ਗ੍ਰਾਮ ਪੰਚਾਇਤ ਗੰਢਵਾਂ ਨੇ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ, ਦੋ ਟੈਂਕੀਆਂ ਪਾਣੀ ਵਾਲੀਆ ਤੇ ਇੱਕ ਫਿਲਟਰ ਕੀਤਾ ਭੇਟ
ਗ੍ਰਾਮ ਪੰਚਾਇਤ ਗੰਢਵਾਂ ਨੇ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ, ਦੋ ਟੈਂਕੀਆਂ ਪਾਣੀ ਵਾਲੀਆ ਅਤੇ ਇੱਕ ਫਿਲਟਰ ਕੀਤਾ ਭੇਂਟ
Publish Date: Sat, 25 Apr 2026 07:48 PM (IST)
Updated Date: Sun, 26 Apr 2026 04:17 AM (IST)
ਕੈਪਸ਼ਨ-25ਪੀਐਚਜੀ4 ਸਕੂਲ ਨੂੰ ਕੂਲਰ ਅਤੇ ਦੋ ਟੈਂਕੀਆ ਭੇਟ ਕਰਦੇ ਹੋਏ ਸਮੂਹ ਪ੍ਰਬੰਧਕ।
ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਗ੍ਰਾਮ ਪੰਚਾਇਤ ਗੰਢਵਾਂ ਵਲੋਂ ਸਰਪੰਚ ਮਨਜੀਤ ਮਾਨ ਦੀ ਅਗਵਾਈ 'ਚ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਗੰਢਵਾਂ ਨੂੰ ਠੰਡੇ ਪਾਣੀ ਦਾ ਵਾਟਰ ਕੂਲਰ, ਦੋ ਟੈਂਕੀਆਂ ਪਾਣੀ ਵਾਲੀਆ ਅਤੇ ਇੱਕ ਫਿਲਟਰ ਭੇਂਟ ਕੀਤਾ। ਇਸ ਮੌਕੇ ਸਕੂਲ ਕਮੇਟੀ ਨੇ ਇਸ ਨੇਕ ਕਾਰਜ ਲਈ ਗ੍ਰਾਮ ਪੰਚਾਇਤ ਗੰਢਵਾਂ ਅਤੇ ਪ੍ਰਵਾਸੀ ਭਾਰਤੀਆ ਦਾ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ ਕੀਤਾ।ਇਸ ਮੌਕੇ ਸਰਪੰਚ ਮਨਜੀਤ ਕੁਮਾਰ ਮਾਨ, ਹਰਵਿੰਦਰ ਕੁਮਾਰ ਪੰਚ, ਰਾਣੀ ਪੰਚ, ਰਾਜ ਰਾਣੀ ਪੰਚ, ਹਰਜੀਤ ਸਿੰਘ ਪੰਚ, ਤੀਰਥ ਕੌਰ ਪ੍ਰਾਇਮਰੀ ਸਕੂਲ ਦੀ ਚੇਅਰਮੈਨ ਰੇਨੂੰ, ਪ੍ਰਾਇਮਰੀ ਸਕੂਲ ਹੈਡ ਟੀਚਰ ਮੈਡਮ ਬਲਜਿੰਦਰ ਕੌਰ, ਮੈਡਮ ਕਮਲੇਸ਼ ਕੁਮਾਰੀ, ਮਿਡਲ ਸਕੂਲ ਮਾਸਟਰ ਅਸ਼ੋਕ ਕੁਮਾਰ, ਵਾਟਰ ਸਪਲਾਈ ਪੰਪ ਓਪਰੇਟਰ ਖੇਮਰਾਜ ਅਤੇ ਕਾਲਾ ਕਲੋਨੀ, ਸੀਤਲ ਕੁਮਾਰ, ਅਸੋਕ ਸਿੰਘ ਹਾਜ਼ਰ ਸਨ।