ਗੁਰਵਿੰਦਰ ਕੌਰ ਬਲਾਕ ਕਮੇਟੀ ਕਪੂਰਥਲਾ ਦੀ ਚੇਅਰਪਰਸਨ, ਮਲਕੀਤ ਸਿੰਘ ਵਾਈਸ-ਚੇਅਰਪਰਸਨ ਚੁਣੇ ਗਏ
ਗੁਰਵਿੰਦਰ ਕੌਰ ਬਲਾਕ ਕਮੇਟੀ ਕਪੂਰਥਲਾ ਦੀ ਚੇਅਰਪਰਸਨ, ਮਲਕੀਤ ਸਿੰਘ ਵਾਈਸ-ਚੇਅਰਪਰਸਨ ਚੁਣੇ ਗਏ
Publish Date: Thu, 05 Mar 2026 10:13 PM (IST)
Updated Date: Thu, 05 Mar 2026 10:15 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਅੱਜ ਕਪੂਰਥਲਾ ਬਲਾਕ ਕਮੇਟੀ ਚੋਣਾਂ ਵਿਚ ਪਿੰਡ ਤਲਵੰਡੀ ਮਹਿਮਾ ਦੇ ਵਸਨੀਕ ਜਸਵੰਤ ਸਿੰਘ ਲਾਡੀ ਦੀ ਪਤਨੀ ਗੁਰਵਿੰਦਰ ਕੌਰ ਨੂੰ ਸਰਬਸੰਮਤੀ ਨਾਲ ਚੇਅਰਮੈਨ ਤੇ ਮਲਕੀਤ ਸਿੰਘ (ਸੇਵਾਮੁਕਤ ਈਟੀਓ) ਨੂੰ ਵਾਈਸ-ਚੇਅਰਪਰਸਨ ਚੁਣਿਆ ਗਿਆ। ਮੌਜੂਦ ਮੈਂਬਰਾਂ ਨੇ ਸਰਬਸੰਮਤੀ ਨਾਲ ਦੋਵਾਂ ਉਮੀਦਵਾਰਾਂ ਦਾ ਸਮਰਥਨ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਮੌਜੂਦ ਸਨ ਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਨਵ-ਨਿਯੁਕਤ ਚੇਅਰਪਰਸਨ ਗੁਰਵਿੰਦਰ ਕੌਰ ਤੇ ਵਾਈਸ-ਚੇਅਰਪਰਸਨ ਮਲਕੀਤ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਬਲਾਕ ਦੇ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਨੂੰ ਤਰਜੀਹ ਦੇਣਗੇ।