ਵਾਲੀਆ ਤੇ ਕਿੰਨੜਾ ਨੂੰ ਕੀਤਾ ਸਨਮਾਨਿਤ
ਹਰਵਿੰਦਰ ਵਾਲੀਆ ਨੂੰ ਉਦਯੋਗ ਵਿੰਗ ਅਤੇ ਸੁਖਬੀਰ ਸਿੰਘ ਕਿੰਨੜਾ ਨੂੰ ਵਪਾਰ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਕੀਤਾ ਗਿਆ ਸਨਮਾਨਿਤ
Publish Date: Tue, 28 Apr 2026 08:30 PM (IST)
Updated Date: Tue, 28 Apr 2026 08:34 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਵਿਧਾਨ ਸਭਾ 2027 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਮਿਹਨਤੀ ਵਰਕਰਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਪਾਰਕ ਤੇ ਉਦਯੋਗ ਵਿੰਗ ਦੇ ਪ੍ਰਧਾਨ ਐੱਨਕੇ ਸ਼ਰਮਾ ਵੱਲੋਂ ਪਾਰਟੀ ਦੇ ਹਲਕਾ ਫਗਵਾੜਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਕੋਰ ਕਮੇਟੀ ਮੈਂਬਰ ਪੰਜਾਬ (ਉਦਯੋਗ ਅਤੇ ਵਪਾਰ ਵਿੰਗ) ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਉਦਯੋਗ ਤੇ ਵਪਾਰ ਵਿੰਗ ਦਾ ਵਿਸਥਾਰ ਕਰਦੇ ਹੋਏ ਫਗਵਾੜਾ ਤੋਂ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਲਵਲੀ ਵਾਲੀਆ ਨੂੰ ਉਦਯੋਗ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਤੇ ਸੁਖਬੀਰ ਸਿੰਘ ਕਿੰਨੜਾ ਨੂੰ ਵਪਾਰ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਫਗਵਾੜਾ ਵਿਖੇ ਆਯੋਜਿਤ ਬੈਠਕ ਦੌਰਾਨ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਦੇ ਵੱਲੋਂ ਦੋਵਾਂ ਆਗੂਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਰਣਜੀਤ ਸਿੰਘ ਖੁਰਾਣਾ ਨੇ ਭਰੋਸਾ ਜਤਾਇਆ ਕਿ ਉਕਤ ਦੋਵੇਂ ਸੀਨੀਅਰ ਤੇ ਸੂਝਵਾਨ ਆਗੂਆਂ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਉਦਯੋਗ ਤੇ ਵਪਾਰ ਵਿੰਗ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਹਰਵਿੰਦਰ ਸਿੰਘ ਲਵਲੀ ਵਾਲੀਆ ਤੇ ਸੁਖਬੀਰ ਸਿੰਘ ਕਿੰਨੜਾ ਨੇ ਕਿਹਾ ਕਿ ਜੋ ਮਾਣ-ਸਤਿਕਾਰ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ। ਉਸ ਲਈ ਉਹ ਸੁਖਬੀਰ ਸਿੰਘ ਬਾਦਲ, ਐੱਨਕੇ ਸ਼ਰਮਾ, ਜਰਨੈਲ ਸਿੰਘ ਵਾਹਦ, ਰਣਜੀਤ ਸਿੰਘ ਖੁਰਾਣਾ ਦੇ ਧੰਨਵਾਦੀ ਹਨ। ਇਸ ਮੌਕੇ ਸਰਬਜੀਤ ਸਿੰਘ ਕਾਕਾ, ਸ਼ਿੰਗਾਰਾ ਸਿੰਘ, ਝਿਰਮਲ ਸਿੰਘ ਭਿੰਡਰ, ਗੁਰਦਿਆਲ ਸਿੰਘ ਲੱਖਪੁਰ, ਗੁਰਪ੍ਰਸ਼ਾਦ ਬੱਗਾ, ਗੁਰਪ੍ਰੀਤ ਬੱਗਾ, ਦਵਿੰਦਰ ਸਿੰਘ ਗੁਰਮੀਤ ਸਿੰਘ ਰਾਵਲਪਿੰਡੀ, ਮੋਹਣ ਸਿੰਘ ਗਾਂਧੀ, ਜਸਵਿੰਦਰ ਸਿੰਘ, ਰੋਹਿਤ ਪਾਲ, ਗੁਰਸਿਮਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ ਵਾਲੀਆ, ਸੁਖਬੀਰ ਸਿੰਘ, ਜਸਵਿੰਦਰ ਸਿੰਘ ਬਸਰਾ, ਆਸ਼ੂ ਛਾਬੜਾ, ਪਰਮਜੀਤ ਸਿੰਘ ਆਜ਼ਾਦ, ਪ੍ਰਦੀਪ ਸਿੰਘ, ਵਿਸੂ ਕੁਮਾਰ, ਚਰਨਜੀਤ ਕੁਮਾਰ, ਸੁਰੇਸ਼, ਅੰਮ੍ਰਿਤ ਚਾਨਾ, ਗੁਰਜੀਤ ਸਿੰਘ ਵਿਰਦੀ, ਅਮਨਦੀਪ ਸਿੰਘ, ਰਵਨੀਤ ਸਿੰਘ ਭੰਮਰਾ, ਭੁਪਿੰਦਰ ਭਿੰਦਾ ਹਾਜ਼ਰ ਸਨ।