ਬ੍ਰਿਗੇਡੀਅਰ ਭਾਰਦਵਾਜ ਨੇ ਕੀਤਾ ਸਾਲਾਨਾ ਪ੍ਰਸ਼ਾਸਕੀ ਨਿਰੀਖਣ
ਗਰੁੱਪ ਕੈਪਟਨ ਬ੍ਰਿਗੇਡੀਅਰ ਏ.ਕੇ. ਭਾਰਦਵਾਜ ਨੇ ਕਪੂਰਥਲਾ ’ਚ ਐਨਸੀਸੀ ਇਕਾਈਆਂ ਦਾ ਸਾਲਾਨਾ ਪ੍ਰਸ਼ਾਸਕੀ ਨਿਰੀਖਣ ਕੀਤਾ
Publish Date: Tue, 19 May 2026 07:37 PM (IST)
Updated Date: Tue, 19 May 2026 07:39 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਬ੍ਰਿਗੇਡੀਅਰ ਏਕੇ ਭਾਰਦਵਾਜ, ਗਰੁੱਪ ਕਮਾਂਡਰ, ਜਲੰਧਰ ਗਰੁੱਪ ਐੱਨਸੀਸੀ ਨੇ 19 ਮਈ 2026 ਨੂੰ ਟ੍ਰੇਨਿੰਗ ਵਰ੍ਹੇ 2025-26 ਦੇ ਸਾਲਾਨਾ ਪ੍ਰਸ਼ਾਸਕੀ ਨਿਰੀਖਣ ਲਈ ਨੰਬਰ 1 ਕੰਪਨੀ ਐੱਨਸੀਸੀ, ਸੈਨਿਕ ਸਕੂਲ ਕਪੂਰਥਲਾ ਤੇ 21 ਪੰਜਾਬ ਬਟਾਲਿਅਨ ਐੱਨਸੀਸੀ, ਕਪੂਰਥਲਾ ਦਾ ਦੌਰਾ ਕੀਤਾ। ਦੋਵਾਂ ਇਕਾਈਆਂ ਵਿਚ ਪਹੁੰਚਣ ‘ਤੇ ਗਰੁੱਪ ਕਮਾਂਡਰ ਦਾ ਗਾਰਡ ਆਫ ਆਨਰ ਨਾਲ ਸਵਾਗਤ ਕੀਤਾ ਗਿਆ। ਦੌਰੇ ਦੌਰਾਨ ਆਫਿਸਰ ਕਮਾਂਡਿੰਗ ਤੇ ਕਮਾਂਡਿੰਗ ਆਫਿਸਰ ਨੇ ਗਰੁੱਪ ਕਮਾਂਡਰ ਨੂੰ ਟ੍ਰੇਨਿੰਗ ਵਰ੍ਹੇ 2025-26 ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਤੇ ਵਰ੍ਹੇ 2026-27 ਲਈ ਟ੍ਰੇਨਿੰਗ ਯੋਜਨਾਵਾਂ ਪੇਸ਼ ਕੀਤੀਆਂ। ਬ੍ਰਿਗੇਡੀਅਰ ਭਾਰਦਵਾਜ ਨੇ ਕੈਡਟਾਂ ਨਾਲ ਗੱਲਬਾਤ ਕੀਤਾ, ਆਪਣੇ ਅਨੁਭਵ ਸਾਂਝੇ ਕੀਤੇ ਤੇ ਉਨ੍ਹਾਂ ਨੂੰ ਅਨੁਸ਼ਾਸਨ, ਨੇਤ੍ਰਿਤਵ ਤੇ ਦੇਸ਼ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਗਰੁੱਪ ਕਮਾਂਡਰ ਨੇ ਦੋਵਾਂ ਇਕਾਈਆਂ ਵੱਲੋਂ ਟ੍ਰੇਨਿੰਗ ਮਿਆਰ ਕਾਇਮ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ ਤੇ ਸਟਾਫ ਤੇ ਕੈਡਟਾਂ ਦੀ ਨਿਸ਼ਠਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਐੱਨਸੀਸੀ ਦਾ ਮੁੱਖ ਉਦੇਸ਼ ਉੱਚ ਗੁਣਵੱਤਾ ਵਾਲੀ ਟ੍ਰੇਨਿੰਗ ਪ੍ਰਦਾਨ ਕਰਨਾ ਹੈ, ਜਿਸ ਨਾਲ ਕੈਡਟ ਜ਼ਿੰਮੇਵਾਰ ਨਾਗਰਿਕ ਤੇ ਭਵਿੱਖ ਦੇ ਨੇਤਾ ਬਣ ਸਕਣ। ਇਹ ਦੌਰਾ ਕੈਡਟਾਂ ਤੇ ਸਟਾਫ ਲਈ ਪ੍ਰੇਰਣਾ ਦਾ ਸਰੋਤ ਬਣਿਆ ਤੇ ਯੁਵਾ ਵਿਕਾਸ ਰਾਹੀਂ ਰਾਸ਼ਟਰ ਨਿਰਮਾਣ ਪ੍ਰਤੀ ਐੱਨਸੀਸੀ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ।