ਗੁਰੂ ਨਾਨਕ ਸਕੂਲ ਨਡਾਲਾ ਦਾ ਨਤੀਜਾ ਸ਼ਾਨਦਾਰ ਰਿਹਾ
ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦਾ ਸੀਬੀਐਸਈ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 14 May 2026 08:53 PM (IST)
Updated Date: Thu, 14 May 2026 08:54 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਨਡਾਲਾ ਦਾ ਸੀਬੀਐੱਸਈ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ, ਗੁਰੂ ਨਾਨਕ ਪ੍ਰੇਮ ਕਰਮਸਰ ਪਬਲਿਕ ਸਕੂਲ ਜੋ ਕਿ ਸੱਚਖੰਡ ਵਾਸੀ ਸੰਤ ਮਹਾਰਾਜ ਰੌਸ਼ਨ ਸਿੰਘ ਤੇ ਮੌਜੂਦਾ ਪ੍ਰਧਾਨ ਸੰਤ ਮਹਾਰਾਜ ਬਾਬਾ ਤਰਲੋਕ ਸਿੰਘ ਦੀ ਯੋਗ ਅਗਵਾਈ ਸਦਕਾ ਚੱਲ ਰਿਹਾ ਹੈ। ਇਸ ਸਾਲ ਬਾਰਵੀਂ ਜਮਾਤ ਦੇ ਕੁੱਲ 77 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ। ਬਾਰਵੀਂ ਜਮਾਤ ਦੇ ਕਾਮਰਸ ਗਰੁੱਪ ਵਿਚੋਂ ਪਵਨਪ੍ਰੀਤ ਕੌਰ ਨੇ 98%, ਸਾਇੰਸ ਗਰੁੱਪ ਵਿਚੋਂ ਮਨਪ੍ਰੀਤ ਕੌਰ ਨੇ 86.4%, ਆਰਟਸ ਗਰੁੱਪ ਵਿਚੋਂ ਹੈਰੀ ਮੰਡ ਨੇ 83% ਪ੍ਰਾਪਤ ਕੀਤੇ। ਇਸੇ ਜਮਾਤ ਦੇ ਚਾਰ ਵਿਦਿਆਰਥੀਆਂ ਨੇ ਪੰਜਾਬੀ ਵਿਚੋਂ 100 ਅੰਕ, ਅਕਾਊਟਸ ਤੇ ਅੰਗਰੇਜ਼ੀ ਵਿਚੋਂ 99 ਅੰਕ, ਇਕਨਾਮਿਕਸ ਵਿਚੋਂ 97 ਅੰਕ ਤੇ ਬਿਜ਼ਨੈੱਸ ਸਟੱਡੀ ਵਿਚ 95 ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਮੌਜੂਦਾ ਪ੍ਰਧਾਨ ਸੰਤ ਮਹਾਰਾਜ ਤਰਲੋਕ ਸਿੰਘ ਤੇ ਪ੍ਰਿੰਸੀਪਲ ਦਲਵੀਰ ਕੌਰ ਨੇ ਸਾਰੇ ਵਿਦਿਆਰਥੀਆਂ, ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।