ਬਾਵਾ ਚਰਨਜੀਤ ਸਿੰਘ ਦੀ 42 ਵੀ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਇਆ
-ਮੈਡੀਕਲ ਕੈਂਪ ਦੌਰਾਨ 415 ਲੋਕਾਂ ਦੀ ਕੀਤੀ ਜਾਂਚ, 15 ਮਰੀਜ਼ ਆਪ੍ਰੇਸ਼ਨ ਲਈ ਚੁਣੇ
3ਕੇਪੀਟੀ25) ਬਾਵਾ ਚਰਨਜੀਤ ਸਿੰਘ ਦੀ ਬਰਸੀ ਮੌਕੇ ਭਾਈ ਅਜੀਤ ਸਿੰਘ ਅਕਬਰਪੁਰ ਵਾਲੇ ਕੀਰਤਨ ਕਰਨ ਮੌਕੇ ਸੰਗਤ ’ਚ ਬੈਠੇ ਬੀਬੀ ਜਗੀਰ ਕੌਰ ਯੁਵਰਾਜ ਭੁਪਿੰਦਰ ਸਿੰਘ ਤੇ ਹੋਰ।
3ਕੇਪੀਟੀ27) ਸੰਗਤ ਨੂੰ ਸੰਬੋਧਨ ਕਰਦੇ ਬੀਬੀ ਜਗੀਰ ਕੌਰ ਤੇ ਹੋਰ ਵੱਖ-ਵੱਖ ਬੁਲਾਰੇ।
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ, ਬੇਗੋਵਾਲ :
ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਮੁੱਖ ਸੇਵਾਦਾਰ ਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਜਗੀਰ ਕੌਰ ਦੇ ਮਹਿਰੂਮ ਪਤੀ ਬਾਵਾ ਚਰਨਜੀਤ ਸਿੰਘ ਦੀ42ਵੀਂ ਸਲਾਨਾ ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਭਾਈ ਅਜੀਤ ਸਿੰਘ ਅਕਬਰਪੁਰ ਵਾਲੇ, ਭਾਈ ਗੁਰਮੁਖ ਸਿੰਘ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ, ਭਾਈ ਸੁਲੱਖਣ ਸਿੰਘ ਆਦਿ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਨਾਲ ਜੋੜਿਆ। ਇਸ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਸੰਸਾਰਿਕ ਤੌਰ ’ਤੇ ਉਹਨਾਂ ਦੇ ਪਤੀ ਨੂੰ ਗਿਆ ਨੂੰ 42 ਸਾਲ ਹੋ ਗਏ ਹਨ ਪਰ ਪਰਮਾਤਮਾ ਰੂਪੀ ਪਤੀ ਨੇ ਹਮੇਸ਼ਾ ਉਨਾਂ ਦੇ ਅੰਗ ਸੰਗ ਹੋ ਕੇ ਜਿੱਥੇ ਸੰਸਾਰ ਵਿੱਚ ਵਿਚਰਨ ਦਾ ਬਲ ਬਖਸ਼ਿਆ ਉੱਥੇ ਹਮੇਸ਼ਾ ਨਾਮ ਬਾਣੀ ਤੇ ਸਿਮਰਨ ਬਖਸ਼ਿਆ ਹੈ, ਜਿਸ ਦੀ ਬਦੌਲਤ ਅੱਜ ਤੁਹਾਡੀ ਸੰਗਤ ਦੀ ਚਾਹੇ ਉਹ ਧਾਰਮਿਕ ਖੇਤਰ ਹੋਵੇ ਚਾਹੇ ਉਹ ਸਿਆਸੀ ਖੇਤਰ ਹੋਵੇ, ਭਾਵੇਂ ਉਹ ਸਮਾਜਿਕ ਖੇਤਰ ਹੋਵੇ। ਤੁਹਾਡੀ ਨਿਮਾਣੀ ਸੇਵਾਦਾਰ ਹੋ ਕੇ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੀ ਹਾਂ। ਉਹਨਾਂ ਕਿਹਾ ਕਿ ਸੰਗਤ ਦੇ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਅਸ਼ੀਰਵਾਦ ਸਦਕਾ ਅੱਜ ਤੁਹਾਡੀ ਨਿਮਾਣੀ ਸੇਵਾਦਾਰ ਸਿੱਖ ਕੌਮ ਵਿੱਚ ਤੇ ਪੰਜਾਬ ਦੇ ਵੱਖ ਵੱਖ ਮਾਮਲਿਆਂ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨਿਭਾਅ ਚੁੱਕੀ ਹਾਂ, ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਸਮੇਂ ਕੁਦਰਤੀ ਆਫਤ ਨਾਲ ਭਾਵ ਕਿ ਹੜ੍ਹਾਂ ਨਾਲ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਹੈ ਪਰ ਅਫਸੋਸ ਰਾਜ ਅਤੇ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਦੇ ਉਨ੍ਹਾਂ ਬਹਾਦਰ ਸੂਰਵੀਰ ਯੋਧਿਆਂ ਤੇ ਅੰਨ ਦਾਤਾ ਕਹਾਉਣ ਵਾਲਿਆਂ ਦੀ ਬਾਂਹ ਨਹੀਂ ਫੜੀ। ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਟਵੀਟ ਕਰਕੇ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਉਹ ਪਿਛਲੇ ਕੁਝ ਦਿਨਾਂ ਤੋਂ ਮੰਡ ਇਲਾਕੇ ’ਚ ਫੀਡ, ਲੰਗਰ ਤੇ ਹੋਰ ਜ਼ਰੂਰੀ ਵਸਤਾਂ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਵੱਲੋਂ ਪਹੁੰਚਾ ਰਹੇ ਹਨ। ਇਸ ਤੋਂ ਪਹਿਲਾਂ ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਸਾਬਕਾ ਚੇਅਰਮੈਨ ਰਣਜੀਤ ਸਿੰਘ ਬਿੱਟੂ ਆਦਿ ਨੇ ਵੀ ਬਾਬਾ ਚਰਨਜੀਤ ਸਿੰਘ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸੇ ਦੌਰਾਨ ਹਰ ਸਾਲ ਵਾਂਗ ਇਕ ਮੁਫ਼ਤ ਮੈਡੀਕਲ ਕੈਂਪ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ 415 ਮਰੀਜ਼ਾਂ ਦਾ ਮੁਆਇਨਾ ਕੀਤਾ, ਨਾਲ ਹੀ ਉਹਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ 15 ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਹੋਣੇ ਪਾਏ ਗਏ, ਜਿਨ੍ਹਾਂ ਦਾ ਭਵਿੱਖ ’ਚ ਬੇਗੋਵਾਲ ਤੋਂ ਲਿਜਾ ਕੇ ਗੁਰੂ ਰਾਮਦਾਸ ਹਸਪਤਾਲ ਵਿਖੇ ਆਪਰੇਸ਼ਨ ਕਰਵਾਇਆ ਜਾਏਗਾ। ਇਸ ਸਮੇਂ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਸਥਾਨ ਦੀ ਮੈਨੇਜਰ ਯੁਵਰਾਜ ਭੁਪਿੰਦਰ ਸਿੰਘ, ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਵਿਜੋਲਾ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਕੌਂਸਲਰ ਵਿਕਰਮਜੀਤ ਸਿੰਘ ਵਿੱਕੀ, ਪ੍ਰਿੰਸੀਪਲ ਸੇਵਾ ਸਿੰਘ ਭਦਾਸ, ਹੈਡ ਮਾਸਟਰ ਫੁੰਮਣ ਸਿੰਘ, ਮਾਸਟਰ ਰੂੜ ਸਿੰਘ, ਜਰਨੈਲ ਸਿੰਘ ਸਾਬਕਾ ਸਰਪੰਚ ਟਾਂਡੀ, ਸੁਖਦੇਵ ਸਿੰਘ ਸਾਬਕਾ ਸਰਪੰਚ, ਤਰਲੋਕ ਸਿੰਘ ਭਦਾਸ, ਜਸਵੰਤ ਸਿੰਘ ਫਰਾਸ, ਮਾਸਟਰ ਹਜੂਰਸਿੰਘ, ਬਲਵਿੰਦਰ ਸਿੰਘ ਕਰਨੈਲਗੰਜ, ਅਮਰੀਕ ਸਿੰਘ ਨਡਾਲੀ, ਹੈੱਡਮਾਸਟਰ ਨਿਸ਼ਾਨ ਸਿੰਘ, ਨੰਬਰਦਾਰ ਸੁਰਜੀਤ ਸਿੰਘ ਦੋਲੋਵਾਲ, ਜਗਤਾਰ ਸਿੰਘ ਜੇਈ, ਸੁਖਵਿੰਦਰ ਸਿੰਘ ਸੁੱਖਾ ਵਾਰਡ ਨੰਬਰ ਦੋ, ਨਗਰ ਪੰਚਾਇਤ ਨਡਾਲਾ ਦੇ ਸਾਬਕਾ ਪ੍ਰਧਾਨ ਡਾ. ਨਰਿੰਦਰ ਪਾਲ ਬਾਵਾ, ਡੀਐਸਪੀ ਸੁਰਿੰਦਰ ਸਿੰਘ ਨਡਾਲਾ, ਮੁਖਤਿਆਰ ਸਿੰਘ ਭਗਵਾਨਪੁਰ, ਬਲਵਿੰਦਰ ਸਿੰਘ ਨੰਗਲ ਲੁਬਾਣਾ ਬਲਾਕ ਸੰਮਤੀ ਮੈਂਬਰ, ਜੋਗਿੰਦਰ ਸਿੰਘ ਸਾਬਕਾ ਸਰਪੰਚ ਧੱਕੜ, ਨੰਬਰਦਾਰ ਗੁਰਦੀਪ ਸਿੰਘ, ਅਮਰੀਕ ਸਿੰਘ ਸਰਪੰਚ ਰਾਵਾਂ, ਦਲਜੀਤ ਕੌਰ ਪ੍ਰਧਾਨ, ਗੁਰਦੀਪ ਕੌਰ, ਸ਼ਰਨਜੀਤ ਕੌਰ, ਲਖਵਿੰਦਰ ਸਿੰਘ ਆੜ੍ਹਤੀ, ਕਸ਼ਮੀਰ ਸਿੰਘ ਸਰਪੰਚ ਸਿੰਘ ਦੋਲੋਵਾਲ ਆਦਿ ਹਾਜ਼ਰ ਸਨ। ਇਸ ਸਟੇਜ ਦੀ ਸੇਵਾ ਬਲਜਿੰਦਰ ਸਿੰਘ ਬੱਬੂ ਟਾਹਲੀ ਨੇ ਨਿਭਾਈ।