ਹਰਜੀ ਮਾਨ ਨੇ ਸ਼ੁਰੂ ਕਰਵਾਈ ਆਂਗਣਬਾੜੀ ਭਵਨ ਦੀ ਉਸਾਰੀ
ਹਰਜੀ ਮਾਨ ਨੇ ਪਿੰਡ ਹਰਬੰਸਪੁਰ ‘ਚ 10 ਲੱਖ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਆਂਗਣਬਾੜੀ ਭਵਨ ਦੀ ਉਸਾਰੀ ਦਾ ਕੰਮ
Publish Date: Tue, 24 Feb 2026 07:51 PM (IST)
Updated Date: Tue, 24 Feb 2026 07:55 PM (IST)
ਪਿੰਡ ਹਰਬੰਸਪੁਰ ‘ਚ 10 ਲੱਖ ਦੀ ਲਾਗਤ ਨਾਲ ਬਣੇਗਾ ਭਵਨ
ਫਗਵਾੜਾ : ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਤੇ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਅੱਜ ਹਲਕੇ ਦੇ ਪਿੰਡ ਹਰਬੰਸਪੁਰ ਵਿਖੇ ਵਿਕਾਸ ਦੀ ਨਵੀਂ ਲਹਿਰ ਤਹਿਤ 10 ਲੱਖ ਰੁਪਏ ਦੀ ਲਾਗਤ ਨਾਲ ਆਂਗਣਵਾੜੀ ਭਵਨ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਹਰਜੀ ਮਾਨ ਨੇ ਕਿਹਾ ਕਿ ਬੱਚਿਆਂ ਦੀ ਬਿਹਤਰ ਪਰਵਿਰਸ਼ ਤੇ ਔਰਤਾਂ ਦੀ ਸਹੂਲਤ ਲਈ ਮਜ਼ਬੂਤ ਬੁਨਿਆਦੀ ਢਾਂਚਾ ਤਿਆਰ ਕਰਨਾ ਸਰਕਾਰ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਵਿਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਤੇ ਕਿਸੇ ਵੀ ਪਿੰਡ ਨੂੰ ਵਿਕਾਸ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਪਿੰਡ ਦੇ ਪਤਵੰਤਿਆਂ ਤੇ ਵਸਨੀਕਾਂ ਨੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਦੇ ਨਾਲ ਹੀ ਹਲਕਾ ਇੰਚਾਰਜ ਹਰਜੀ ਮਾਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਆਂਗਣਵਾੜੀ ਭਵਨ ਦੀ ਉਸਾਰੀ ਨਾਲ ਬੱਚਿਆਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ ਤੇ ਮਹਿਲਾਵਾਂ ਨੂੰ ਵੀ ਵੱਡਾ ਲਾਭ ਹੋਵੇਗਾ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਸਮੇਂ ਪਿੰਡਾਂ ਵਿਚ ਜ਼ਮੀਨੀ ਪੱਧਰ ’ਤੇ ਵਿਕਾਸ ਦੇ ਕੰਮ ਹੋ ਰਹੇ ਹਨ, ਜਿਸ ਨਾਲ ਲੋਕਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਇੰਚਾਰਜ ਪ੍ਰਤੀ ਵਿਸ਼ਵਾਸ ਵਧਿਆ ਹੈ। ਇਸ ਮੌਕੇ ਅਜੇ ਕੁਮਾਰ ਹੈਪੀ ਬਲਾਕ ਸੰਮਤੀ ਮੈਂਬਰ, ਅਮਰਿੰਦਰ ਸਿੰਘ ਹਲਕਾ ਯੂਥ ਕੋਆਰਡੀਨੇਟਰ, ਲਖਵਿੰਦਰ ਕਲੇਰ ਬੀਡੀਪੀਓ ਫਗਵਾੜਾ, ਰਵੀ ਕੁਮਾਰ ਮੰਤਰੀ ਵਿਰਾਸਤ ਸੇਵਾ ਸੰਗਠਨ, ਸੁਰਿੰਦਰ ਕੁਮਾਰ ਏਪੀਓ, ਸਰਪੰਚ ਸਤਵਿੰਦਰ ਸਿੰਘ, ਪੰਚ ਬਚਿੱਤਰ ਸਿੰਘ, ਪੰਚ ਕੇਵਲ ਸਿੰਘ, ਪੰਚ ਗੇਜਾ ਸਿੰਘ, ਪੰਚ ਬੂਟਾ ਸਿੰਘ, ਪੰਚ ਹੁਸ਼ਿਆਰ ਸਿੰਘ, ਪੰਚ ਸੋਨੀ ਸਿੰਘ, ਪੰਚ ਗੁਰਦੀਸ਼ ਸਿੰਘ, ਬਲਵਿੰਦਰ ਕੁਮਾਰ ਸਾਬਕਾ ਸਰਪੰਚ, ਨਛੱਤਰ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ, ਰਣਜੀਤ ਸਿੰਘ ਸਾਬਕਾ ਪੰਚ, ਤੀਰਥ ਸਿੰਘ ਚੌਹਾਨ, ਮਾਸਟਰ ਪਰਮਜੀਤ ਸਿੰਘ ਚੌਹਾਨ, ਗੁਰਪ੍ਰੀਤ ਸਿੰਘ ਸ਼ਾਹ, ਕੁਲਵਰਨ ਸਿੰਘ, ਅਰਜਨ ਸਿੰਘ, ਗੁਰਪਾਲ ਸਿੰਘ, ਅਰਜਨ ਪਾਂਡਾ, ਕਿਰਪਾਲ ਸਿੰਘ, ਮਲਵਿੰਦਰ ਸਿੰਘ ਤੇ ਅਜਾਇਬ ਸਿੰਘ ਪ੍ਰਧਾਨ ਸਮੇਤ ਹੋਰ ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ।