ਦੁਕਾਨਦਾਰ ਨੂੰ ਅਗਵਾ ਕਰਕੇ ਕੁੱਟਿਆ
ਸੰਵਾਦ ਸਹਿਯੋਗੀ, ਕਪੂਰਥਲਾਪਿੰਡ ਮਿਆਣੀ
Publish Date: Tue, 05 May 2026 09:41 PM (IST)
Updated Date: Tue, 05 May 2026 09:44 PM (IST)
ਸੰਵਾਦ ਸਹਿਯੋਗੀ, ਕਪੂਰਥਲਾ ਪਿੰਡ ਮਿਆਣੀ ਬਾਕਰਪੁਰ ’ਚ ਪੰਚਾਇਤ ਦੀਆਂ ਦੁਕਾਨਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਇਕ ਦੁਕਾਨਦਾਰ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅੱਧਾ ਦਰਜਨ ਤੋਂ ਵੱਧ ਲੋਕ ਗੱਡੀਆਂ ’ਚ ਸਵਾਰ ਹੋ ਕੇ ਆਏ ਤੇ ਦੁਕਾਨਦਾਰ ਨੂੰ ਉਸ ਦੀ ਦੁਕਾਨ ਤੋਂ ਅਗਵਾ ਕਰਕੇ ਲੈ ਗਏ ਤੇ ਬਾਅਦ ’ਚ ਉਸ ਦੀ ਕੁੱਟਮਾਰ ਕੀਤੀ ਗਈ। ਗੱਡੀ ਸਵਾਰ ਉਸ ਨੂੰ ਦੁਬਾਰਾ ਦੁਕਾਨ ਨੇੜੇ ਸੁੱਟ ਕੇ ਫਰਾਰ ਹੋ ਗਏ। ਜ਼ਖ਼ਮੀ ਦੁਕਾਨਦਾਰ ਦੀ ਪਹਿਚਾਣ ਦਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਿਆਣੀ ਬਾਕਰਪੁਰ ਦੇ ਰੂਪ ’ਚ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ’ਚ ਦਾਖ਼ਲ ਕਰਵਾਇਆ ਹੈ। ਪੀੜਤ ਨੇ ਦੱਸਿਆਕਿ ਉਸ ਦੀ ਦੁਕਾਨ ਦਾ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਉਸ ਦੀ ਦੁਕਾਨ ’ਚ ਭੰਨਤੋੜ ਕੀਤੀ ਗਈ ਸੀ, ਜਿਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਡਿਊਟੀ ਡਾਕਟਰ ਯੁਕਤਾ ਨੇ ਦੱਸਿਆ ਕਿ ਐੱਮਐੱਲਆਰ ਥਾਣਾ ਢਿਲਵਾਂ ਨੂੰ ਭੇਜ ਦਿੱਤੀ ਗਈ ਹੈ।