ਨਡਾਲਾ ਦੇ ਸੈਨਟਰੀ ਇੰਸਪੈਕਟਰ ਨੂੰ ਦਿੱਤੀ ਵਿਦਾਇਗੀ ਪਾਰਟੀ
ਨਗਰ ਪੰਚਾਇਤ ਨਡਾਲਾ ਦੇ ਸੈਨਟਰੀ ਇੰਸਪੈਕਟਰ ਦੀ ਰਿਟਾਇਰਮੈਂਟ ‘ਤੇ ਸ਼ਾਨਦਾਰ ਵਿਦਾਇਗੀ ਸਮਾਰੋਹ
Publish Date: Sun, 03 May 2026 08:20 PM (IST)
Updated Date: Sun, 03 May 2026 08:23 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਨਗਰ ਪੰਚਾਇਤ ਨਡਾਲਾ ਦੇ ਸੈਨਟਰੀ ਇੰਸਪੈਕਟਰ ਭੁਪਿੰਦਰ ਸਿੰਘ ਦੀ ਰਿਟਾਇਰਮੈਂਟ ਮੌਕੇ ਇਕ ਸ਼ਾਨਦਾਰ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਨਗਰ ਪੰਚਾਇਤ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਸ਼ਮੂਲੀਅਤ ਕਰਦੇ ਹੋਏ ਭੁਪਿੰਦਰ ਸਿੰਘ ਨੂੰ ਭਾਵੁਕ ਵਿਦਾਇਗੀ ਦਿੱਤੀ ਗਈ। ਇਸ ਮੌਕੇ ਈਓ ਬਲਜੀਤ ਸਿੰਘ ਬਿਲਗਾ, ਪ੍ਰਧਾਨ ਬਲਜੀਤ ਕੌਰ ਵਾਲੀਆ, ਮੀਤ ਪ੍ਰਧਾਨ ਸੰਦੀਪ ਪਸ਼ਰੀਚਾ, ਅਵਤਾਰ ਸਿੰਘ ਵਾਲੀਆ ਸਮੇਤ ਹੋਰਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭੁਪਿੰਦਰ ਸਿੰਘ ਨੇ ਆਪਣੇ ਸੇਵਾ ਕਾਲ ਦੌਰਾਨ ਇਮਾਨਦਾਰੀ, ਲਗਨ ਤੇ ਨਿਸ਼ਠਾ ਨਾਲ ਡਿਊਟੀ ਨਿਭਾਈ ਹੈ। ਉਨ੍ਹਾਂ ਨੇ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਸੁਧਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਮਾਰੋਹ ਦੌਰਾਨ ਸੇਵਾਮੁਕਤ ਹੋ ਰਹੇ ਭੁਪਿੰਦਰ ਸਿੰਘ ਨੂੰ ਸ਼ਾਲ, ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਭੁਪਿੰਦਰ ਸਿੰਘ ਨੇ ਨਗਰ ਪੰਚਾਇਤ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੇਵਾ ਦੌਰਾਨ ਮਿਲਿਆ ਪਿਆਰ ਤੇ ਸਹਿਯੋਗ ਉਹ ਕਦੇ ਨਹੀਂ ਭੁੱਲਣਗੇ। ਅੰਤ ਵਿਚ ਸਭ ਹਾਜ਼ਰੀਨਾਂ ਵੱਲੋਂ ਉਨ੍ਹਾਂ ਦੇ ਸੁਖਮਈ ਜੀਵਨ ਤੇ ਚੰਗੀ ਸਿਹਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਈਓ ਬਲਜੀਤ ਸਿੰਘ ਬਿਲਗਾ, ਪ੍ਰਧਾਨ ਬਲਜੀਤ ਕੌਰ ਵਾਲੀਆ, ਮੀਤ ਪ੍ਰਧਾਨ ਸੰਦੀਪ ਪਸ਼ਰੀਚਾ, ਚੇਅਰਮੈਨ ਤੇ ਸਰਪੰਚ ਜਗਤਾਰ ਸਿੰਘ ਹੈਪੀ ਖੱਦਰ, ਸੰਜੀਵ ਜੋਸ਼ੀ, ਸੰਦੀਪ ਕੁਮਾਰ ਟੋਨੀ, ਕੌਂਸਲਰ ਸੰਦੀਪ ਸੈਣੀ, ਗੁਰਪ੍ਰੀਤ ਸਿੰਘ ਵਾਲੀਆ, ਕੌਂਸਲਰ ਮਨਜੀਤ ਕੌਰ ਵਾਲੀਆ, ਕੌਂਸਲਰ ਸ਼ੋਭਾ ਪਸਰੀਚਾ, ਕੌਂਸਲਰ ਮੋਨਿਕਾ ਜੋਸ਼ੀ, ਕੌਂਸਲਰ ਆਤਮਾ ਸਿੰਘ ਖੱਖ, ਕੌਂਸਲਰ ਮਹਿੰਦਰ ਸਿੰਘ ਸਹੋਤਾ, ਇੰਦਰਜੀਤ ਸਿੰਘ ਖੱਖ, ਦਲਵਿੰਦਰ ਸਿੰਘ ਜਰਮਨੀ, ਲੱਖਾ ਲਹੋਰੀਆ, ਸੰਦੀਪ ਕੁਮਾਰ ਲੈਬ, ਵਿਕਾਸ ਸ਼ਰਮਾ, ਹਰਪ੍ਰੀਤ ਸਿੰਘ, ਬਲਵਿੰਦਰ ਕੌਰ, ਸੰਦੀਪ ਕੌਰ, ਗੁਰਜੀਤ ਕੌਰ, ਗੁਰਦੀਪ ਸਿੰਘ, ਸੀਐੱਫ ਮਨੋਜ ਕੁਮਾਰ, ਕੁਲਦੀਪ ਸਿੰਘ, ਕੁਲਵਿੰਦਰ ਕੌਰ, ਸੰਤੋਖ ਲਾਲ ਲੇਖਾਕਾਰ, ਸਮੂਹ ਸਫਾਈ ਕਰਮਚਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ।