ਹੈਂਡ ਹੇਲਡ ਰਿਫਰੈਕਟੋਮੀਟਰ ਦੀ ਟ੍ਰੇਨਿੰਗ ਦਿੱਤੀ
ਹੈਂਡ ਹੇਲਡ ਰਿਫਰੈਕਟੋਮੀਟਰ ਸਬੰਧੀ ਟ੍ਰੇਨਿੰਗ
Publish Date: Tue, 28 Apr 2026 07:17 PM (IST)
Updated Date: Tue, 28 Apr 2026 07:19 PM (IST)
ਸਕੂਲੀ ਵਿਦਿਆਰਥੀਆਂ ਦੀ ਮੌਕੇ ’ਤੇ ਹੀ ਹੋਏਗੀ ਅੱਖਾਂ ਦੀ ਸਕਰੀਨਿੰਗ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਿਹਤ ਵਿਭਾਗ ਕਪੂਰਥਲਾ ਵੱਲੋਂ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦੇ ਤਹਿਤ ਆਰਬੀਐੱਸਕੇ ਦੇ ਡਾਕਟਰਾਂ ਨੂੰ ਬੱਚਿਆਂ ਵਿਚ ਦ੍ਰਿਸ਼ਟੀ ਦੋਸ਼ਾਂ ਦੀ ਸਮੇਂ ਸਿਰ ਪਛਾਣ ਲਈ ਹੈਂਡ ਹੇਲਡ ਰਿਫਰੈਕਟੋਮੀਟਰ ਦੇ ਉਪਯੋਗ ਸਬੰਧੀ ਟ੍ਰੇਨਿੰਗ ਦਿੱਤੀ ਗਈ। ਸਿਵਲ ਸਰਜਨ ਕਪੂਰਥਲਾ ਡਾਕਟਰ ਸੰਜੀਵ ਭਗਤ ਨੇ ਦੱਸਿਆ ਕਿ ਉਕਤ ਟ੍ਰੇਨਿੰਗ ਦਾ ਉਦੇਸ਼ ਆਰਬੀਐੱਸਕੇ ਟੀਮਾਂ ਨੂੰ ਬਿਨ੍ਹਾਂ ਕਿਸੇ ਜਟਿਲ ਸੈੱਟਅੱਪ ਦੇ ਫੀਲਡ ਵਿਚ ਹੀ ਬੱਚਿਆਂ ਦੀਆਂ ਅੱਖਾਂ ਦੀ ਸਕਰੀਨਿੰਗ ਕਰਨ ਦੀ ਜਾਣਕਾਰੀ ਦੇਣਾ ਹੈ। ਉਨ੍ਹਾਂ ਦਸਿਆ ਕਿ ਹੁਣ ਪੋਰਟੇਬਲ ਡੀਵਾਈਸ ਦੇ ਜ਼ਰੀਏ ਸਕੂਲੀ ਵਿਦਿਆਰਥੀਆਂ ਦੀ ਨਜ਼ਰ ਦੀ ਮੌਕੇ ’ਤੇ ਹੀ ਜਾਂਚ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਨਿਤਿਨ ਕੌਲ ਵੱਲੋਂ ਉਕਤ ਡਿਵਾਈਸ ਦੇ ਉਪਯੋਗ ਬਾਰੇ ਪ੍ਰੈਕਟਿਕਲ ਜਾਣਕਾਰੀ ਆਰਬੀਐੱਸਕੇ ਦੇ ਡਾਕਟਰਾਂ ਨੂੰ ਮੁਹੱਈਆ ਕਰਵਾਈ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਕਪੂਰਥਲਾ ਡਾ. ਅਨੂੰ ਸ਼ਰਮਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ, ਡਾ. ਰਾਜੀਵ ਭਗਤ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ ਰਣਜੀਤ ਕੌਰ ਤੇ ਹੋਰ ਹਾਜ਼ਰ ਸਨ।