ਗੈਸਟ ਫੈਕਲਟੀ ਇੰਸਟਰਕਟਰ ਭਰਤੀ ਲਈ ਇੰਟਰਵਿਊ 11 ਨੂੰ
ਗੈਸਟ ਫੈਕਲਟੀ ਇੰਸਟਰਕਟਰ ਭਰਤੀ ਲਈ ਇੰਟਰਵਿਊ ਸਰਕਾਰੀ ਆਈ.ਟੀ.ਆਈ. ਕਪੂਰਥਲਾ
Publish Date: Thu, 30 Apr 2026 06:30 PM (IST)
Updated Date: Thu, 30 Apr 2026 06:32 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਇੰਸਟੀਚਿਊਟ ਮੈਨੇਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਕਪੂਰਥਲਾ ਵੱਲੋਂ ਸੈਸ਼ਨ 2026-27 ਲਈ ਟਰੇਡਾਂ ਜਿਵੇਂ ਕਿ ਇਲੈਕਟ੍ਰੀਸ਼ੀਅਨ, ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ, ਵੈਲਡਰ, ਵੁੱਡ ਵਰਕ ਟੈਕਨੀਸ਼ੀਅਨ (ਕਾਰਪੈਂਟਰ), ਪਲੰਬਰ, ਫਿਟਰ, ਮਸ਼ੀਨਿਸਟ, ਟਰਨਰ ਤੇ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਵੈਲਡ ਅਤੇ ਪਲੰਬਰ ਦੀਆਂ ਚੱਲ ਰਹੀਆਂ ਟਰੇਡਾਂ ਵਿਚ ਗੈਸਟ ਫੈਕਲਟੀ ਇੰਸਟਰਕਟਰਜ਼ ਨੂੰ ਆਰਜ਼ੀ ਤੌਰ ਤੇ ਰੱਖਣ ਦੀ ਤਜਵੀਜ਼ ਦਿੱਤੀ ਗਈ ਹੈ। ਇਸ ਅਸਾਮੀਆਂ ਲਈ ਮਾਣ-ਭੇਟਾ/ਤਨਖਾਹ 15000/- ਰੁਪਏ ਪ੍ਰਤੀ ਮਹੀਨਾ ਦੇ ਆਧਾਰ ਤੇ ਹੋਣਗੀਆਂ। ਲੋੜੀਂਦੀਆਂ ਯੋਗਤਾਵਾਂ ਡਾਇਰੈਕਟਰ ਜਨਰਲ ਟ੍ਰੇਨਿੰਗ, ਭਾਰਤ ਸਰਕਾਰ ਦੀ ਵੈਬਸਾਈਟ ਐਚਟੀਟੀਪੀਐੱਸ://ਡੀਜੀਟੀ.ਜੀਓਵੀ.ਇੰਨ/ਸੀਟੀਐੱਸ-ਡੀਟੇਲਜ਼ ਤੇ ਉਪਲਬਧ ਹਨ। ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਕੱਤਰ ਸ਼ਕਤੀ ਸਿੰਘ ਨੇ ਦੱਸਿਆ ਕਿ ਜੋ ਉਮੀਦਵਾਰ ਉਕਤ ਅਸਾਮੀਆਂ ਲਈ ਲੋੜੀਂਦੀਆਂ ਯੋਗਤਾਵਾਂ ਅਤੇ ਸ਼ਰਤਾਂ ਤੇ ਖਰੇ ਉਤਰਦੇ ਹਨ, ਉਹ ਆਪਣੀ ਯੋਗਤਾ ਅਤੇ ਤਜਰਬੇ ਨਾਲ ਸਬੰਧਤ ਅਸਲ ਦਸਤਾਵੇਜ਼ ਅਤੇ ਸੈਲਫ-ਅਟੈਸਟਡ ਨਕਲਾਂ ਸਮੇਤ 11 ਮਈ 2026 ਨੂੰ ਸਵੇਰੇ 11:00 ਵਜੇ ਸਰਕਾਰੀ ਆਈ.ਟੀ.ਆਈ., ਕਪੂਰਥਲਾ ਵਿਖੇ ਹੋਣ ਵਾਲੇ ਵਾਕ ਇਨ ਇੰਟਰਵਿਊ ਵਿੱਚ ਸ਼ਾਮਿਲ ਹੋ ਸਕਦੇ ਹਨ। ਉਮੀਦਵਾਰਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਇੰਟਰਵਿਊ ਵਿੱਚ ਸ਼ਾਮਿਲ ਹੋਣ ਲਈ ਕਿਸੇ ਵੀ ਕਿਸਮ ਦਾ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।