ਹਲਕਾ ਇੰਚਾਰਜ ਡਾ. ਰਾਜਕੁਮਾਰ ਚੱਬੇਵਾਲ ਨੇ ਫਗਵਾੜਾ ਦੇ ਲੋਕਾਂ ਦੀ ਸੇਵਾ ‘ਚ 24 ਘੰਟੇ ਹਾਜਰ ਰਹਿਣ ਦਾ ਦਿੱਤਾ ਭਰੋਸਾ

ਫਗਵਾੜਾ ਦੇ ਲੋਕਾਂ ਦੀ ਸੇਵਾ ‘ਚ 24 ਘੰਟੇ ਹਾਜਰ ਰਹਿਣ ਦਾ ਦਿੱਤਾ ਭਰੋਸਾ
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ‘ਆਪ’ ਪਾਰਟੀ ਦੇ ਨਵ-ਨਿਯੁਕਤ ਹਲਕਾ ਫਗਵਾੜਾ ਇੰਚਾਰਜ ਵਜੋਂ ਪਾਰਟੀ ਵਰਕਰਾਂ ਤੇ ਸਮਰਥਕਾਂ ਨਾਲ ਰੂਬਰੂ ਹੋਣ ਪਹੁੰਚੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਦਾ ਹਜਾਰਾਂ ਵਰਕਰਾਂ ਅਤੇ ਸਮਰਥਕਾਂ ਨੇ ਬੜੀ ਗਰਮ ਜੋਸ਼ੀ ਦੇ ਨਾਲ ਭਰਵਾਂ ਸਵਾਗਤ ਕੀਤਾ। ਉਨ੍ਹਾਂ ਦੇ ਸਨਮਾਨ ‘ਚ ਇਕ ਸ਼ਾਨਦਾਰ ਸਮਾਗਮ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਦੀ ਅਗਵਾਈ ਹੇਠ ਕੇਜੀ ਰਿਜੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਰੱਖਿਆ ਗਿਆ ਸੀ। ਸਮਰਥਕਾਂ ਦੇ ਹੜ ਨੂੰ ਦੇਖ ਜੋਸ਼ ‘ਚ ਆਏ ਡਾ. ਚੱਬੇਵਾਲ ਨੇ ਜਿੱਥੇ ਫਗਵਾੜਾ ਦੇ ਲੋਕਾਂ ਦੀ ਦਿਲੋਂ ਜਾਨ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ, ਉੱਥੇ ਹੀ ਇਸ ਸਮਾਗਮ ਤੋਂ ਨਦਾਰਦ ਰਹੇ ਕੁੱਝ ਸੀਨੀਅਰ ਆਗੂਆਂ ਦਾ ਨਾਮ ਲਏ ਬਿਨਾਂ ਕਿਹਾ ਕਿ ਪਾਰਟੀ ਪੱਧਰ ‘ਤੇ ਹਰ ਕਿਸੇ ਨੂੰ ਸੱਦਾ ਦਿੱਤਾ ਗਿਆ ਸੀ, ਜੋ ਨਹੀਂ ਆਏ ਉਨ੍ਹਾਂ ਨਾਲ ਕੋਈ ਗਿਲਾ ਨਹੀਂ। ਉਨ੍ਹਾਂ ਕਿਹਾ ਕਿ ਫਗਵਾੜਾ ‘ਚ ਪਾਰਟੀ ਨੂੰ ਮਜਬੂਤ ਬਨਾਉਣ ਵਿੱਚ ਛੋਟੇ-ਵੱਡੇ ਆਗੂਆਂ ਨੇ ਜੋ ਯਤਨ ਕੀਤੇ ਹਨ, ਉਹ ਸ਼ਲਾਘਾਯੋਗ ਹਨ।
ਡਾ. ਚੱਬੇਵਾਲ ਨੇ ਕਿਹਾ ਕਿ ਹੁਣ ਫਗਵਾੜਾ ਉਨ੍ਹਾਂ ਦੀ ਕਰਮ ਭੂਮੀ ਹੈ ਤੇ ਜਲਦੀ ਹੀ ਕੋਠੀ ਲੈ ਕੇ ਹਰ ਸਮੇਂ ਲੋਕਾਂ ਦੀ ਸੇਵਾ ਲਈ ਸਮਰਪਿਤ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਫਗਵਾੜਾ ‘ਚ ਆਪਣਾ ਦਫਤਰ ਖੋਲ੍ਹਣ ਦੀ ਗੱਲ ਕਹੀ ਜੋ 24 ਘੰਟੇ ਖੁੱਲਾ ਰਹੇਗਾ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਰਚਿਆਂ ਤੇ ਖਰਚਿਆਂ ਤੋਂ ਪੂਰੀ ਆਜਾਦੀ ਮਿਲੇਗੀ। ਇਸ ਦੌਰਾਨ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਤੋਂ ਇਲਾਵਾ ਮੇਅਰ ਰਾਮਪਾਲ ਉੱਪਲ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ, ਸੀਨੀਅਰ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ, ਜਿਲ੍ਹਾ ਸਕੱਤਰ ਸੰਤੋਸ਼ ਗੋਗੀ ਅਤੇ ਜਿਲ੍ਹਾ ਯੋਜਨਾ ਬੋਰਡ ਦੀ ਸਾਬਕਾ ਚੇਅਰਪਰਸਨ ਲਲਿਤ ਸਕਲਾਨੀ, ਪ੍ਰਿੰਸੀਪਲ ਹਰਮੇਸ਼ ਪਾਠਕ, ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਅਤੇ ਸੀਮਾ ਰਾਣਾ ਨੇ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਪਾਰਟੀ ਦੇ ਸਮੂਹ ਵਰਕਰ ਇਕਜੁਟਤਾ ਦੇ ਨਾਲ ਉਨ੍ਹਾਂ ਦਾ ਸਾਥ ਦੇਣਗੇ ਅਤੇ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਬਣਾਇਆ ਜਾਵੇਗਾ ਤਾਂ ਜੋ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਫਗਵਾੜਾ ਸੀਟ ਨੂੰ ਭਾਰੀ ਵੋਟਾਂ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਇਆ ਜਾ ਸਕੇ।
ਇਸ ਮੌਕੇ ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ, ਸੰਗਠਨ ਇੰਚਾਰਜ ਗੁਰਦੀਪ ਸਿੰਘ ਦੀਪਾ, ਓਮ ਪ੍ਰਕਾਸ਼ ਬਿੱਟੂ, ਰਵੀ ਸਿੱਧੂ ਕੌਂਸਲਰ, ਰਾਜਾ ਕੌਲਸਰ, ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ ਕਿਰਨਾ, ਗੋਰਾ ਹਰਦਾਸਪੁਰ, ਵਰੁਣ ਬੰਗੜ ਸਰੰਪਚ ਚੱਕ ਹਕੀਮ, ਸਾਬਕਾ ਸਰਪੰਚ ਓਮ ਪ੍ਰਕਾਸ ਵਜੀਦੋਵਾਲ, ਵਿਜੇ ਕੁਮਾਰ ਸਰਪੰਚ ਪੰਡੋਰੀ ਜਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਕਪੂਰਥਲਾ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਰਣਜੀਤ ਸਿੰਘ ਕਲੇਰ ਸਰਪੰਚ, ਗੁਰਮੀਤ ਸਿੰਘ ਗੋਗੀ, ਨਿਰਮਲ ਸਿੰਘ, ਸੁਖਦੇਵ ਸਿੰਘ, ਹਰਮੇਸ਼ ਸਿੰਘ ਫਤਿਹਗੜ੍ਹ, ਬਲਵੀਰ ਠਾਕੁਰ,ਸਮਰ ਗੁਪਤਾ, ਪੁਰਸ਼ੋਤਮ ਸਿੰਘ ਵਾਹਦ, ਬਲਰਾਜ ਬਾਉ, ਡਾ. ਰਮੇਸ਼, ਜਸਪਾਲ ਸਿੰਘ, ਕਰਨ ਉੱਪਲ, ਜਸਵੀਰ ਕੌਰ, ਪ੍ਰਦੀਪ ਕੌਰ, ਅਨੁਰਾਧਾ, ਰੇਨੂੰ, ਰੀਨਾ, ਰੀਤਿਕਾ, ਕਿਰਨ, ਗੁਰਪ੍ਰੀਤ, ਪਰਵੀਨ ਤੋਂ ਇਲਾਵਾ ਅਜਾਦ ਯੂਥ ਕਲੱਬ ਫਗਵਾੜਾ ਦੀ ਪੂਰੀ ਟੀਮ, ਸੰਗਠਨ ਇੰਚਾਰਜ, ਬਲਾਕ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਹਾਜਰ ਸਨ।