।